ਅੰਮ੍ਰਿਤਸਰ 10 ਜੁਲਾਈ (ਗਗਨ) – ਸਮਾਜ ਸੇਵੀ ਏ .ਐਸ .ਆਈ ਦਲਜੀਤ ਸਿੰਘ ਆਪਣੇ ਨੇਕ ਕੰਮਾਂ ਕਰਕੇ ਲਗਾਤਾਰ ਚਰਚਾ ਵਿੱਚ ਬਣੇ ਰਹਿੰਦੇ ਹਨ ਹੁਣ ਜੋ ਉਨ੍ਹਾਂ ਨੇ ਸੇਵਾ ਨਿਭਾਈ ਹੈ ਉਹ ਇੱਕ ਅਨੋਖੀ ਸੇਵਾ ਹੈ ਜਿਸ ਨੂੰ ਵੇਖ ਕੇ ਕਈ ਸਰਕਾਰੀ ਹਸਪਤਾਲ ਹੱਥ ਖੜ੍ਹੇ ਕਰ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੀ ਇਕ ਮਹਿਲਾ ਜੋ ਗਰਭਵਤੀ ਸੀ ਅਤੇ ਖੂਨ ਦੀ ਕਮੀ ਕਾਰਨ ਜਦੋਂ ਵੀ ਵੱਖ ਵੱਖ ਸਰਕਾਰੀ ਹਸਪਤਾਲਾਂ ਦੇ ਵਿੱਚ ਆਪਣੀ ਡਲਿਵਰੀ ਕਰਵਾਉਣ ਗਈ ਤਾਂ ਹਰ ਪਾਸਿਓਂ ਨਿਰਾਸ਼ਾ ਹੀ ਮਿਲੀ, ਉਧਰ ਉਸ ਦੇ ਦਿਓਰ ਨੇ ਇਸ ਡਿਲਿਵਰੀ ਲਈ ਆਪਣਾ ਮੋਟਰਸਾਈਕਲ ਤਕ ਵੇਚ ਕੇ ਇਸ ਦੀ ਜਾਨ ਬਚਾਉਣ ਲਈ ਕਦਮ ਚੁੱਕਿਆ ਪਰ ਕਿਸੇ ਵੀ ਸਰਕਾਰੀ ਹਸਪਤਾਲ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ ਜਦੋਂ ਇਸ ਦਾ ਪਤਾ ਏ.ਐਸ.ਆਈ ਦਲਜੀਤ ਸਿੰਘ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਉਨ੍ਹਾਂ ਨੂੰ ਅੰਮ੍ਰਿਤਸਰ ਮੰਗਵਾ ਕੇ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ।
ਡਿਲਿਵਰੀ ਮਾਮਲੇ ‘ਚ ਸਰਕਾਰੀ ਹਸਪਤਾਲਾਂ ਵਲੋ ਦਾਖਲ ਕਰਨ ਤੋ ਕੀਤੀ ਨਾਂਹ ਦਾ ਪਾ ਲਗਦਿਆ ਹੀ ਦਲਜੀਤ ਸਿੰਘ ਨੇ ਨਿੱਜੀ ਹਸਪਪਤਾਲ ‘ਚ ਮਹਿਲਾ ਨੂੰ ਕਰਾਇਆ ਸੀ ਦਾਖਲ ਜਿੱਥੇ ਮਹਿਲਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਜਿਸ ਦਾ ਨਾਮ ਰਹਿਮਤ ਰੱਖਿਆ ਗਿਆ ਕਿਉਂਕਿ ਨਾਮ ਰੱਖਣ ਦੇ ਪਿੱਛੇ ਕਾਰਨ ਸੀ ਬੱਚੀ ਅਤੇ ਮਾਂ ਦੀ ਬੱਚੀ ਵਾਲ ਵਾਲ ਜਾਣ ਜਦੋਂ ਬੱਚੀ ਨੇ ਜਨਮ ਲਿਆ ਤਾਂ ਸਾਰੇ ਹੀ ਪਰਿਵਾਰ ਵਾਲੇ ਬਹੁਤ ਖੁਸ਼ ਸਨ ਅਤੇ ਉੱਥੇ ਹੀ ਪੂਰੇ ਪਰਿਵਾਰ ਨੇ ਅਤੇ ਮਹਿਲਾ ਨੇ ਏਐਸਆਈ ਦਲਜੀਤ ਸਿੰਘ ਦਾ ਬਹੁਤ ਧੰਨਵਾਦ ਕੀਤਾ ਇਸ ਮੌਕੇ ਬੱਚੀ ਦਾ ਕੇਕ ਕੱਟ ਕੇ ਜਨਮਦਿਨ ਮਨਾਇਆ ਗਿਆ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ਨੂੰ ਲੋੜੀਦਾ ਸਟਾਫ ਅਤੇ ਸਹੂਲਤਾਂ ਦੇ ਕਿ ਵਧੀਆ ਬਣਾਇਆ ਜਾਏ ਤਾਂ ਜੋ ਲੋਕ ਆਪਣੀ ਡਲਿਵਰੀ ਸਰਕਾਰੀ ਹਸਪਤਾਲਾਂ ਵਿੱਚ ਕਰਵਾ ਸਕਣ।