22 C
Amritsar
Thursday, March 23, 2023

ਚੋਰੀ ਹੋਏ ਪਾਵਨ ਸਰੂਪਾਂ ਦੀ ਜਾਂਚ CBI ਤੋਂ ਕਰਵਾਈ ਜਾਵੇ – ਰਣਜੀਤ ਸਿੰਘ ਬ੍ਰਹਮਪੁਰਾ

Must read

ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ  ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਦੀ ਜਾਂਚ ਸੀ. ਬੀ. ਆਈ. ਤੋ ਕਰਵਾਉਣ ਦੀ ਮੰਗ ਕੀਤੀ  ਹੈ । ਉਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ  ਲੌਗੋਵਾਲ    ਤੇ ਸਬੰਧਿਤ ਅਧਿਕਾਰੀਆਂ ਤੋ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਇਨਾ ਖਿਲਾਫ ਪਰਚੇ ਦਰਜ ਕਰਕੇ, ਸਖਤ ਤੋ ਸਖਤ ਕਾਰਵਾਈ ਹੋਵੇ । ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੜਦੀਕਲਾ ਲਈ ਅਤੇ ਧਰਮ ਦੀ ਸੇਵਾ ਕਰਨ ਲਈ ਬਣੀ ਸੀ।  ਅੰਗਰੇਜ ਸਾਮਰਾਜ ਦੌਰਾਨ ਜੋ ਭਾਰਤੀਆਂ ਨੇ ਤਸੀਹੇ ਸਹੇ ਸੀ, ਉਹ ਕਿਸੇ ਤੋ ਲੁਕੇ ਨਹੀ ਹਨ। ਉਨਾ ਸਮੇ ਦੌਰਾਨ ਸਿੱਖਾਂ ਨੇ ਅੰਗਰੇਜ਼ਾਂ ਖਿਲਾਫ ਮੋਰਚੇ ਲਾ ਕੇ ਸ਼੍ਰੋਮਣੀ ਕਮੇਟੀ ਬਣਾਈ ਸੀ । ਪਰ ਹੁਣ ਵਾੜ ਹੀ ਵਾੜ ਨੂੰ ਖਾਣ ਲੱਗ ਗਈ ਹੈ । ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੇ ਸੁਧਾਰ ਤਾਂ ਕੀ ਕਰਨਾ , ਇਹ ਆਪਣੇ ਦੀ ਘਰ ਭਰਨ ਲੱਗੇ ਹਨ। ਸ ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਇਨਾ ਸਭ ਕਾਰਿਆਂ ਦਾ ਮੁੱਖ ਦੋਸ਼ੀ ਸੁਖਬੀਰ ਸਿੰਘ ਬਾਦਲ ਹੈ , ਜਿਸ ਤੋ ਬਿਨਾ ਤਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਸ਼੍ਰੋਮਣੀ ਕਮੇਟੀ ਚ ਪੱਤਾ ਨਹੀ ਹਿਲ ਦਾ , ਇਨਾ ਵੱਡਾ ਸੰਗੀਨ ਅਪਰਾਧ ਕਿਵੇ ਹੋ ਗਿਆ । ਉਨਾ ਸੁਖਬੀਰ ਸਿੰਘ ਬਾਦਲ ਨੂੰ ਚੇਤਾਵਨੀ ਭਰੇ ਲਹਿਜ਼ੇ ਚ ਕਿਹਾ ਕਿ ਉਹ ਸਿੱਖਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਸਿੱਖ ਕੌਮ ਦੇ ਹਿਰਦੇ ਪਹਿਲਾਂ ਹੀ ਬਰਗਾੜੀ ਕਾਂਡ ਤੋ ਵਲੂਧਰੇ ਪਏ ਹਨ, ਜਿਸ ਦਾ ਇਨਸਾਫ ਅਜੇ ਤੱਕ ਨਹੀ ਮਿਲਿਆ। ਉਨਾ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਸਿੱਖਾਂ ਦੀ ਪਾਰਲੀਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਨੀਆਂ ਭਰ ਵਿੱਚ ਬਦਨਾਮ ਕਰ ਦਿੱਤਾ ਹੈ। ਇਹ ਕੇਸ 2016 ਚ ਸਾਹਮਣੇ ਆਇਆ ਸੀ ਕਿ 267 ਪਾਵਨ ਸਰੂਪ ਗੁੰਮ ਹੋ ਗਏ ਹਨ । ਪਰ 2017 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸੁਖਬੀਰ ਸਿੰਘ ਬਾਦਲ ਨੇ ਬੇਅਦਬੀਆਂ ਤੋ ਡਰਦਿਆਂ ਇਹ ਕੇਸ ਨੂੰ ਨੱਪ ਦਿੱਤਾ ਸੀ ।  ਉਨਾ ਸੁਖਬੀਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਆਪਣੀ ਕੋਝੀਆਂ ਹਰਕਤਾਂ ਤੋ  ਉਹ ਬਾਜ ਆਵੇ , ਨਹੀ ਤਾਂ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇ । ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਾਂਚ ਵਾਲੀ ਰਿਪੋਰਟ ਜਨਤਕ ਕਰੇੇ ਤੇ ਦੱਸੇ ਕਿ ਆਖਿਰ 328 ਸਰੂਪ ਹੈ ਕਿੱਥੇ ? ਉਨਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਾਰੇ  ਬੋਲਦਿਆਂ ਕਿਹਾ ਕਿ ਕੈਪਟਨ ਨੇ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ , ਮੈ 4 ਹਫਤਿਆਂ ਚ ਨਸ਼ਾ ਖਤਮ ਕਰ ਦਊ, ਖਤਮ ਤਾਂ ਕੀ ਹੋਣਾਂ 10  ਗੁਣਾ ਨਸ਼ਾ ਜ਼ਰੂਰ ਵੱਧ ਗਿਆ ਹੈ। ਦਜੇ ਪਾਸੇ ਬਾਦਲ ਬੇਅਦਬੀਆਂ ਕਰਾਈਆਂ ਜਾ ਰਹੇ ਹਨ । ਸ ਬ੍ਰਹਮੁਪੁਰ ਨੇ ਕਿਹਾ ਕਿ ਕਤਲ ਦੀ ਧਾਰਾ 302 ਲਗਦੀ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਤਾ ਹਨ । ਪਿਛਲੇ ਲੰਮੇ ਸਮੇ ਤੋ ਬੇਅਦਬੀਆਂ ਹੋ ਰਹੀਆਂ ਹਨ , ਸਰਕਾਰ ਕੋਈ ਕਾਨੂੰਨ ਬਣਾਵੇ ਤਾਂ ਜੋ ਇਨਾ ਨੂੰ ਠੱਲ ਪਾਈ ਜਾ ਸਕੇ ਅਤੇ ਦੋਸ਼ੀਆਂ ਦੇ ਮਨਾਂ ਚ ਡਰ ਹੋਵੇ । ਉਨਾ ਮੰਗ ਕੀਤੀ ਕਿ ਇਸ ਦੀ ਸਜ਼ਾ ਸਿਰਫ ਤੇ ਸਿਰਫ ਫਾਂਸੀ ਹੋਣੀ ਚਾਹੀਦੀ ਹੈ।

- Advertisement -spot_img

More articles

- Advertisement -spot_img

Latest article