ਜਨਰਲ ਸੁਬੇਗ ਸਿੰਘ ਦੀ ਮਹਾਨ ਸ਼ਹਾਦਤ

2

ਪੰਜਾਬ, 7 ਜੂਨ (ਬੁਲੰਦ ਆਵਾਜ ਬਿਊਰੋ) – 5 ਜੂਨ ਦੀ ਰਾਤ ਨੂੰ ਜਨਰਲ ਸਾਹਿਬ ਮੋਰਚਿਆਂ’ਚ ਖਾੜਕੂਆਂ ਦਾ ਮਨੋਬਲ ਚੁੱਕਣ ਲਈ ਸਾਰੇ ਪਾਸੇ ਆਪ ਨਿਗਰਾਨੀ ਕਰ ਰਹੇ ਸਨ। ਇਸ ਸਮੇਂ ਦੌਰਾਨ ਉਹ ਵਰਦੀ ਗੋਲੀ ਵਿੱਚ #ਅਕਾਲਤਖ਼ਤਸਾਹਿਬ ਅਤੇ ਦਰਸ਼ਨੀ ਡਿਊਡੀ ਵਿਚਕਾਰ ਸਨ ਤਾਂ ਉਹਨਾਂ ਦੇ ਅਚਾਨਕ ਕਈ ਗੋਲੀਆਂ ਵੱਜੀਆਂ ਅਤੇ ਉਹ ਡਿੱਗ ਪਏ। ਉਸ ਸਮੇਂ ਭਿੰਡਰਾਂਵਾਲੇ ਜੱਥੇ ਦੇ ਕੁਝ ਸਿੰਘ ਉਹਨਾਂ ਨੂੰ ਚੁੱਕ ਕੇ ਅਕਾਲ ਤਖ਼ਤ ਸਾਹਿਬ ਦੇ ਅੰਦਰ ਲੈ ਗਏ। ਉੱਥੇ #ਸੰਤਜਰਨੈਲਸਿੰਘ_ਭਿੰਡਰਾਂਵਾਲਿਆਂ ਨੇ ਜਨਰਲ ਸੁਬੇਗ ਸਿੰਘ ਦਾ ਸਿਰ ਆਪਣੀ #ਬੁੱਕਲ’ਚ ਰੱਖ ਲਿਆ ਅਤੇ ਜਨਰਲ ਸਾਹਿਬ ਨੂੰ ਪੁੱਛਿਆ ਕਿ ਕਿਸ ਤਰਾਂ ਮਹਿਸੂਸ ਕਰ ਰਹੇ ਹੋ? ਜਨਰਲ ਸੁਬੇਗ ਸਿੰਘ ਨੇ ਜਵਾਬ ਦਿੱਤਾ ਕਿ “ਜ਼ਿੰਦਗੀ ਦੇ ਇਹਨਾਂ ਆਖਰੀ ਪਲਾਂ’ਚ ਇੱਕ ਤਾਂ #ਗੁਰੂਰਾਮਦਾਸਮਹਾਰਾਜ ਦੇ ਘਰ ਹਾਂ, ਦੂਜਾ #ਗੁਰੂਹਰਗੋਬਿੰਦਸਾਹਿਬ ਦੇ ਤਖ਼ਤ ਤੇ ਹਾਂ ਅਤੇ ਤੀਜਾ #ਮਹਾਪੁਰਖਾਂ ਦੀ ਬੁੱਕਲ’ਚ ਸਿਰ ਹੈ। ਇਸ ਤੋਂ ਵਧੀਆ ਮੌਤ ਕੀ ਹੋ ਸਕਦੀ ਹੈ? ਮੇਰਾ ਧਰਮ ਲਈ ਕੁਝ ਕਰਨ ਦਾ ਸੁਪਨਾ ਪੂਰਾ ਹੋ ਗਿਆ ਅਤੇ ਮੇਰੇ ਮਨ ਨੂੰ ਬਹੁਤ ਸੋਹਣਾ ਮਹਿਸੂਸ ਹੋ ਰਿਹਾ ਹੈ। ਮੈਂ ਗੁਰੂ ਦੀ ਕਿ੍ਪਾ ਨਾਲ ਤੁਹਾਡਾ ਬਚਨ ਵੀ ਪੂਰਾ ਕਰ ਆਇਆ ਹਾਂ, ਹਥਿਆਰ ਸੁੱਟ ਕੇ ਨਹੀੰ ਆਇਆ ਅਜੇ ਵੀ ਮੇਰੇ ਹੱਥ’ਚ ਹੈ। ਜਨਰਲ ਸਾਹਿਬ ਨੇ ਅੱਗੇ ਕਿਹਾ ਅਸੀ ਆਪਣੀ ਨਿਭਾ ਚੱਲੇ ਹਾਂ ਅਤੇ ਤੁਹਾਡਾ #ਗੁਰੂਰਾਖਾ।” ਫਿਰ ਸੰਤ ਭਿੰਡਰਾਂਵਾਲਿਆਂ ਨੇ ਜਵਾਬ ਦਿੱਤਾ ਕਿ “ਜਨਰਲ ਸਾਹਿਬ ਸਮੇਂ ਦਾ ਤਾਂ ਅੱਗੇ-ਪਿੱਛੇ ਥੋੜਾ ਫਰਕ ਹੋ ਸਕਦਾ। ਗੁਰੂ ਸਾਹਿਬ ਦੀ ਕਿ੍ਪਾ ਨਾਲ ਅਸੀਂ ਵੀ ਨਿਭਾ ਕੇ ਆਵਾਂਗੇ।” ਇਸ ਤੋਂ ਬਾਅਦ ਖੂਨ ਦਾ ਵਹਾ ਤੇਜ਼ ਹੋ ਗਿਆ ਅਤੇ ਜਨਰਲ ਸੁਬੇਗ ਸਿੰਘ ਸੰਤਾਂ ਦੇ ਬੁੱਕਲ’ਚ ਗੁਰੂ ਰਾਮ ਦਾਸ ਦੇ ਘਰ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ ਤੇ ਸ਼ਹੀਦੀ ਜਾਮਾ ਪੀ ਗਏ। ਸੰਤ ਭਿੰਡਰਾਂਵਾਲਿਆਂ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਜਨਰਲ ਸਾਹਿਬ ਦਾ ਸ਼ਹੀਦੀ ਸਰੂਪ ਪੂਰੇ #ਸਨਮਾਨ ਨਾਲ ਚਿੱਟੀ ਚਾਦਰ’ਚ ਲਪੇਟ ਦਵੋ ਅਤੇ ਉਹਨਾਂ ਦੀ ਹਿੱਕ ਤੇ ਉਹਨਾਂ ਦਾ #ਹਥਿਆਰ ਰੱਖ ਕੇ ਇੱਕ ਪਾਸੇ ਸਤਿਕਾਰ ਸਹਿਤ ਰੱਖ ਦਵੋ। ਇਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਯੁੱਧ ਦੀ ਕਮਾਨ ਸੰਭਾਲ ਲਈ ਅਤੇ ਖਾੜਕੂਆਂ ਨੂੰ ਮੋਰਚਿਆਂ ਤੇ ਡਟ ਜਾਣ ਲਈ ਕਿਹਾ।

Italian Trulli

#ਨਵਾਂ_ਘੱਲੂਘਾਰਾ_1984
#ਸਤਵੰਤ_ਸਿੰਘ