More

  ਚੋਰ ਜੋ ਲਾ ਰਹੇ ਚੋਰੀਆ ਕਰਨ ਤੇ ਪੂਰਾ ਜ਼ੋਰ ਅਮੀਸਾਹ ਚ ਵਾਰਦਾਤ ਨੂੰ ਅੰਜਾਮ

  ਖਾਲੜਾ, 23 ਜੂਨ (ਜੰਡ ਖਾਲੜਾ) – ਪੰਜਾਬ ਵਿੱਚ ਹਰ ਰੋਜ਼ ਵੱਧ ਰਹੀਆਂ ਚੋਰੀਆ, ਡਿਕੇਤੀਆ ਦੀ ਘਟਨਾਵਾਂ ਵੱਧ ਰਹੀਆ ਹਨ ! ਇਸੇ ਤਰ੍ਹਾਂ ਦੀ ਘਟਨਾ ਤਰਨ ਤਾਰਨ ਦੇ ਪੈਦੇ ਪਿੰਡ ਅਮੀਸਾਹ ਗੁਰਨਾਮ ਸਿੰਘ ਪੁੱਤਰ ਸ਼ਿਗਾਰਾ ਸਿੰਘ ਦੇ ਘਰ ਬੀਤੀ ਰਾਤ ਚੋਰਾ ਵੱਲ ਕੱਧ ਟੱਪ ਕੇ ਚੋਰੀ ਕੀਤੀ ਗਈ। ਜਾਣਕਾਰੀ ਦੇਂਦਿਆਂ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਸੀ ਸਾਰਾ ਪਰਿਵਾਰ ਗਰਮੀ ਦਾ ਮੌਸਮ ਹੋਣ ਕਰਕੇ ਬਾਹਰ ਰੋਜ਼ਾਨਾ ਦੀ ਤਰ੍ਹਾਂ ਬਾਹਰ ਸੁੱਤੇ ਸੀ ਸਵੇਰੇ ਤੱੜਕੇ ਤਿੰਨ ਵਜੇ ਦੇ ਕਰੀਬ ਜਦੋਂ ਅੰਦਰ ਗਏ ਦੇਖਿਆ ਕਿ ਸਾਡਾ ਮੈਨ ਦਰਵਾਜ਼ਾ ਵੀ ਖੁੱਲਾ ਪਿਆ ਸੀ ਤੇ ਜਦ ਕੰਮਰਾ ਦੇਖਿਆ ਕਿ ਸਾਰਾ ਸਮਾਨ ਖਿੱਲਰਿਆ ਪਿਆ ਅਲਮਾਰੀ,ਪੇਟੀ, ਟਰਕਾ ਦੇ ਤਾਲੇ ਟੂਟੇ ਹੋਏ ਸਨ । ਜਿਸ ਵਿਚ ਚੋਰੀ ਹੋਇਆ ਦੋ ਛਾਪਾ, ਕਾਂਟੇ, ਵੀਹ ਹਜਾਰ ਰੁਪਏ ਨਕਦੀ ਤੇ ਇਕ ਸਿਮਸੋਗ ਦਾ ਮੋਬਾਇਲ ਜਿਸ ਦੀ ਲੱਗਭਗ ਕੀਮਤ (16000) ਸੋਲਾ ਹਜਾਰ ਰੁਪਏ ਸੀ ਇਹ ਸਾਰਾ ਸਮਾਨ ਅਲਮਾਰੀ ਵਿਚੋ ਗਾਇਬ ਸੀ। ਦੂਜੇ ਪਾਸੇ ਖਾਲੜਾ ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿਤੀ ਹੈ। ਥਾਣਾ ਮੁੱਖੀ ਇੰਸਪੈਕਟਰ ਤਰਸੇਮ ਸਿੰਘ ਜੀ ਨੇ ਕਿਹਾ ਕਿ ਚੋਰਾ ਦੀ ਭਾਲ ਵਿਚ ਸਾਡੇ ਮੁਲਜ਼ਮਾਂ ਦੀ ਡਿਊਟੀ ਲਗਾਈ ਦਿੱਤੀ ਗਈ ਹੈ, ਅਤੇ ਮੁਸਤੈਦੀ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img