Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 

ਚੀਨ ਵਲੋਂ ਭਾਰਤੀ ਫੌਜੀਆਂ ‘ਤੇ ‘ਮਾਈਕਰੋਵੇਵ ਹਥਿਆਰ’ ਵਰਤ ਕੇ ਦੋ ਅਹਿਮ ਮੋਰਚੇ ਖਾਲੀ ਕਰਾਉਣ ਦਾ ਦਾਅਵਾ

ਲੰਡਨ , (ਬੁਲੰਦ ਆਵਾਜ਼ ਬਿਊਰੋ)

ਹਿਮਾਲਿਆ ਦੀਆਂ ਪਹਾੜੀਆਂ ‘ਚ ਦੋ ਅਹਿਮ ਪਹਾੜੀ ਟਿਕਾਣਿਆਂ ਨੂੰ ਭਾਰਤੀ ਫੌਜ ਕੋਲੋਂ ਖਾਲੀ ਕਰਵਾਉਣ ਲਈ ਚੀਨੀ ਫੌਜ ਵਲੋਂ ਮਾਈਕਰੋਵੇਵ ਹਥਿਆਰ ਵਰਤੇ ਗਏ, ਜਿਸ ਨਾਲ ਭਾਰਤੀਆਂ ਫੌਜੀਆਂ ਦਾ ਸਰੀਰਕ ਤਾਪਮਾਨ ਵਧ ਗਿਆ, ਉਲਟੀਆਂ ਲੱਗ ਗਈਆਂ, ਸਿੱਟੇ ਵਜੋਂ ਊਨ੍ਹਾਂ ਨੂੰ ਮੋਰਚੇ ਖਾਲੀ ਕਰਕੇ ਭੱਜਣਾ ਪਿਆ।

“ਟਾਈਮਜ਼ ਆਫ ਲੰਡਨ” ਵਲੋਂ ਛਾਪੀ ਇਸ ਰਿਪੋਰਟ ‘ਚ ਬੀਜਿੰਗ ਦੀ ਰੈਨਮਿਨ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਨ ਕੌਨਰੌਂਗ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਇਹ ਨਿਵੇਕਲੇ ਹਥਿਆਰ ਵਰਤ ਕੇ ਬਿਨਾ ਕੋਈ ਗੋਲੀ ਚਲਾਇਆਂ ਭਾਰਤੀ ਫੌਜ ਨੂੰ ਪਿੱਛੇ ਧੱਕ ਦਿੱਤਾ ਹੈ।

ਮਾਈਕਰੋਵੇਵ ਹਥਿਆਰਾਂ ਰਾਹੀਂ ਵਿਰੋਧੀ ‘ਤੇ ਚੁੰਬਕੀ ਬਿਜਲਈ ਧਾਰਾ ਛੱਡੀ ਜਾਂਦੀ ਹੈ, ਜਿਸਨੂੰ ਸਹਿਣਾ ਮਨੁੱਖੀ ਸਰੀਰ ਲਈ ਅਸਹਿ ਹੋ ਜਾਂਦਾ ਹੈ। ਭਾਰਤ-ਚੀਨ ਵਿਚਕਾਰ ਸੰਧੀ ਹੋਈ ਹੋਣ ਕਾਰਨ ਕੋਈ ਵੀ ਗੋਲੀ ਚਲਾ ਕੇ ਜੰਗਬੰਦੀ ਦੀ ਉਲੰਘਣਾ ਕਰਕੇ ਅੰਤਰਰਾਸ਼ਟਰੀ ਭਾਈਚਾਰੇ ਅੱਗੇ ਝੂਠਾ ਨਹੀਂ ਹੋਣਾ ਚਾਹੁੰਦਾ, ਇਸ ਲਈ ਅਜਿਹੇ ਹਥਿਆਰ ਵਰਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਜਦੋਂ ਚੀਨ ਨੇ 20 ਦੇ ਕਰੀਬ ਭਾਰਤੀ ਫੌਜੀ ਮਾਰੇ ਸਨ ਤਾਂ ਉਨ੍ਹਾਂ ਸੋਟਿਆਂ ਅੱਗੇ ਕੰਡਿਆਲੀਆਂ ਤਾਰਾਂ ਬੰਨ੍ਹ ਕੇ ਹਮਲਾ ਕੀਤਾ ਸੀ।

ਪ੍ਰੋਫੈਸਰ ਜਿਨ ਕੌਨਰੌਂਗ ਦੇ ਦਾਅਵੇ ਮੁਤਾਬਕ ਇਹ ਹਮਲਾ 29 ਅਗਸਤ ਨੂੰ ਕੀਤਾ ਗਿਆ ਸੀ ਪਰ ਇਸਦੀ ਦੋਵਾਂ ਮੁਲਕਾਂ ਨੇ ਭਿਣਕ ਨਹੀਂ ਸੀ ਲੱਗਣ ਦਿੱਤੀ। ਚੀਨ ਨੇ ਆਪਣਾ ਮਸਲਾ ਬਹੁਤ ਵਧੀਆ ਤਰੀਕੇ ਹੱਲ ਕਰ ਲਿਆ ਸੀ, ਇਸ ਲਈ ਉਸਨੇ ਗੱਲ ਬਾਹਰ ਨਹੀਂ ਕੱਢੀ ਜਦਕਿ ਭਾਰਤ ਦੀ ਇਸ ਵਿੱਚ ਬੇਇੱਜ਼ਤੀ ਹੋਈ ਸੀ, ਉਨ੍ਹਾਂ ਇਸ ਲਈ ਗੱਲ ਨੱਪ ਲਈ।

ਇਸ ਹਮਲੇ ‘ਚ ਭਾਰਤੀ ਮੋਰਚੇ ‘ਮਾਈਕਰੋਵੇਵ ਓਵਨ’ ਵਾਂਗ ਬਣਾ ਦਿੱਤੇ ਗਏ ਸਨ। 15 ਮਿੰਟਾਂ ‘ਚ ਹੀ ਸਾਰੇ ਭਾਰਤੀ ਫੌਜੀ ਉਲਟੀਆਂ ਕਰਨ ਤੋਂ ਬਾਅਦ ਪਹਾੜੀ ਛੱਡ ਕੇ ਭੱਜ ਨਿਕਲੇ ਸਨ।

ਪ੍ਰੋਫੈਸਰ ਜਿਨ ਕੌਨਰੌਂਗ ਅਨੁਸਾਰ ਚੀਨ ਦੇ ਫੌਜੀਆਂ ਨੂੰ ਹੁਕਮ ਸੀ ਕਿ ਬਿਨਾ ਗੋਲੀਂ ਚਲਾਇਆਂ ਇਹ ਮੋਰਚੇ ਖਾਲੀ ਕਰਵਾਉਣੇ ਹਨ।

ਇਸ ਖੁਲਾਸੇ ਨੇ 2020 ਦੀ ਲੜਾਈ ‘ਚ ਵਰਤੇ ਜਾਣ ਵਾਲੇ ਨਿਵੇਕਲੇ ਅਤੇ ਖਤਰਨਾਕ ਹਥਿਆਰਾਂ ਤੋਂ ਪਰਦਾ ਚੁੱਕਿਆ ਹੈ, ਜਿਸ ਤੋਂ ਜਾਪਦਾ ਹੈ ਕਿ ਭਵਿੱਖ ‘ਚ ਲੜੀਆਂ ਜਾਣ ਵਾਲੀਆਂ ਲੜਾਈਆਂ ਗੋਲਾ-ਬਾਰੂਦ ਨਾਲ ਲੜੀਆਂ ਜਾਣ ਵਾਲੀਆਂ ਰਵਾਇਤੀ ਲੜਾਈਆਂ ਨਹੀਂ ਬਲਕਿ ਤਕਨੀਕੀ ਲੜਾਈਆਂ ਹੋਣਗੀਆਂ।

ਚੀਨ ਬੀਤੇ ‘ਚ ਆਪਣੇ “ਪਾਣੀ ਬੰਬ” ਦੀਆਂ ਧਮਕੀਆਂ ਵੀ ਕਈ ਵਾਰ ਦੇ ਚੁੱਕਾ ਹੈ, ਜਿਸ ਰਾਹੀਂ ਉਹ ਉਪਰ ਪਹਾੜਾਂ ‘ਚ ਪਾਣੀ ਦਾ ਮੁਹਾਣ ਮੋੜ ਕੇ ਭਾਰਤ ਦੇ 7-8 ਸੂਬਿਆਂ ‘ਚ ਹੜ੍ਹ ਅਤੇ ਸੋਕੇ ਵਰਗੇ ਹਾਲਾਤ ਪੈਦਾ ਕਰ ਸਕਦਾ ਹੈ।

ਪ੍ਰੋਫੈਸਰ ਜਿਨ ਕੌਨਰੌਂਗ ਦੇ ਇਸ ਦਾਅਵੇ ਬਾਰੇ ਭਾਰਤੀ ਜੰਗਬਾਜ਼ਾਂ, ਰਣਨੀਤਕਾਂ ਜਾਂ ਸਿਆਸਤਦਾਨਾਂ ਨੇ ਹਾਲੇ ਕੋਈ ਬਿਆਨ ਨਹੀਂ ਦਿੱਤਾ।

bulandhadmin

Read Previous

ਦਿੱਲੀ ਦਾ ਘਿਰਾਓ ਕਰਨ ਲਈ ਕਿਸਾਨ ਮਜ਼ਦੂਰ ਜਥੇਬੰਦੀ ਦਾ ਪਹਿਲਾ ਜਥਾ 26 ਨਵੰਬਰ ਨੂੰ ਹੋਵੇਗਾ ਅੰਮ੍ਰਿਤਸਰ ਤੋ ਰਵਾਨਾ

Read Next

ਇਤਿਹਾਸਕ ਨਗਰ ਗੁਰੂ ਕੀ ਵਡਾਲੀ ਨੂੰ ਜਾਂਦੀਆਂ ਸੜਕਾਂ ਦੀ ਹਾਲਤ ਕੱਚੇ ਰਸਤਿਆਂ ਤੋ ਵੀ ਮਾੜੀ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!