ਚੀਨ ‘ਚ ਸੱਤ ਲੋਕਾਂ ਦੀ ਹੱਤਿਆ, ਅਗਵਾ ਅਤੇ ਹੋਰ ਕਈ ਲੁੱਟਖੋਹ ਕਰਨ ਵਾਲੀ ਔਰਤ ਨੂੰ ਫਾਂਸੀ ਦੀ ਸਜ਼ਾ

135

ਬੀਜਿੰਗ, 11 ਸਤੰਬਰ (ਬੁਲੰਦ ਆਵਾਜ ਬਿਊਰੋ) – ਸੱਤ ਲੋਕਾਂ ਦੀ ਹੱਤਿਆ, ਅਗਵਾ ਅਤੇ ਹੋਰ ਕਈ ਲੁੱਟਖੋਹ ਦੀ ਘਟਨਾਵਾਂ ਵਿਚ ਸ਼ਾਮਲ ਇੱਕ ਚੀਨੀ ਔਰਤ ਨੂੰ ਇੱਥੇ ਦੀ ਸਥਾਨਕ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਅਪਣੇ ਪੁਰਸ਼ ਦੋਸਤ ਦੇ ਨਾਲ ਲਾਓ ਰੋਂਗਜੀ ਨਾਂ ਦੀ ਇਸ ਮਹਿਲਾ ਨੇਸਾਲ 1996 ਤੋਂ ਲੈ ਕੇ 1999 ਤੱਕ ਅਲੱਗ ਅਲੱਗ ਸੂਬਿਆਂ ਵਿਚ ਅਗਵਾ, ਲੁੱਟ ਅਤੇ ਹੱਤਿਆ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਹ ਸੱਤ ਲੋਕਾਂ ਦੇ ਖੂਨ ਕਰਨ ਦੀ ਵਾਰਦਾਤ ਵਿਚ ਸ਼ਾਮਲ ਸੀ। ਲਾਓ ਨੂੰ ਨਵੰਬਰ 2019 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਅਪਣਾ ਨਾਂ ਬਦਲ ਬਦਲ ਕੇ ਲਗਭਗ 20 ਸਾਲਾਂ ਤੱਕ ਪੁਲਿਸ ਦੀ ਗ੍ਰਿਫਤਾਰੀ ਤੋਂ ਬਚਦੀ ਰਹੀ। ਅਦਾਲਤ ਨੇ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਕੋਰਟ ਦਾ ਫੈਸਲਾ ਸੁਣਦੇ ਹੀ ਉਹ ਅਦਾਲਤ ਵਿਚ ਰੋਣ ਲੱਗੀ। ਬਾਅਦ ਵਿਚ ਉਸ ਨੇ ਕਿਹਾ ਕਿ ਉਹ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰੇਗੀ।

Italian Trulli

ਗਲੋਬਲ ਟਾਈਮਸ ਦੇ ਹਵਾਲੇ ਤੋਂ ਸਮਾਚਾਰ ਏਜੰਸੀ ਸ਼ਿੰਹੁਆ ਨੇ ਕਿਹਾ ਕਿ ਸਾਲ 1996 ਤੋਂ 1999 ਦੇ ਦੌਰਾਨ ਉਹ ਅਪਣੇ ਦੋਸਤ ਝੀਇੰਗ ਦੇ ਨਾਲ ਨੰਚਾਂਗ ਸ਼ਹਿਰ ਵਿਚ ਚਾਰ ਅਗਵਾ, ਲੁੱਟਖੋਹ ਅਤੇ ਝਿਸਾਂਗਸੀ, ਝੇਜਿਆਂਗ, ਜਿਆਂਗਸੂ ਅਤੇ ਅਨਹੁਈ ਸੂਬਿਆਂ ਵਿਚ ਕਈ ਹੱਤਿਆ ਦੀ ਵਾਰਦਾਤਾਂ ਵਿਚ ਸ਼ਾਮਲ ਸੀ। ਉਹ ਪੈਸੇ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੀ ਸੀ। ਫਾ ਨੂੰ 1999 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਫਾ ਦੇ ਫੜੇ ਜਾਣ ਤੋਂ ਬਾਅਦ ਉਹ ਫਰਾਰ ਹੋ ਗਈ ਅਤੇ ਗ੍ਰਿਫਤਾਰੀ ਤੋਂ ਬਚਣ ਦੇ ਲਈ ਪੁਲਿਸ ਨੂੰ ਕਈ ਸਾਲਾਂ ਤੱਕ ਧੋਖਾ ਦਿੰਦੀ ਰਹੀ। ਆਖਰ ਉਸ ਨੂੰ 20 ਸਾਲ ਬਾਅਦ ਝਿਯਾਮੇਨ ਤੋਂ ਗ੍ਰਿਫਤਾਰ ਕੀਤਾ ਗਿਆ। ਫੜੇ ਜਾਣ ਤੋਂ ਬਾਅਦ ਉਸ ਨੇ ਅਪਣੇ ਆਪ ਨੂੰ ਨਿਰਦੋਸ਼ ਦੱਸਿਆ। ਫਾ ਨੂੰ ਸਾਰੀ ਘਟਨਾਵਾਂ ਲਈ ਜ਼ਿੰਮੇਵਾਰ ਦੱਸਿਆ।