
ਪਿੱਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਦੇ ਨਾਮ ਰਾਸ਼ਨ ਕਾਰਡ ਅਤੇ ਨੀਲੇ ਕਾਰਡਾਂ ਵਿਚੋਂ ਕਟਣ ਦੇ ਮਾਮਲੇ ਵਿੱਚ ਅੱਜ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਵਲੋਂ ਐੱਸ ਸੀ ਵਿੰਗ ਦੀ ਅਗਵਾਈ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਕ ਮੰਗ ਪੱਤਰ ਸਥਾਨਕ ਤਹਿਸੀਲਦਾਰ ਨੂੰ ਦਿੱਤਾ ਗਿਆ। ਇਸ ਮੌਕੇ ਐੱਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਦਮ ਐਨਥਨੀ, ਦਿਹਾਤੀ ਪ੍ਰਧਾਨ ਸਾਬਕਾ ਸੂਬੇਦਾਰ ਬਲਵਿੰਦਰ ਸਿੰਘ, ਐੱਸ ਸੀ ਵਿੰਗ ਦੇ ਪੰਜਾਬ ਸਹਿ ਪ੍ਰਧਾਨ ਦਲਬੀਰ ਸਿੰਘ ਟੌਂਗ, ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ, ਕੋ ਪ੍ਰਧਾਨ ਰਜਿੰਦਰ ਪਲਾਹ, ਯੂਥ ਵਿੰਗ ਪ੍ਰਧਾਨ ਵੇਦ ਪ੍ਰਕਾਸ਼ ਬਬਲੂ, ਇੰਚਾਰਜ ਹਰਭਜਨ ਸਿੰਘ,ਸੀਨੀਅਰ ਆਗੂ ਰਵਿੰਦਰ ਹੰਸ, ਕੁਲਵੰਤ ਵਡਾਲੀ, ਬਲਰਾਜ ਕਾਲਾ, ਹਰੀਸ਼ ਬੱਬਰ, ਰੋਹਿਤ ਸ਼ਰਮਾ, ਮੁਖਵਿੰਦਰ ਸਿੰਘ ਵਿਰਦੀ, ਪ੍ਰਿਤਪਾਲ ਸਿੰਘ, ਅਰਜੁਨ ਸਿੰਘ, ਪ੍ਰਦੀਪ ਤੇਜ਼ੀ, ਰਵਿੰਦਰ ਡਾਵਰ,ਵਰੁਣ ਰਾਣਾ, ਰਾਹੁਲ ਕੁਮਾਰ, ਮਹਿਲਾ ਵਿੰਗ ਤੋਂ ਮੈਡਮ ਭਜਨ ਕੌਰ,ਮੈਡਮ ਮਮਤਾ,ਦੀਪਿਕਾ,ਮੈਡਮ ਹਰਜਿੰਦਰ ਕੌਰ,ਮੈਡਮ ਪੂਜਾ ਵਰਮਾ ਆਦਿ ਹਾਜਿਰ ਸਨ।
You must be logged in to post a comment