Bulandh Awaaz

Headlines
ਆਈਫੋਨ ਨਿਰਮਾਤਾ ਵਿਸਟ੍ਰੋਨ ਕੰਪਨੀ ਦੇ ਮਜ਼ਦੂਰਾਂ ਦਾ ਲੁੱਟ-ਖਸੁੱਟ ਖਿਲਾਫ ਫੁੱਟਿਆ ਰੋਹ ਯੋਗੀ ਦਾ ‘ਰਾਮਰਾਜ’, ਔਰਤਾਂ ਲਈ ਵਹਿਸ਼ੀ ਅੰਮ੍ਰਿਤਸਰ ਏਅਰਪੋਰਟ ਤੋਂ ਵੱਡੀ ਖਬਰ ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ

ਚੀਨ ਸਣੇ 15 ਦੇਸ਼ਾਂ ਨੇ ਸਭ ਤੋਂ ਵੱਡੇ ਵਪਾਰ ਸਮਝੌਤੇ ‘ਤੇ ਕੀਤੇ ਦਸਤਖ਼ਤ

ਹਨੋਈ : ਆਸਿਆਨ ਦੇ ਮੈਂਬਰ ਦੇਸ਼ਾਂ ਅਤੇ ਚੀਨ ਸਣੇ ਕੁੱਲ 15 ਦੇਸ਼ਾਂ ਨੇ ਅੱਜ ਵਿਸ਼ਵ ਦੇ ਸਭ ਤੋਂ ਵੱਡੇ ਵਪਾਰ ਸਮਝੌਤੇ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਦਾ ਗਠਨ ਕਰਨ ‘ਤੇ ਵਰਚੁਅਲ ਤੌਰ ‘ਤੇ ਦਸਤਖ਼ਤ ਕਰ ਦਿੱਤੇ। ਇਸ ਦੇ ਘੇਰੇ ਵਿੱਚ ਦੁਨੀਆ ਭਰ ਦੀਆਂ ਲਗਭਗ ਇੱਕ ਤਿਹਾਈ ਆਰਥਿਕ ਗਤੀਵਿਧੀਆਂ ਆਉਣਗੀਆਂ। ਇਸ ਸਮਝੌਤੇ ਨੂੰ ਚੀਨ ਦੇ ਲਈ ਇੱਕ ਵੱਡਾ ਗੇਮਚੇਂਜਰ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਕਈ ਏਸ਼ੀਆਈ ਦੇਸ਼ਾਂ ਨੂੰ ਉਮੀਦ ਹੈ ਕਿ ਇਸ ਸਮਝੌਤੇ ਤੋਂ ਬਾਅਦ ਕੋਰੋਨਾ ਮਹਾਂਮਾਰੀ ਦੀ ਆਰਥਿਕ ਮਾਰ ‘ਚੋਂ ਤੇਜ਼ੀ ਨਾਲ ਉਭਰਨ ਵਿੱਚ ਮਦਦ ਮਿਲੇਗੀ। ਮਾਹਰਾਂ ਮੁਤਾਬਕ ਖੇਤਰੀ ਵਿਆਪਕ ਆਰਥਿਕ ਭਾਈਵਾਲੀ ‘ਚ ਚੀਨ, ਜਪਾਨ, ਦੱਖਣੀ ਕੋਰੀਆ, ਨਿਊਜ਼ੀਲੈਂਡ ਅਤੇ ਆਸਟਰੇਲੀਆ ਨਾਲ 10 ਪੂਰਬੀ ਏਸ਼ੀਆਈ ਅਰਥਵਿਵਸਥਾਵਾਂ ਸ਼ਾਮਲ ਹਨ। ਇਹ ਕੁੱਲ ਘਰੇਲੂ ਪੈਦਾਵਾਰ (ਗਰੌਸ ਡੋਮੈਸਟਿਕ ਪ੍ਰੋਡਕਟ ‘ਜੀਡੀਪੀ’) ਦੇ ਸਬੰਧ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਵਪਾਰਕ ਸਮਝੌਤਾ ਹੈ। ਵਿਅਤਨਾਮ ਦੇ ਪ੍ਰਧਾਨ ਮੰਤਰੀ ਨੇ ਚੌਥੇ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਸ਼ਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ।

ਪਹਿਲੀ ਵਾਰ 2012 ਵਿੱਚ ਪ੍ਰਸਤਾਵਿਤ, ਇਸ ਸੌਦੇ ‘ਤੇ ਆਖਰਕਾਰ ਦੱਖਣੀ-ਪੂਰਬੀ ਏਸ਼ੀਆਈ ਸ਼ਿਖਰ ਸੰਮੇਲਨ (ਆਸਿਆਨ ਸੰਮੇਲਨ) ਦੇ ਅੰਤ ਵਿੱਚ ਮੋਹਰ ਲਾ ਦਿੱਤੀ ਗਈ ਸੀ ਕਿਉਂਕਿ ਮੈਂਬਰ ਦੇਸ਼ਾਂ ਦੇ ਨੇਤਾ ਮਹਾਂਮਾਰੀ ਦੀ ਮਾਰ ਝੱਲ ਰਹੀਆਂ ਅਰਥਵਿਵਸਥਾਵਾਂ ਨੂੰ ਲੀਹ ‘ਤੇ ਲਿਆਉਣ ਲਈ ਇਸ ਨੂੰ ਕਾਰਗਰ ਮੰਨ ਰਹੀਆਂ ਹਨ। ਸਮਝੌਤੇ ਦੇ ਤਹਿਤ ਮੈਂਬਰ ਦੇਸ਼ ਟੈਰਿਫ਼ ਘੱਟ ਕਰਨਗੇ ਅਤੇ ਵਪਾਰ ਸੇਵਾ ਦੇ ਰਾਹ ਖੋਲ•ਣਗੇ। ਇਸ ਸਮਝੌਤੇ ਵਿੱਚ ਅਮਰੀਕਾ ਨੂੰ ਸ਼ਾਮਲ ਨਹੀਂ ਕੀਤਾ ਗਿਅ ਹੈ। ਲਿਹਾਜ਼ਾ, ਇਸ ਨੂੰ ਚੀਨ ਦੀ ਅਗਵਾਈ ਵਿੱਚ ਇੱਕ ਬਦਲਵਾਂ ਵਪਾਰ ਸਮਝੌਤਾ ਸਮਝਿਆ ਜਾ ਰਿਹਾ ਹੈ, ਜੋ ਵਾਸ਼ਿੰਗਟਨ ਵਪਾਰ ਪਹਿਲ ਨੂੰ ਘਟਾ ਸਕੇਗਾ।ਵਿਅਤਨਾਮ ਵਿੱਚ ਪ੍ਰਧਾਨ ਮੰਤਰੀ ਗੁਯੇਨ ਜੁਆਨ ਫੁਕ ਨੇ ਸਮਝੌਤੇ ‘ਤੇ ਵਰਚੁਅਲੀ ਦਸਤਖ਼ਤ ਕਰਨ ਤੋਂ ਪਹਿਲਾਂ ਕਿਹਾ ਕਿ ਉਨ•ਾਂ ਨੂੰ ਖੁਸ਼ੀ ਹੈ ਕਿ 8 ਸਾਲ ਦੀ ਗੂੰਝਲਦਾਰ ਚਰਚਾ ਤੋਂ ਬਾਅਦ ਅੱਜ ਅਧਿਕਾਰਕ ਤੌਰ’ਤੇ ਆਰਸੀਈਪੀ ਗੱਲਬਾਤ ਨੂੰ ਸਮਾਪਤ ਕਰਕੇ ਸਮਝੌਤੇ ਦੀ ਦਿਸ਼ਾ ਵਿੱਚ ਅੱਗੇ ਵਧਿਆ ਜਾ ਰਿਹਾ ਹੈ। ਇਸ ਸਮਝੌਤੇ ਵਿੱਚ ਆਸਿਆਨ ਦੇ 10 ਮੈਂਬਰ ਦੇਸ਼ਾਂ ਤੋਂ ਇਲਾਵਾ ਚੀਨ, ਜਪਾਨ, ਦੱਖਣੀ ਕੋਰੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ।

bulandhadmin

Read Previous

ਗੈਰ ਦਸਤਾਵੇਜ਼ੀ ਪਰਵਾਸੀ ਸਿੱਖ ਔਰਤ ਨੂੰ ਇੰਗਲੈਂਡ ਤੋਂ ਭਾਰਤ ਨਹੀਂ ਭੇਜਣ ਦੇ ਸਮਰਥਨ ਵਿਚ ਆਏ ਹਜ਼ਾਰਾਂ ਲੋਕ

Read Next

ਟਰੰਪ ਨੇ ਫੜੀ ਰਾਸ਼ਟਰਪਤੀ ਬਣੇ ਰਹਿਣ ਦੀ ਜ਼ਿੱਦ, ਸਮਰਥਕਾਂ ਨੇ ਸੜਕਾਂ ਮੱਲੀਆਂ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!