ਚੜੂਨੀ ਨੇ ਕਿਸਾਨਾਂ ਤੋਂ ਸੰਸਦ ਵੱਲ ਮਾਰਚ ਬਾਰੇ ਮੰਗੀ ਰਾਏ

ਚੜੂਨੀ ਨੇ ਕਿਸਾਨਾਂ ਤੋਂ ਸੰਸਦ ਵੱਲ ਮਾਰਚ ਬਾਰੇ ਮੰਗੀ ਰਾਏ

ਨਵੀਂ ਦਿੱਲੀ, 4 ਜੁਲਾਈ (ਬੁਲੰਦ ਆਵਾਜ ਬਿਊਰੋ) – ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਆਗੂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਗੁਰਨਾਮ ਸਿੰਘ ਚੜੂਨੀ ਨੇ ਸੰਸਦ ਵੱਲ ਮਾਰਚ ਬਾਰੇ ਕਿਸਾਨਾਂ ਤੋਂ ਰਾਏ ਮੰਗੀ ਹੈ। ਉਨ੍ਹਾਂ ਕਿਹਾ ਕਿ ਇਹ ਪੈਦਲ ਮਾਰਚ ਸੰਸਦ ਦੇ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ਦੌਰਾਨ ਕੱਢਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦੇ ਆਗੂਆਂ ਨੂੰ ਖ਼ਦਸ਼ਾ ਹੈ ਕਿ ਸੰਸਦ ਵੱਲ ਮਾਰਚ ਕੱਢਣ ’ਤੇ ਇਹ ਹਿੰਸਕ ਹੋ ਸਕਦਾ ਹੈ। ਚੜੂਨੀ ਨੇ ਸੁਝਾਅ ਦਿੱਤਾ ਕਿ ਸੰਸਦ ਵੱਲ ਮਾਰਚ ਕੱਢਣ ਦੌਰਾਨ ਕਿਸਾਨਾਂ ਦੇ ਹੱਥ ਬੰਨ੍ਹੇ ਜਾ ਸਕਦੇ ਹਨ ਤਾਂ ਜੋ ਇਹ ਪਛਾਣ ਹੋ ਸਕੇ ਕਿ ਉਹ ਮੋਰਚੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਹੱਥ ਨਹੀਂ ਬੰਨ੍ਹੇ ਹੋਣਗੇ ਤਾਂ ਉਹ ਮੋਰਚੇ ਦੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪੁਲੀਸ ਕਿਸਾਨਾਂ ਨਾਲ ਜੋ ਮਰਜ਼ੀ ਵਿਵਹਾਰ ਕਰੇ, ਪਰ ਕਿਸਾਨ ਅੱਗੋਂ ਕੋਈ ਕਾਰਵਾਈ ਨਹੀਂ ਕਰਨਗੇ।

Bulandh-Awaaz

Website: