More

    ਚਾਈਨਾ ਡੋਰ ਵੇਚਣ ਵਾਲਿਆਂ ਕੂਝ ਦੁਕਾਨਦਾਰਾਂ ਨੇ ਥੋੜ੍ਹੇ ਜਿਹੇ ਮੁਨਾਫ਼ਾ ਖਾਤਰ ਕਰ ਰਹੇ ਨੇ ਲੋਕਾਂ ਦੀਆਂ ਜਾਨਾਂ ਨਾਲ ਕਰ ਰਹੇ ਨੇ ਖਿਲਵਾੜ

    ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ – ਸੀ.ਬੀ.ਆਈ ਟਰਸਟ

    ਧਰਮਕੋਟ, 25 ਜਨਵਰੀ (ਅਮਰੀਕ ਸਿੰਘ ਛਾਬੜਾ) – ਬਸੰਤ ਪੰਚਮੀ ਦਾ ਤਿਉਹਾਰ ਹਰ ਸਾਲ ਪੰਜਾਬ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਪਰ ਚਾਈਨਾ ਡੋਰ ਦੇ ਬਾਜ਼ਾਰ ਵਿੱਚ ਆਉਣ ਨਾਲ ਇਹ ਤਿਉਹਾਰ ਸਭ ਲਈ ਖਤਰਨਾਕ ਬਣ ਗਿਆ ਹੈ। ਸੀ.ਬੀ.ਆਈ. ਟਰਸਟ ਟੀਮ ਪੰਜਾਬ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਚਾਈਨਾ ਡੋਰ ਵੇਚਣ ਵਾਲੇ ਆਪਣੇ ਥੋੜ੍ਹੇ ਜਿਹੇ ਮੁਨਾਫੇ ਪਿੱਛੇ ਪੰਛੀਆਂ ਅਤੇ ਰਾਹਗੀਰਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ ਅਤੇ ਪਤੰਗ ਉਡਾਉਣ ਵਾਲੇ ਸੈਂਕੜੇ ਲੋਕ ਆਪਣੀਆਂ ਜਾਨ ਗੁਆ ਚੁੱਕੇ ਹਨ ਅਤੇ ਕਈ ਲੋਕ ਇਸ ਚਾਈਨਾ ਡੋਰ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋ ਚੁਕੇ ਹਨ ਸਰਕਾਰ ਅਤੇ ਸਮਾਜ ਸੇਵੀਆਂ ਵੱਲੋਂ ਹਰ ਰੋਜ਼ ਚਾਈਨਾ ਡੋਰ ਨੂੰ ਨਾ ਵੇਚਣ ਲਈ ਦੁਕਾਨਦਾਰਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਚਾਈਨਾ ਡੋਰ ਵੇਚਣ ਵਾਲੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਵੀ ਪਾਰ ਕਰ ਚੁੱਕੇ ਹਨ। ਹਰ ਰੋਜ਼ ਕੋਈ ਨਾ ਕੋਈ ਚਾਈਨਾ ਡੋਰ ਨਾਲ ਪੰਛੀ, ਇਨਸਾਨ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਪਰ ਚਾਈਨਾ ਡੋਰ ਵੇਚਣ ਵਾਲਿਆਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ।

    ਸੀ.ਬੀ.ਆਈ.ਟਰਸਟ ਟੀਮ ਪੰਜਾਬ ਨੇ ਕਿਹਾ ਜੇਕਰ ਕਿਸੇ ਵੀ ਦੁਕਾਨਦਾਰ ਕੋਲ ਚਾਈਨਾ ਦੀ ਡੋਰ ਹੈ ਤਾਂ ਉਸ ਨੂੰ ਅੱਗ ਲਗਾਕੇ ਸਾੜ ਦਿੱਤਾ ਜਾਵੇ ਜੇਕਰ ਕੋਈ ਵੀ ਦੁਕਾਨਦਾਰ ਚਾਇਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸੀ.ਬੀ.ਆਈ.ਟਰਸਟ ਟੀਮ ਪੰਜਾਬ ਨੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਕਿਹਾ ਕਿ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਬਸੰਤ ਦਾ ਤਿਉਹਾਰ ਮਨਾਉਣ ਵਾਲਿਆਂ ਨੂੰ ਵੀ ਜਾਗਰੂਕ ਕੀਤਾ ਕੇ ਸੂਤੀ ਧਾਗੇ ਨਾਲ ਬਸੰਤ ਦਾ ਤਿਉਹਾਰ ਮਨਾਇਆ ਜਾਵੇ। ਸੀ.ਬੀ.ਆਈ. ਟਰਸਟ ਟੀਮ ਪੰਜਾਬ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਆਪਣੇ ਬੱਚਿਆਂ ਤੇ ਬਾਜ ਅੱਖ ਰੱਖਣ ਤਾ ਕਿ ਉਹ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਕਿਸੇ ਵੀ ਹਾਦਸੇ ਦਾ ਸ਼ਿਕਾਰ ਨਾ ਤਾਂ ਖੁਦ ਬਣਨ ਅਤੇ ਨਾ ਹੀ ਕਿਸੇ ਹੋਰ ਮਨੁੱਖ ਜਾਂ ਪੰਛੀ ਦੀ ਜਾਨ ਨੂੰ ਜੋਖ਼ਮ ਵਿਚ ਪਾੳਣ ਟਰਸਟ ਵੱਲੋਂ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਅਪੀਲ ਕੀਤੀ ਕਿ ਚਾਇਨਾ ਡੋਰ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਤਾਂ ਜ਼ੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ।ਇਸ ਮੌਕੇ ਸੀ ਬੀ ਆਈ ਟਰਸਟ ਟੀਮ ਪੰਜਾਬ ਦੇ ਇਨਵੈਸਟੀਗੇਸ਼ਨ ਅਫਸਰ ਸ਼ਮਸ਼ੇਰ ਸਿੰਘ, ਹਰਜੀਤ ਸਿੰਘ, ਮੈਂਬਰ ਰਣਜੀਤ ਸਿੰਘ, ਮੈਂਬਰ ਗੁਰਪ੍ਰੀਤ ਸਿੰਘ ਕਰੀਰ,ਮੈਂਬਰ ਜਸਵਿੰਦਰ ਸਿੰਘ ਡਾਂਗੀਆ ਜਗਰਾਉਂ, ਮੈਂਬਰ ਅਨਿੰਤਪਾਲ ਸਿੰਘ, ਮੈਂਬਰ ਮਹਿੰਦਰ ਸਿੰਘ ਵਿਰਕ, ਰਾਕੇਸ਼ ਦਾਬੜਾ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img