ਚੀਨੀ ਮੂਲ ਦੇ ਅਮਰੀਕੀ ਨਾਗਰਿਕ ਨੂੰ 38 ਮਹੀਨੇ ਦੀ ਸਜ਼ਾ
ਵਾਸ਼ਿੰਗਟਨ, 19 ਨਵੰਬਰ: ਅਮਰੀਕਾ ਵਿਚ ਚੀਨੀ ਅਮਰੀਕੀ ਨਾਗਰਿਕ ਨੂੰ 38 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਵਿਅਕਤੀ ‘ਤੇ ਸੰਵੇਦਨਸ਼ੀਲ ਸੈਨਿਕ ਤਕਨਾਲੌਜੀ ਅਪਣੇ ਨਾਲ ਲਿਜਾਣ ਦਾ ਦੋਸ਼ ਹੈ। ਡਿਪਾਰਟਮੈਂਟ ਆਫ਼ ਜਸਟਿਸ ਨੇ Îਇਹ ਜਾਣਕਾਰੀ ਦਿੱਤੀ। 49 ਸਾਲਾ ਵੀ ਸਨ, ਪਿਛਲੇ ਦਸ ਸਾਲ ਤੋਂ ਟਕਸਨ ਸਥਿਤ ਰੈਥਿਆਨ ਮਿਜ਼ਾਈਲਸ ਐਂਡ ਡਿਫੈਂਸ ਕੰਪਨੀ ਵਿਚ ਇਲੈਕਟ੍ਰਿਕਲ ਇੰਜੀਨੀਅਰ ਦੇ ਰੂਪ ਵਿਚ ਤੈਨਾਤ ਸੀ। ਰੈਥਿਆਨ ਮਿਜ਼ਾਈਲਸ ਐਂਡ ਡਿਫੈਂਸ ਅਮਰੀਕੀ ਸੈਨਾ ਦੇ ਲਈ ਮਿਜ਼ਾਈਲ ਸਿਸਟਮ ਬਣਾਉਂਦੀ ਹੈ।
ਕੰਪਨੀ ਵਿਚ ਕੰਮ ਕਰਨ ਦੌਰਾਨ ਸਨ ਦੀ ਪਹੁੰਚ ਰੱਖਿਆ ਸਬੰਧਤ ਤਕਨਾਲੌਜੀ ਤੱਕ ਸੀ। ਇਸ ਰੱਖਿਆ ਤਕਨੀਕੀ ਜਾਣਕਾਰੀ ਵਿਚੋਂ ਕੁਝ ਨੂੰ ਰੱਖਿਆ ਲੇਖ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇਸ ਨੂੰ ਆਰਮਸ ਐਕਸਪੋਰਟ ਕੰਟਰੋਲ ਐਕਟ ਅਤੇ Îਇੰਟਰਨੈਸ਼ਨਲ ਟਰੈਫਿਕ ਇਨ ਆਰਮਸ ਰੈਗੂਲੇਸ਼ਨ ਦੇ ਤਹਿਤ ਕੰਟਰੋਲ ਕੀਤਾ ਜਾਂਦਾ ਹੈ ਅਤੇ ਲਾÎਇਸੰਸ ਦੇ ਬਿਨਾਂ ਇਸ ਨੂੰ ਨਿਰਯਾਤ ਨਹੀਂ ਕੀਤਾ ਜਾ ਸਕਦਾ।
ਸਰਕਾਰੀ ਵਕੀਲਾਂ ਦੇ ਅਨੁਸਾਰ ਦਸੰਬਰ 2018 ਤੋਂ ਜਨਵਰੀ 2019 ਤੱਕ ਸਨ ਨੇ ਅਮਰੀਕਾ ਤੋਂ ਚੀਨ ਦੀ ਨਿੱਜੀ ਯਾਤਰਾ ਕੀਤੀ। Îਇੱਥੇ ਉਹ ਕੰਪਨੀ ਤੋਂ ਮਿਲੇ ਕੰਪਿਊਟਰ ਵਿਚ ਗੁਪਤ ਤਕਨੀਕ ਜਾਣਕਾਰੀ ਲੈ ਕੇ ਆਇਆ। ਇਸ ਵਿਚ ਐਡਵਾਂਸ ਗਾਈਡੈਂਟਸ ਸਿਸਟਮ ਨਾਲ ਜੁੜਿਆ ਡਾਟਾ ਵੀ ਸ਼ਾਮਲ ਸੀ। ਜੋ ਏਈਸੀਏ ਅਤੇ ਆਈਟੀਏਆਰ ਦੇ ਤਹਿਤ ਆਉਂਦਾ ਹੈ। ਇਨ੍ਹਾਂ ਚੀਜ਼ਾਂ ਨੂੰ ਸਹੀ ਢੰਗ ਨਾਲ ਸੰਭਾਲਣ ਦੇ ਲਈ ਟਰੇਂਡ ਹੋਣ ਦੇ ਬਾਵਜੂਦ ਸਨ ਨੇ ਜਾਣ ਬੁੱਝ ਕੇ ਨਿਰਯਾਤ ਲਾÎÎਿÂਸੈਂਸ ਦੇ ਬਿਨਾਂ ਏਈਸੀਏ ਅਤੇ ਆਈਟੀਏਆਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਚੀਨ ਨੂੰ ਜਾਣਕਾਰੀ ਪਹੁੰਚਾਈ। ਅਟਾਰਨੀ ਮਾਈਕਲ ਨੇ ਕਿਹਾ ਕਿ ਅਮਰੀਕਾ ਰੱਖਿਆ ਤਕਨਾਲੌਜੀ ਦੇ ਨਿਰਮਾਣ ਦੇ ਲਈ Îਨਿੱਜੀ ਠੇਕੇਦਾਰਾਂ ‘ਤੇ ਨਿਰਭਰ ਹੈ। ਜੋ ਲੋਕ ਵਿਦੇਸ਼ੀ ਤਾਕਤਾਂ ਦਾ ਅਜਿਹੀ ਤਕਨੀਕ ਦੇ ਬਾਰੇ ਵਿਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਪਤਾ ਹੋਣਾ ਚਾਹੀਦਾ ਕਿ ਜੇਲ੍ਹ ਉਨ੍ਹਾਂ ਦੀ ਉਡੀਕ ਕਰ ਰਹੀ ਹੈ।