ਜਨਮ ਦਿਨ ਮੌਕੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਮਾਸੂਮ ਫਤਿਹਵੀਰ

ਜਨਮ ਦਿਨ ਮੌਕੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹੈ ਮਾਸੂਮ ਫਤਿਹਵੀਰ

ਸੰਗਰੂਰ, ਸੁਨਾਮ ਦੇ ਪਿੰਡ ਭਗਵਾਨਪੁਰਾ ਦਾ 2 ਸਾਲਾ ਫਤਿਹਵੀਰ ਸਿੰਘ ਅੱਜ ਆਪਣੇ ਜਨਮ ਦਿਨ ਵਾਲੇ ਦਿਨ ਵੀ ਸਰਕਾਰ ਦੀ ਅਣਗਹਿਲੀ ਕਾਰਨ 120 ਫੁੱਟ ਡੂੰਘੇ ਬੋਰਵੈੱਲ ‘ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਜ਼ਿਕਰਯੋਗ ਹੈ ਕਿ ਫਤਿਹਵੀਰ ਨੂੰ ਬੋਰਵੈੱਲ ‘ਚ ਫਸਿਆਂ ਅੱਜ 5 ਦਿਨ ਹੋ ਚੁੱਕੇ ਹਨ ਅਤੇ ਰਾਹਤ ਕਾਰਜ ਵਾਲਾ ਡਰਾਮਾ ਅੱਜ ਵੀ ਨਿਰੰਤਰ ਜਾਰੀ ਹਨ , ਪ੍ਰ੍ਸ਼ਾਸ਼ਨ ਤੋਂ ਅੱਕੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਰੱਜ ਕੇ ਨਾਹਰੇਬਾਜੀ ਕੀਤੀ ਅਤੇ ਬਠਿੰਡਾ- ਮਾਨਸਾ ਰਸਤਾ ਜਾਮ ਕੀਤਾ ਗਿਆ , ਪ੍ਰ੍ਸ਼ਾਸ਼ਨ ਦੀ ਅਣਗਹਿਲੀ ਦਾ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕੇ ਬੱਚਾ ਕਿਸੇ ਹੋਰ ਪਾਈਪ ਚ ਏ ਤੇ ਪਾਈਪ ਕੋਈ ਹੋਰ ਹੀ ਵੱਢ ਦਿਤੀ , ਮਜੂਦਾ ਹਲਾਤਾਂ ਮੁਤਾਬਿਕ ਬੱਚਾ ਰੱਬ ਆਸਰੇ ਹੀ ਬੱਚ ਸਕਦਾ ਕਿਉਂਕਿ ਪ੍ਰ੍ਸ਼ਾਸ਼ਨ ਨੇ ਉਸ ਨੂੰ ਮਾਰਨ ਵਿਚ ਕੋਈ ਕਮੀ ਨਹੀਂ ਛੱਡੀ

 

Bulandh-Awaaz

Website: