More

  ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਨੇ ਸ੍ਰੀ ਸਹਿਜ ਪਾਠਾਂ ਦੀ ਲੜੀ ਸਮਾਗਮ ਵਿਚ ਸ਼ਿਰਕਤ ਕਰਦਿਆਂ ਕਿਸਾਨੀ ਸੰਘਰਸ਼ ਦੀ ਕਾਮਯਾਬੀ ਦੀ ਕੀਤੀ ਅਰਦਾਸ

  ਦੀਵਾਨ ਦੇ ਪ੍ਰਧਾਨ ਸ: ਠੇਕੇਦਾਰ ਅਤੇ ਪੂਰੀ ਟੀਮ ਨੂੰ ਬਾਬਾ ਜਸਪਾਲ ਸਿੰਘ ਵੱਲੋਂ ਕੀਤਾ ਗਿਆ ਸਨਮਾਨਿਤ।

  ਅੰਮ੍ਰਿਤਸਰ, 21 ਜੂਨ (ਗਗਨ ਅਜੀਤ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਨੇ ਆਪਣੀ ਪੂਰੀ ਟੀਮ ਨਾਲ ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ੍ਰੀ ਸਹਿਜ ਪਾਠ ਦੀ ਲੜੀ ਸਮਾਗਮ ਵਿਚ ਸ਼ਿਰਕਤ ਕਰਦਿਆਂ ਕਿਸਾਨਾਂ ਦੀ ਚੜ੍ਹਦੀਕਲਾ ਅਤੇ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕੀਤੀ ਹੈ। ਅੱਜ ਸਹਿਜ ਪਾਠਾਂ ਦੀ ਲੜੀ ਦੌਰਾਨ ਦੂਸਰੇ ਦੋ ਸਹਿਜ ਪਾਠਾਂ ਦੇ ਭੋਗ ਉਪਰੰਤ ਦੋ ਹੋਰ ਸਹਿਜ ਪਾਠਾਂ ਦੀ ਅਰੰਭਤਾ ਕੀਤੀ ਗਈ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਨੇ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਕਾਰਸੇਵਾ ਗੁ: ਚਮਰੰਗ ਰੋਡ ਅਤੇ ਸਾਥੀ ਸਿੰਘਾਂ ਵੱਲੋਂ ਸਹਿਜ ਪਾਠਾਂ ਦੀ ਲੜੀ ਚਲਾਉਂਦਿਆਂ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਕਿਸਾਨਾਂ ਨਾਲ ਖੜ੍ਹਾ ਹੈ । ਕੇਂਦਰ ਅੜੀਅਲ ਰਵੱਈਏ ਖ਼ਿਲਾਫ਼ ਸਾਰਾ ਦੇਸ਼ ਖੜ੍ਹ ਗਿਆ ਹੈ ਅਤੇ ਹੁਣ ਕੇਂਦਰੀ ਹਕੂਮਤ ਵੱਲੋਂ ਕਿਸਾਨਾਂ ਨੂੰ ਦਬਾਉਣ ਵਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ | ਉਨ੍ਹਾਂ ਕਿਸਾਨ ਸੰਘਰਸ਼ ਦੌਰਾਨ ਪੰਜਾਬ ਦੇ ਲੋਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ, ਚੰਗਾ ਰਾਜਾ ਉਹੀ ਹੁੰਦਾ ਹੈ ਜੋ ਜਨਤਾ ਦੀਆਂ ਭਾਵਨਾਵਾਂ ਅਨੁਸਾਰ ਚੱਲਦਾ ਹੈ ਅਤੇ ਲੋਕਾਂ ਦੀ ਰਮਜ਼ ਸਮਝ ਦਾ ਹੈ |

  ਉਨ੍ਹਾਂ ਕਿਸਾਨੀ ਨਾਲ ਪਿਆਰ ਕਰਨ ਵਾਲੀ ਸਮੂਹ ਸੰਗਤ ਨੂੰ ਅੱਗੇ ਆ ਕੇ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਫ਼ੈਸਲਾਕੁਨ ਨਤੀਜੇ ਤੱਕ ਲੈ ਜਾਣ ਲਈ ਕਿਸਾਨੀ ਦੇ ਹੱਕ ‘ਚ ਅਵਾਜ਼ ਕੇਂਦਰ ਤਕ ਪਹੁੰਚਾਉਣ ਦੀ ਪੁਰਜ਼ੋਰ ਲੋੜ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗਲ ਨਾ ਸੁਣਨੀ ਲੋਕਤੰਤਰੀ ਕਦਰਾਂ ਕੀਮਤਾਂ ਦੀ ਧੱਜੀਆਂ ਉਡਾਉਣ ਦੇ ਸਮਾਨ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਵੇਂ ਲੱਖ ਹੱਥਕੰਡੇ ਅਪਣਾਈ ਜਾਵੇ ਇਸ ਸੰਘਰਸ਼ ਵਿਚ ਆਖ਼ਰਕਾਰ ਜਿੱਤ ਕਿਸਾਨਾਂ ਦੀ ਹੀ ਹੋਵੇਗੀ | ਇਸ ਮੌਕੇ ਉਨ੍ਹਾਂ ਕਿਸਾਨੀ ਸੰਘਰਸ਼ ਦੀ ਫ਼ਤਿਹਯਾਬੀ ਲਈ ਚੀਫ਼ ਖ਼ਾਲਸਾ ਦੀਵਾਨ ਵੱਲੋਂ 5 ਸਹਿਜ ਪਾਠ ਕਰਾਉਣ ਦਾ ਮਤਾ ਕੀਤਾ। ਇਸ ਮੌਕੇ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ, ਦੀਵਾਨ ਅਤੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਜਸਪਾਲ ਸਿੰਘ ਢਿੱਲੋਂ, ਸੰਤੋਖ ਸਿੰਘ ਸੇਠੀ, ਪ੍ਰੋ: ਸੂਬਾ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਮਨਮੋਹਨ ਸਿੰਘ, ਜਸਪਾਲ ਸਿੰਘ ਅਤੇ ਮਨਜਿੰਦਰ ਸਿੰਘ ਗਿੱਲ ਨੂੰ ਬਾਬਾ ਜਸਪਾਲ ਸਿੰਘ, ਭਾਈ ਇਕਬਾਲ ਸਿੰਘ ਤੁੰਗ, ਪ੍ਰੋ: ਸਰਚਾਂਦ ਸਿੰਘ ਖਿਆਲਾ ਅਤੇ ਬਾਬਾ ਸਤਨਾਮ ਸਿੰਘ ਅਕਾਲੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਸੁਖਰਾਜ ਸਿੰਘ ਮਾਨਾਵਾਲਾ, ਸਾਬਕਾ ਸਰਪੰਚ ਬਲਬੀਰ ਸਿੰਘ ਵਡਾਲੀ ਡੋਗਰਾਂ, ਰਾਜਬੀਰ ਸਿੰਘ ਵਡਾਲੀ, ਬਲਵਿੰਦਰ ਸਿੰਘ ਵਡਾਲੀ ਆਦਿ ਮੋਹਤਬਰ ਵੀ ਮੌਜੂਦ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img