ਚੰਨੀ ਸਰਕਾਰ ਨੇ ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਚ ਨਾਮਜ਼ਦ SP ਬਿਕਰਮਜੀਤ ਨੂੰ ਕੀਤਾ ਬਹਾਲ

ਚੰਨੀ ਸਰਕਾਰ ਨੇ ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਚ ਨਾਮਜ਼ਦ SP ਬਿਕਰਮਜੀਤ ਨੂੰ ਕੀਤਾ ਬਹਾਲ

ਚੰਡ੍ਹੀਗੜ੍ਹ, 7 ਨਵੰਬਰ (ਬੁਲੰਦ ਆਵਾਜ ਬਿਊਰੋ) – ਚਰਨਜੀਤ ਚੰਨੀ ਸਰਕਾਰ ਵੱਲੋਂ ਬੇਅਦਬੀ ਅਤੇ ਗੋਲੀ ਕਾਂਡ ਵਿੱਚ ਇਨਸਾਫ਼ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਪਰ ਹੁਣ ਤਾਜ਼ਾ ਫੈਸਲੇ ਉਤੇ ਸਵਾਲ ਉਠਣ ਲੱਗੇ ਹਨ। ਪੰਜਾਬ ਸਰਕਾਰ ਨੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ ਐਸਪੀ ਬਿਕਰਮਜੀਤ ਸਿੰਘ ਨੂੰ ਬਹਾਲ ਕਰ ਦਿੱਤਾ ਹੈ। ਆਪਣੀ ਬਹਾਲੀ ਲਈ ਐਸਪੀ ਬਿਕਰਮਜੀਤ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਹਾਲਾਂਕਿ ਇਹ ਮਾਮਲਾ ਅਜੇ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਐਸਪੀ ਬਿਕਰਮਜੀਤ ਬਹਿਬਲ ਕਲਾਂ ਗੋਲੀ ਕਾਂਡ ਵਿਚ ਨਾਮਜ਼ਦ ਹੈ। ਅਕਾਲੀ ਦਲ ਨੇ ਇਸ ਬਹਾਲੀ ਉਤੇ ਸਵਾਲ ਖੜ੍ਹੇ ਕੀਤੇ ਹਨ। ਦੱਸ ਦਈਏ ਕਿ ਪਿਛਲੀ ਕੈਪਟਨ ਸਰਕਾਰ ਨੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਨਾਮ ਸਾਹਮਣੇ ਆਉਣ ਪਿੱਛੋਂ ਬਿਕਰਮਜੀਤ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

Bulandh-Awaaz

Website: