More

    ਚੰਨੀ ਦਬਣ ਦੀ ਥਾਂ ਸਿੱਧੂ ਅਤੇ ਗਾਂਧੀ ਪਰਿਵਾਰ ਮੂਹਰੇ ਜ਼ੁਅਰੱਤ ਦਿਖਾਉਣ : ਚੀਮਾ

    ਚੰਡੀਗੜ, 27 ਸਤੰਬਰ (ਬੁਲੰਦ ਆਵਾਜ ਬਿਊਰੋ) – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੰਦਿਆ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਗਾਂਧੀ ਪਰਿਵਾਰ ਦੀ ਨਹੀਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਅਤੇ ਸੰਵਿਧਾਨ ਦੀ ਬਦੌਲਤ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਹਨ। ਇਸ ਲਈ ਚੰਨੀ ਨੂੰ ਆਪੇ ਬਣੇ ਸੁਪਰ ਸੀ.ਐਮ ਨਵਜੋਤ ਸਿੰਘ ਸਿੱਧੂ ਅੱਗੇ ਅਤੇ ਗਾਂਧੀ ਪਰਿਵਾਰ ਅੱਗੇ ਦਬਣ ਦੀ ਬਜਾਏ ਜ਼ੁਅਰੱਤ ਨਾਲ ਅੱਗੇ ਵਧਣਾ ਚਾਹੀਦਾ ਹੈ।

    ਚੀਮਾ ਨੇ ਕਿਹਾ, ‘‘ਬੇਸ਼ੱਕ ਸਿਆਸੀ ਤੌਰ ’ਤੇ ਉਹ ਕਾਂਗਰਸ ਦੇ ਧੁਰ ਵਿਰੋਧੀ ਹਨ, ਪਰ ਜਦੋਂ ਕਾਂਗਰਸ ਨੇ ਆਪਣੀ ਮਜ਼ਬੂਰੀ ਵਸ ਮੁੱਖ ਮੰਤਰੀ ਵਜੋਂ ਇੱਕ ਦੱਬੇ ਕੁਚਲੇ ਪਿਛੋਕੜ ਵਾਲੇ ਗਰੀਬ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਚੁਣਿਆਂ ਤਾਂ ਮਨ ਨੂੰ ਖ਼ੁਸ਼ੀ ਹੋਈ ਕਿ ਚਲੋ ਇਸ ਵਰਗ ਨੂੰ ਵੱਡੀ ਨੁਮਾਇੰਦਗੀ ਮਿਲੀ ਹੈ, ਸਮਾਜ ਵਿੱਚ ਮਾਣ- ਸਤਿਕਾਰ ਵਧੇਗਾ। ਪਰ ਉਨਾਂ ਦੀ ਇਹ ਤਸੱਲੀ ਕਾਂਗਰਸ ਹਾਈਕਮਾਨ ਨੇ ਅਗਲੇ ਹੀ ਪਲ਼ ਰੋਲ ਦਿੱਤੀ। ਚੰਨੀ ਨੂੰ ਜਿਸ ਤਰਾਂ ਨਵਜੋਤ ਸਿੰਘ ਸਿੱਧੂ ਹੱਥ ਫੜ ਕੇ ਜਾਂ ਮੋਢੇ ’ਤੇ ਹੱਥ ਰੱਖ ਕੇ ਤੋਰੀ ਫਿਰਦੇ ਰਹੇ, ਤਾਂ ਦੱਬੇ ਕੁੱਚਲੇ ਸਮਾਜ ਦੀ ਬੇਇੱਜਤੀ ਸਾਫ਼ ਨਜ਼ਰ ਆਈ। ਹੁਣ ਜਿਵੇਂ ਚੰਨੀ ਕੋਲੋਂ ਹਾਈਕਮਾਨ ਦਿੱਲੀ ਡੰਡੌਂਤ ਕਰਾਉਂਦੀ ਦੇਖੀ ਤਾਂ ਮਨ ਹੋਰ ਵੀ ਦੁਖੀ ਹੋਇਆ ਕਿ ਕਾਂਗਰਸੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਸਲੀ ਮਾਣ ਨਹੀਂ ਬਖ਼ਸ਼ਿਆ, ਸਗੋਂ ਚੰਨੀ ਨੂੰ ਚੋਣਾ ਤੱਕ ਬੁੱਤਾਸਾਰ ਮੁੱਖ ਮੰਤਰੀ ਹੀ ਬਣਾਇਆ ਹੈ। ਜੋ ਆਪਣਾ ਮੰਤਰੀ ਮੰਡਲ ਤਾਂ ਦੂਰ ਡੀ.ਜੀ.ਪੀ, ਮੁੱਖ ਸਕੱਤਰ, ਏ.ਜੀ ਅਤੇ ਹੋਰ ਅਧਿਕਾਰੀ ਵੀ ਆਪਣੀ ਮਰਜ਼ੀ ਨਾਲ ਨਹੀਂ ਚੁਣ ਸਕਦਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img