More

  ਜਨਰਲ ਨਿਆਜ਼ੀ ਵਾਂਗ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਅੱਗੇ ਹਥਿਆਰ ਸੁੱਟੇ ਭਾਈ ਮੋਹਕਮ ਸਿੰਘ – ਭੋਮਾ

  ਨਵੀਂ ਸਿੱਟ ਦੀ ਕਾਰਵਾਈ ਲੋਕਾਂ ਦੀਆਂ ਅੱਖਾਂ ਪੂੰਝਣ ਤੱਕ ਸੀਮਤ

  ਅੰਮ੍ਰਿਤਸਰ, 23 ਜੂਨ (ਗਗਨ ਅਜੀਤ ਸਿੰਘ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਧਾਰਮਿਕ ਵਿੰਗ ਦੇ ਮੁਖੀ ‌ਤੇ ਬੁਲਾਰੇ ਭਾਈ ਮੋਹਕਮ ਸਿੰਘ ਤੇ ਮੀਤ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਾਬੰਦੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਹ ਸਪੱਸ਼ਟ ਕਰੇ ਕਿ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛ ਗਿੱਛ ਕਰਨ ਗੲੀ ਸਿੱਟ ਦੇ ਦੋ ਮੈਂਬਰਾਂ ਨਾਲ ਗਿਆ ਸਿੰਗਲਾ ਨਾਂਮ ਦਾ ਵਿਅਕਤੀ ਕੌਣ ਸੀ । ਦੂਸਰਾ ਸਿੱਟ ਟੀਮ ਦੇ ਪੂਰੇ ਮੈਂਬਰ ਪੁਛਗਿੱਛ ਕਰਨ ਲਈ ਕਿਉਂ ਨਹੀਂ ਭੇਜੇ ਗੲੇ ਦੇ ਉਹ ਆਪ ਨਹੀਂ ਗੲੇ ਤੁਸੀਂ ਉਹਨਾਂ ਵਿਰੁੱਧ ਕੀ ਐਕਸ਼ਨ ਲੈ ਰਹੇ ਹੋ ? ਤੀਸਰਾ ਸਿੱਟ ਮੈਂਬਰਾਂ ਤੋਂ ਬਗੈਰ ਅਣ ਅਧਿਕਾਰਤ ਤੌਰ ਤੇ ਸਿੰਗਲਾ ਨਾਂਮ ਦੇ ਵਿਅਕਤੀ ਦਾ ਸਿੱਟ ਮੈਂਬਰਾਂ ਨਾਲ ਜਾਣਾ ਤੇ ਸਿੱਟ ਦੇ ਪੂਰੇ ਮੈਂਬਰਾਂ ਦਾ ਪੁਛਗਿੱਛ ਨਾਲ਼ ਨਾ ਜਾਣਾ , ਕੀ ਇਹ ਬਾਦਲਾਂ ਨੂੰ ਬਰੀ ਕਰਨ ਦਾ ਪਹਿਲਾ ਵਾਂਗ ਸੁਰਿਖੱਅਤ ਲਾਂਘਾਂ ਤਾਂ ਨਹੀਂ ਦਿੱਤਾ ਜਾ ਰਿਹਾ ? ਚੌਥਾ ਤੁਹਾਡੇ ੲਿਸ਼ਾਰੇ ਤੋਂ ਬਗੈਰ ਕਿਸੇ ਸਿੱਟ ਦੇ ਮੈਂਬਰ ਦੀ ਜੁਅਰੱਤ ਹੈਗੀ ਸੀ ਕਿ ਉਹ ਪੁਛਗਿੱਛ ਕਰਨ ਨਾ ਜਾਂਦੇ ? ਪੰਜਵਾਂ ਕੈਪਟਨ ਅਮਰਿੰਦਰ ਸਿੰਘ ਜੀ ਪਿਛਲੀ ਵਾਰ ਵੀ ਤੁਸੀਂ ਕੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਸਿੱਟ ਸਮੇਂ ਤੁਸੀਂ ਬਾਕੀ ਸਿੱਟ ਮੈਂਬਰਾਂ ਨੂੰ ਬਾਦਲਾਂ ਦੀ ਪੁਛਗਿੱਛ ਕਰਨ ਤੋਂ ਰੋਕ ਦਿੱਤਾ ਸੀ ਜਿਸ ਕਾਰਨ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਕੱਲਿਆਂ ਹੀ ਬਾਦਲ ਨੂੰ ਪੁੱਛਗਿੱਛ ਕਰਨੀ ਪਈ ਤੇ ਮਾਣ ਯੋਗ ਹਾਈਕੋਰਟ ਵਿੱਚ ਇਹੋ ਚੌਰ ਮੋਰੀਆਂ ਸਿੱਟ ਦੀ ਰਿਪੋਰਟ ਖਾਰਜ ਕਰਨ ਦਾ ਕਾਰਣ ਬਣੀਆਂ । ਅੱਜ ਵੀ ਇਹੋ ਡਰਾਮਾਂ ਬਾਦਲਾਂ ਨੂੰ ਬਰੀ ਕਰਨ ਦਾ ਫ਼ਿਰ ਦੁਹਰਾ ਦਿੱਤਾ ਗਿਆ ਹੈ ।

  ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਵੇਂ ਬੰਗਲਾਦੇਸ਼ ਦੀ ਲੜਾਈ ਸਮੇਂ 93000 ਹਜ਼ਾਰ ਪਾਕਿਸਤਾਨੀ ਫ਼ੌਜੀ ਹੁੰਦਿਆਂ ਹੋਇਆਂ ਵੀ ਪਾਕਿਸਤਾਨੀ ਜਰਨੈਲ ਜਨਰਲ ਨਿਆਜ਼ੀ ਲੜਨ ਦੀ ਬਜਾਏ ਬਿਨਾਂ ਕਿਸੇ ਕਾਰਨ ਭਾਰਤੀ ਫੌਜਾਂ ਦੇ ਜਨਰਲ ਜਗਜੀਤ ਸਿੰਘ ਅਰੋੜਾ ਦੇ ਅੱਗੇ ਹੱਥ ਖੜ੍ਹੇ ਕਰਕੇ ਹਥਿਆਰ ਸੁੱਟ ਦਿੱਤੇ ਸੀ ਅੱਜ ਉਸੇ ਤਰ੍ਹਾਂ ਤੁਸੀਂ ਵੀ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਹੋਇਆਂ ਸਾਰੀਆਂ ਪੰਜਾਬ ਦੀਆਂ ਫੌਜਾਂ ਦਾ ਕੰਟਰੋਲ ਤੁਹਾਡੇ ਕੋਲ ਹੁੰਦਿਆਂ ਹੋਇਆਂ ਤੂਸੀਂ ਬਗੈਰ ਫੌਜਾਂ ਵਾਲਿਆਂ ਤੋਂ ਜਿਹਨਾਂ ਕੋਲ ਲੜਨ ਮਰਨ ਲਈ ਇੱਕ ਵੀ ਸਿਪਾਹੀ ਨਹੀਂ , ਉਨਾਂ ਬਾਦਲਾਂ ਅੱਗੇ ਗੋਡੇ ਟੇਕ ਕੇ ਹੱਥ ਖੜ੍ਹੇ ਕਰਕੇ ਉਹਨਾਂ ਅੱਗੇ ਹਥਿਆਰ ਹੀ ਸੁੱਟ ਦਿੱਤੇ ਹਨ । । ਇਤਿਹਾਸ ਤੇ ਲੋਕ ਤਾਹਨੂੰ ਕਦੇ ਮਾਫ਼ ਨਹੀਂ ਕਰਨਗੇ । ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਆਪਣੀ ਕਿਰਕਿਰੀ ਤਾਂ ਕਰਵਾ ਹੀ ਰਹੇ ਹੋ ਆਪਣੇ ਪਰਵਾਰ ਤੇ ਜਰਨੈਲਾਂ ਅਤੇ ਲਫਟੈਣਾ ਦੀ ਵੀ ਨਾਲ ਕਿਰਕਿਰੀ ਕਰਵਾ ਰਹੇ ਹੋ ਜਿਹਨਾਂ ਨੂੰ ਤੁਸੀਂ ਲੋਕਾਂ ਅੱਗੇ ਮੂੰਹ ਵਿਖਾਉਣ ਯੋਗੇ ਨਹੀਂ ਛੱਡਿਆਂ । ਜਿਸਦੇ ਪੀਪੇ ਦਿੱਲੀ ਤੱਕ ਖੜਕ ਗਏ ਹਨ । ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਤਾਂ ਬਾਦਲਾਂ ਨਾਲ ਯਾਰੀ ਪਿਗਾਉਣ ਖ਼ਾਤਰ ਆਪਣੀ ਸਿਆਸੀ ਬਲੀ ਤਾਂ ਦੇ ਹੀ ਦਿੱਤੀ ਹੈ ਪਰ ਨਾਲ ਆਪਣੇ ਪ੍ਰਵਾਰ ਦੀ ਸਿਆਸੀ ਵਿਰਾਸਤ ਤੇ ਆਪਣੀ ਜਮਾਤ ਦਾ ਵੀ ਸਿਆਸੀ ਭੋਗ ਪਾਏ ਕੇ ਰੱਖ ਦਿੱਤਾ ਹੈ । ਇਹ ਸਭ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੌਖਾ ਦੇਣ ਕਾਰਨ ਵਾਪਰਿਆ ਹੈ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img