ਚੰਡੀਗੜ੍ਹ, 28 ਅਗਸਤ (ਰਛਪਾਲ ਸਿੰਘ) – ਅੱਜ ਦੀ ਤਾਜ਼ਾ ਰਿਪੋਰਟ ‘ਚ ਵੱਡੀ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ‘ਚ ਵੀਕਐਂਡ ਲਾਕਡਾਊਨ ਨਹੀਂ ਲੱਗੇਗਾ। ਵਪਾਰੀਆਂ ਦੇ ਵਿਰੋਧ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਲਾਕਡਾਊਨ ਸੰਬੰਧੀ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ। ਤੰਗ ਬਾਜ਼ਾਰਾਂ ‘ਚ ਆਡ-ਈਵਨ ਸਿਸਟਮ ਜਾਰੀ ਰਹੇਗਾ ਅਤੇ ਚੰਡੀਗੜ੍ਹ ਦੀਆਂ ਬਾਕੀ ਸਾਰੀਆਂ ਦੁਕਾਨਾਂ ਅਤੇ ਬਾਜ਼ਾਰ ਖੁੱਲ੍ਹੇ ਰਹਿਣਗੇ।
ਚੰਡੀਗੜ੍ਹ ‘ਚ ਹੁਣ ਨਹੀਂ ਲੱਗੇਗਾ ਵੀਕਐਂਡ ਲਾਕਡਾਊਨ
