18 C
Amritsar
Friday, March 24, 2023

ਜਬਰਜਨਾਹ ਤੇ ਕਤਲ ਦੇ ਮਾਮਲੇ ਵਿਚ ਗਲਤੀ ਨਾਲ ਦੋਸ਼ੀ ਕਰਾਰ ਦਿੱਤੇ ਦੋ ਭਰਾਵਾਂ ਨੂੰ ਮਿਲੇਗਾ ਸਾਢੇ 7 ਕਰੋੜ ਡਾਲਰ ਦਾ ਮੁਆਵਜ਼ਾ

Must read

ਸੈਕਰਾਮੈਂਟੋ , 20 ਮਈ (ਬੁਲੰਦ ਆਵਾਜ ਬਿਊਰੋ) – ਇਕ ਸੰਘੀ ਅਦਾਲਤ ਨੇ ਨਾਰਥ ਕੈਰੋਲੀਨਾ ਦੇ ਉਨਾਂ ਦੋ ਭਰਾਵਾਂ ਨੂੰ ਸਾਢੇ 7 ਲੱਖ ਡਾਲਰ ਮੁਆਵਜੇ ਵਜੋਂ ਦੇਣ ਦਾ ਆਦੇਸ਼ ਦਿੱਤਾ ਹੈ ਜਿਨਾਂ ਨੂੰ ਗਲਤੀ ਨਾਲ ਜਬਰਜਨਾਹ ਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਠਹਿਰਾ ਕੇ ਸਜਾ ਸੁਣਾਈ ਗਈ ਸੀ। ਸੌਤੇਲੇ ਭਰਾ ਲੀਓਨ ਬਰਾਊਨ ਤੇ ਹੈਨਰੀ ਮੈਕਕੋਲਮ ਨੂੰ 1983 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਨਾਂ ਨੂੰ 31 ਸਾਲ ਜੇਲ ਵਿਚ ਬਿਤਾਉਣ ਉਪਰੰਤ 2014 ਵਿਚ ਰਿਹਾਅ ਕੀਤਾ ਗਿਆ ਸੀ। ਰਿਹਾਈ ਉਪਰੰਤ ਉਨਾਂ ਨੇ ਸਰਕਾਰੀ ਏਜੰਸੀਆਂ ਜਿਨਾਂ ਕਾਰਨ ਉਨਾਂ ਨੂੰ ਇਕ ਝੂਠੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ, ਵਿਰੁੱਧ ਮੁਆਵਜ਼ੇ ਲਈ ਮੁਕੱਦਮਾ ਦਾਇਰ ਕੀਤਾ। ਤਕਰੀਬਨ 6 ਸਾਲ ਬਾਅਦ ਇਕ ਸੰਘੀ ਅਦਾਲਤ ਨੇ ਬਰਾਊਨ ਤੇ ਮੈਕਕੋਲਮ ਵੱਲੋਂ ਜੇਲ ਵਿਚ ਬਿਤਾਏ ਸਾਲਾਂ ਲਈ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ। ਅਦਾਲਤ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਹਰੇਕ ਨੂੰ ਉਸ ਵੱਲੋਂ ਜੇਲ ਵਿਚ ਬਿਤਾਏ ਸਮੇ ਲਈ ਪ੍ਰਤੀ ਸਾਲ 10 ਲੱਖ ਡਾਲਰ ਦਿੱਤੇ ਜਾਣ ਤੇ 1 ਕਰੋੜ 30 ਲੱਖ ਡਾਲਰ ਦੀ ਅਦਾਇਗੀ ਵੱਖਰੀ ਕੀਤੀ ਜਾਵੇ।

ਇਥੇ ਜਿਕਰਯੋਗ ਹੈ ਕਿ ਦੋਨਾਂ ਭਰਾਵਾਂ ਨੂੰ ‘ਤੇ 11 ਸਾਲਾਂ ਦੀ ਬੱਚੀ ਨਾਲ ਜਬਰਜਨਾਹ ਕਰਨ ਤੇ ਕਤਲ ਕਰਨ ਦੇ ਦੋਸ਼ ਲਾਏ ਗਏ ਸਨ। ਅਦਾਲਤ ਨੇ ਉਨਾਂ ਨੂੰ ਮੌਤ ਦੀ ਸਜਾ ਸੁਣਾਈ ਸੀ ਪਰੰਤੂ ਬਾਅਦ ਵਿਚ ਬਰਾਊਨ ਦੀ ਸਜਾ ਉਮਰ ਕੈਦ ਵਿਚ ਬਦਲ ਦਿਤੀ ਗਈ ਸੀ। ਅਪਰਾਧ ਵਾਲੇ ਸਥਾਨ ਤੋਂ ਲਏ ਡੀ ਐਨ ਏ ਦੇ ਟੈਸਟ ਤੋਂ ਬਾਅਦ ਦੋਨਾਂ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਤੇ 2014 ਵਿਚ ਉਨਾਂ ਨੂੰ ਰਿਹਾਅ ਕਰ ਦਿੱਤਾ ਗਿਆ।

- Advertisement -spot_img

More articles

- Advertisement -spot_img

Latest article