21 C
Amritsar
Friday, March 31, 2023

ਚੀਨ-ਭਾਰਤ ਤਣਾਅ ਦੇ ਚਲਦਿਆਂ ਅਮਰੀਕਾ ਵੱਲੋਂ ਭਾਰਤ ਵਿਚ ਫੌਜ ਤੈਨਾਤ ਕਰਨ ਦੀ ਤਿਆਰੀ

Must read

ਅਮਰੀਕਾ ਦੇ ਰਾਜ ਸਕੱਤਰ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਭਾਰਤ ਨੂੰ ਚੀਨ ਵੱਲੋਂ ਦਰਪੇਸ਼ ਖਤਰੇ ਨੂੰ ਦੇਖਦਿਆਂ ਅਮਰੀਕਾ ਆਪਣੀ ਫੌਜ ਨੂੰ ਯੂਰਪ ਵਿਚੋਂ ਕੱਢ ਕੇ ਤਬਦੀਲ ਕਰ ਰਿਹਾ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਰਮਨੀ ਵਿਚੋਂ 9500 ਦੇ ਕਰੀਬ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ।

ਇਕ ਆਨਲਾਈਨ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਮਾਈਕ ਪੋਂਪੀਓ ਨੇ ਸਪਸ਼ਟ ਕੀਤਾ ਕਿ ਭਾਰਤ ਅਤੇ ਦੱਖਣਪੂਰਬ ਏਸ਼ੀਆ ਦੇ ਮੁਲਕਾਂ ਨੂੰ ਦਰਪੇਸ਼ ਚੀਨੀ ਖਤਰੇ ਦੇ ਚਲਦਿਆਂ ਅਮਰੀਕਾ ਜਰਮਨੀ ਵਿਚ ਆਪਣੇ ਫੌਜੀਆਂ ਦੀ ਨਫਰੀ ਘਟਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਨਵੇਂ ਖਤਰੇ ਵਾਲੀਆਂ ਥਾਵਾਂ ‘ਤੇ ਭੇਜਿਆ ਜਾ ਸਕੇ। ਉਹਨਾਂ ਕਿਹਾ ਕਿ ਚੀਨ ਕਮਿਊਨਿਸਟ ਪਾਰਟੀ ਦੀਆਂ ਕਾਰਵਾਈਆਂ ਭਾਰਤ ਅਤੇ ਹੋਰ ਦੇਸ਼ਾਂ ਜਿਵੇਂ ਵੀਅਤਨਾਮ, ਇੰਡੋਨੇਸ਼ੀਆ, ਮਲੇਸ਼ੀਆ, ਫਿਲਪੀਨਜ਼ ਤੇ ਦੱਖਣੀ ਚੀਨ ਸਮੁੰਦਰ ਲਈ ਖਤਰਾ ਹਨ। ਉਹਨਾਂ ਕਿਹਾ ਕਿ ਅਮਰੀਕੀ ਫੌਜ ਸਮੇਂ ਦੀਆਂ ਚੁਣੌਤੀਆਂ ਨੂੰ ਧਿਆਨ ‘ਚ ਰੱਖਦਿਆਂ ਹਰ ਯੋਗ ਕਾਰਵਾਈ ਕਰੇਗੀ।

ਦੱਸ ਦਈਏ ਕਿ ਦੂਜੀ ਵਿਸ਼ਵ ਜੰਗ ਦੇ ਸਮੇਂ ਤੋਂ ਹੀ ਅਮਰੀਕੀ ਫੌਜੀ ਜਰਮਨੀ ਵਿਚ ਤੈਨਾਤ ਹਨ। ਅਮਰੀਕਾ ਵੱਲੋਂ ਜਰਮਨੀ ਤੋਂ ਫੌਜ ਕੱਢਣ ਦਾ ਜਰਮਨੀ ਵਿਚ ਵਿਰੋਧ ਵੀ ਹੋ ਰਿਹਾ ਹੈ।

ਭਾਰਤ ਅਤੇ ਅਮਰੀਕਾ ਦਰਮਿਆਨ ਇਕ ਦੂਜੇ ਦੇ ਫੌਜੀ ਟਿਕਾਣਿਆਂ ਨੂੰ ਵਰਤਣ ਦੀ ਸੰਧੀ ਹੋ ਚੁੱਕੀ ਹੈ ਅਤੇ ਚੀਨ-ਭਾਰਤ ਦਰਮਿਆਨ ਵੱਧ ਰਹੇ ਤਣਾਅ ਦੇ ਚਲਦਿਆਂ ਜੇ ਅਮਰੀਕਾ ਇਸ ਵਿਚ ਸ਼ਾਮਲ ਹੁੰਦਾ ਹੈ ਤਾਂ ਹਾਲਾਤ ਕਿਸੇ ਵੱਡੀ ਜੰਗ ਵੱਲ ਜਾ ਸਕਦੇ ਹਨ।

ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼

- Advertisement -spot_img

More articles

- Advertisement -spot_img

Latest article