ਚੇਅਰਮੈਨ ਬਾਬਾ ਸਾਹਿਬ ਸਿੰਘ ਗੁੱਜਰਪੁਰਾ ਦੀ ਪ੍ਰਧਾਨਗੀ ਹੇਠ ਹੋਈ ਪੀਏਡੀ ਬੈਂਕ ਚੋਹਲਾ ਸਾਹਿਬ ਦੀ ਮੀਟਿੰਗ

51

ਤਰਨਤਾਰਨ, 4 ਜੁਲਾਈ (ਬੁਲੰਦ ਆਵਾਜ ਬਿਊਰੋ) – ਪੀ.ਏ.ਡੀ ਬੈਂਕ ਚੋਹਲਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਨੀਵਾਰ ਨੂੰ ਬੈਂਕ ਦੇ ਨਵੇਂ ਬਣੇ ਚੇਅਰਮੈਨ ਸੀਨੀਅਰ ਕਾਂਗਰਸੀ ਆਗੂ ਬਾਬਾ ਸਾਹਿਬ ਸਿੰਘ ਗੁੱਜਰਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੍ਰਬੰਧਕ ਕਮੇਟੀ ਵਲੋਂ ਬੈਂਕ ਦੇ ਕਾਰੋਬਾਰ ਸੰਬੰਧੀ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਮੀਟਿੰਗ ਦੌਰਾਨ ਚੇਅਰਮੈਨ ਬਾਬਾ ਸਾਹਿਬ ਸਿੰਘ ਗੁੱਜਰਪੁਰਾ ਵਲੋਂ ਬੈਂਕ ਦੀ ਵਸੂਲੀ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਹਦਾਇਤ ਕਰਦਿਆਂ ਬੈਂਕ ਦੇ ਵੱਡੇ ਡਿਫਾਲਟਰਾਂ ਕੋਲੋਂ ਵਸੂਲੀ ਕਰਨ ਲਈ ਲੀਗਲ ਐਕਸ਼ਨ ਤੇਜ਼ ਕਰਨ ਲਈ ਕਿਹਾ ਗਿਆ।

Italian Trulli

ਇਸ ਮੌਕੇ ਉਨ੍ਹਾਂ ਨੇ ਬੈਂਕ ਮੈਨੇਜਰ ਜਸਪਾਲ ਸਿੰਘ ਅਤੇ ਸਟਾਫ ਨਾਲ ਗੱਲ ਕਰਦਿਆਂ ਇਲਾਕੇ ਦੇ ਜ਼ਿਮੀਂਦਾਰਾਂ ਨੂੰ ਕੰਮ ਚਲਾਉਣ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਕਰਜ਼ੇ ਦੀ ਸਹੂਲਤ ਦੇਣ ਲਈ ਵੀ ਆਖਿਆ ਤਾਂ ਜ਼ੋ ਬੈਂਕ ਦਾ ਕਾਰੋਬਾਰ ਵੀ ਵਧ ਸਕੇ। ਇਸ ਮੀਟਿੰਗ ਵਿੱਚ ਅਵਤਾਰ ਸਿੰਘ ਉੱਪ ਚੇਅਰਮੈਨ ਤੋਂ ਇਲਾਵਾ ਭੁਪਿੰਦਰ ਕੁਮਾਰ ਨਈਅਰ, ਮੋਹਣ ਸਿੰਘ, ਨਰਿੰਦਰ ਸਿੰਘ, ਕਰਨਜੀਤ ਸਿੰਘ ਮੁੰਡਾ-ਪਿੰਡ,ਹਰਭਜਨ ਸਿੰਘ, ਨਛੱਤਰ ਸਿੰਘ ਕਾਲਾ ਘੜਕਾ (ਸਾਰੇ ਡਾਇਰੈਕਟਰ) ਵੀ ਹਾਜ਼ਰ ਸਨ।