ਜਮੀਨਾਂ ਨੂੰ ਜਾਂਦੇ ਰਸਤੇ ਚ ਮਿੱਟੀ ਨਾਂ ਪਾਉਣ ਵਾਲੇ ਕਿਸਾਨਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲਿਆ ਸਖਤ ਨੋਟਿਸ

81

ਅੰਮ੍ਰਿਤਸਰ, 28 ਜੂਨ (ਗਗਨ) – ਪਿੰਡ ਤਲਵੰਡੀ ਨਾਹਰ ਦੇ ਜਮੀਨਾਂ ਨੂੰ ਜਾਂਦੇ ਰਸਤੇ ਦਾ ਕਈ ਮਹੀਨਿਆਂ ਤੋਂ ਲਟਕਦੇ ਮਸਲਾ ਉਸ ਸਮੇਂ ਗਰਮਾਂ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਥਾਣਾਂ ਝੰਡੇਰ ਦੀ ਪੁਲਿਸ ਵੱਲੋਂ ਲਿਖਤੀ ਫੈਸਲੇ ਤੇ ਰਸਤੇ ਚ ਮਿੱਟੀ ਪਵਾਉਣ ਤੇ ਢਿੱਲੀ ਕਾਰਵਾਈ ਕਰਦਿਆਂ ਦੂਜੀ ਧਿਰ ਨੂੰ ਰਾਜਨੀਤਕ ਦਬਾਅ ਹੇਠ ਦਬਾਉਣ ਦੀ ਕੋਸ਼ਿਸ਼ ਨਾਕਾਂਮ ਕਰਨ ਲਈ ਕਿਸਾਨਾਂ ਦੇ ਵਫਦ ਨੇ ਐਸ ਐਚ ਓੁ ਸ ਚਰਨਜੀਤ ਸਿੰਘ ਨੇ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਭਰੋਸੇ ਚ ਲੈਦਿਆਂ ਵਿਸ਼ਵਾਸ਼ ਦਵਾਇਆ ਕਿ ਆਉਣ ਵਾਲੇ ਚੌਵੀ ਘੰਟਿਆਂ ਵਿੱਚ ਰਸਤੇ ਚ ਮਿੱਟੀ ਪਵਾ ਕੇ ਰਸਤਾ ਪੱਧਰਾ ਕਰਵਾ ਦਿੱਤਾ ਜਾਵੇਗਾ

Italian Trulli

ਐਸ ਐਚ ਓੁ ਵੱਲੋਂ ਦਿੱਤੇ ਭਰੋਸੇ ਤੇ ਕਿਸਾਨ ਆਗੂਆਂ ਨੇ ਅੱਜ ਥਾਣੇ ਦੇ ਬਾਹਰ ਲੱਗਣ ਵਾਲੇ ਧਰਨੇ ਨੂੰ ਆਉਣ ਵਾਲੇ ਚੌਵੀ ਘੰਟਿਆਂ ਲਈ ਅੱਗੇ ਪਾ ਦਿੱਤਾ ਹੈ। ਇਸ ਮੌਕੇ ਸ ਹੀਰਾ ਸਿੰਘ ਚੱਕ ਸਕੰਦਰ,ਸ ਬਘੇਲ ਸਿੰਘ ਬਲਾਕ ਪ੍ਰਧਾਨ, ਸ ਦਲਬੀਰ ਸਿੰਘ ਗਿੱਲ, ਇਕਾਈ ਪ੍ਰਧਾਨ ਸ ਕਾਲਾ ਜੌਹਲ, ਸ ਮਹਿੰਦਰ ਸਿੰਘ ਖਹਿਰਾ,ਸ ਬਲਬੀਰ ਸਿੰਘ, ਸ ਮੇਜਰ ਸਿੰਘ ਗਿੱਲ,ਸ ਸੁਰਿੰਦਰ ਸਿੰਘ ਖਹਿਰਾ, ਨੰਬਰਦਾਰ ਸ ਬਲਦੇਵ ਸਿੰਘ, ਨੰਬਰਦਾਰ ਸ ਦਲੀਪ ਸਿੰਘ, ਤੋਂ ਇਲਾਵਾ ਕਿਸਾਨ ਆਗੂ ਹਾਜਰ ਸਨ।