ਕੀਤੀ ਜਾ ਰਹੀ ਹੈ ਚੋਰਾਂ ਦੀ ਭਾਲ – ਥਾਣਾ ਮੁਖੀ ਸੋਨੀ ਜੀ
ਤਰਨਤਾਰਨ, 23 ਜੂਨ (ਜੰਡ ਖਾਲੜਾ) – ਰਾਮ ਪ੍ਰਕਾਸ਼ ਪੁਤਰ ਅਮਰਨਾਥ ਬ੍ਰਹਾਮਣ ਵਾਸੀ ਮਰਗਿੰਦਪੁਰਾ ਪੁਲਿਸ ਥਾਣਾ ਕਚਾ ਪੱਕਾ ਨੇ ਆਪਣੇ ਘਰੋ ਬੀਤੇ ਦਿਨੀਂ ਚੋਰਾਂ ਵਲੈ ਨਕਦੀ ਤੇ ਕੀਮਤੀ ਸਮਾਨ ਚੁਰਾ ਲੈਣ ਤੇ ਇਨਸਾਫ਼ ਦੀ ਮੰਗ ਕੀਤੀ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਪੀੜਤ ਨੇ ਦੱਸਿਆ ਕਿ ਮੈ ਖੁਦ ਬੀਮਾਰ ਰਹਿੰਦਾ ਹਾਂ, ਅਤੇ ਮੰਜੇ ਤੇ ਰਹਿੰਦਾ ਹਾਂ ਅਤੇ ਉਮਰ ਵੀ ਵਡੇਰੀ ਹੈ ਤੇ ਕੋਈ ਕੰਮ ਕਾਰ ਵੀ ਨਹੀਂ ਕਰ ਸਕਦਾ। ਪੀੜਤ ਨੇ ਦੁਖ ਜਾਹਰ ਕਰਦਿਆਂ ਕਿਹਾ ਕਿ ਮੇਰਾ ਇਕ ਪੁੱਤਰ ਲੰਬਾ ਸਮਾਂ ਬੀਮਾਰ ਰਹਿ ਕੇ ਮੌਤ ਦੇ ਮੂੰਹ ‘ਚ ਚਲੇ ਗਿਆ ਸੀ, ਜਿਸ ਦਾ ਇਲਾਜ ਕਰਵਾਉਦੇ ਅਸੀ ਬਹੁਤ ਕਰਜਾਈ ਵੀ ਹੋ ਗਏ ਸੀ, ਉਨਾ ਕਿਹਾ ਕਿ ਮੇਰਾ ਇਕ ਪੁੱਤਰ ਜੋ ਖੁਦ ਵੀ ਅੰਗਹੀਣ ਹੈ ਤੇ ਮੇਰੀ ਆਪਣੇ ਛੋਟੇ ਜਿਹੇ ਘਰ ਵਿੱਚ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਤੇ ਉਹ ਲੜਕਾ ਕੰਮ ਸੰਭਾਲ ਕੇ ਪਰਿਵਾਰ ਦੇ ਕਰੀਬ 6-7 ਮੈਬਰਾ ਦਾ ਪਾਲਣ ਪੋਸਣ ਕਰਦਾ ਹੈ। ਪੀੜਤ ਤੇ ਉਸਦੀ ਪਤਨੀ ਨੇ ਕਿਹਾ ਕਿ ਅਸੀਂ ਤੰਗੀ ਤੁਰਸ਼ੀ ਕੱਟਕੇ ਕੱੁਝ ਰਕਮ ਜੋੜੀ ਸੀ ਜੋ ਕਿ ਚੱੁਕਿਆ ਹੋਇਆ ਕਰਜਾ ਮੋੜ ਸਕੀਏ ਤੇ ਜਾ ਲੋੜ ਪੈਣ ਤੇ ਕੰਮ ਆਵੇ। ਉਨ੍ਹਾਂ ਦੱਸਿਆ ਕਿ ਬਦਕਿਸਮਤੀ ਨਾਲ ਲੰਘੀ 13 -14 ਜੂਨ ਦੀ ਦਰਮਿਆਨੀ ਰਾਤ ਨੂੰ ਕੁਝ ਚੋਰਾਂ ਨੂੰ ਘਰ ਦੀ ਕੰਧ ਟੱਪਕੇ ਘਰ ਚੋ ਇੱਕ ਟਰੰਕ ਜਿਸ ਵਿੱਚ 34 ਹਜ਼ਾਰ ਨਕਦੀ, ਕੱਪੜੇ ਤੇ ਹੋਰ ਕੀਮਤੀ ਸਮਾਨ, ਅਤੇ ਦੁਕਾਨ ਚੋ ਗੱਲਾ ਜਿਸ ਵਿੱਚ 44-45 ਹਜ਼ਾਰ ਨਕਦੀ ਸੀ ਚੁਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਕਚਾ ਪੱਕਾ ਵਿਖੇ 14 ਜੂਨ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ,ਪ੍ਰੰਤੂ ਹਾਲੀ ਤੱਕ ਚੋਰ ਮਿਲ ਨਹੀਂ ਸਕੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋ ਇਨਸਾਫ ਦੀ ਮੰਗ ਕੀਤੀ ਹੈ। ਕੀ ਕਹਿੰਦੇ ਨੇ ਥਾਣਾ ਮੁਖੀ, ਇਸ ਸਬੰਧੀ ਪੁਲਿਸ ਥਾਣਾ ਕੱਚਾ ਪੱਕਾ ਮੁੱਖੀ ਮੈਡਮ ਸੋਨੀ ਜੀ ਦਾ ਕਹਿਣਾ ਹੈ ਕਿ ਸਾਡੇ ਵਲੋ ਆਪਣੇ ਤੌਰ ਤੇ ਤਨਦੇਹੀ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਜੇਕਰ ਪੀੜਤ ਧਿਰ ਨੂੰ ਇਸ ਸਬੰਧੀ ਜਾਣਕਾਰੀ ਹੋਵੇ, ਜਾ ਕਿਸੇ ਤੇ ਸ਼ੱਕ ਹੋਵੇ ਜਾਂ ਕੋਈ ਜਾਣਕਾਰੀ ਹਾਸਲ ਹੋਵੇ ਤਾਂ ਸਾਝੀ ਕਰ ਲੈਣ। ਉਨ੍ਹਾਂ ਕਿਹਾ ਕਿ ਪੀੜਤ ਧਿਰ ਨੂੰ ਇਨਸਾਫ ਦਿਵਾਇਆ ਜਾਵੇਗਾ।