More

  ਜਥੇਦਾਰ ਅਕਾਲ ਤਖਤ ਨੇ ਕਿਹਾ, ਜੰਮੂ ਕਸ਼ਮੀਰ ਬੋਰਡ ਦੇ ਕਾਰਜਕਾਲ ‘ਚ 6 ਮਹੀਨੇ ਦਾ ਵਾਧਾ ਕਰੇ ਸਰਕਾਰ

  ਤਲਵੰਡੀ ਸਾਬੋ, 8 ਜੁਲਾਈ (ਰਣਜੀਤ ਸਿੰਘ ਰਾਜੂ) – ਜੰਮੂ ਕਸ਼ਮੀਰ ਵਿੱਚ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧ ਲਈ ਬਣੇ ਬੋਰਡ ਜਿਸ ਦਾ ਮੌਜੂਦਾ ਕਾਰਜਕਾਲ ਅੱਜ ਖ਼ਤਮ ਹੋਣ ਜਾ ਰਿਹਾ ਹੈ।   ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਨੂ ਅਪੀਲ ਕੀਤੀ ਕਿ ਜੰਮੂ ਕਸ਼ਮੀਰ ਬੋਰਡ ਦੇ ਕਾਰਜਕਾਲ ‘ਚ 6 ਮਹੀਨੇ ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਬੋਰਡ ਦੀ ਨਵੀਂ ਚੋਣ ਕਰਵਾਉਣ ਤੋਂ ਭੱਜ ਰਹੀ ਸਰਕਾਰ ਬੋਰਡ ਨੂੰ 6 ਮਹੀਨੇ ਦਾ ਵਾਧਾ ਦੇਣ ਦੀ ਥਾਂ ਭੰਗ ਕਰਕੇ ਬੋਰਡ ‘ਚ ਆਪਣੇ ਮੈਂਬਰ ਪਾਉਣਾ ਚਾਹੁੰਦੀ ਹੈ ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰਨਗੇ। ਜਥੇਦਾਰ ਨੇ ਜੰਮੂ ਕਸ਼ਮੀਰ ਸਰਵਿਸ ਕਮਿਸ਼ਨ ਵਿਚ ਸਿੱਖ ਮੈਂਬਰ ਨਾ ਲੈਣ ਨੂੰ ਵੀ ਸਿੱਖਾਂ ਨਾਲ ਧੋਖਾ ਦੱਸਿਆ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img