ਵਾਸ਼ਿੰਗਟਨ: ਕੈਲੀਫੋਰਨੀਆ ਵਿੱਚ ਐਤਵਾਰ ਸ਼ਾਮ ਨੂੰ ਘਰ ਦੇ ਪਿਛਲੇ ਹਿੱਸੇ ਵਿੱਚ ਬੈਠ ਕੇ ਫੁਟਬਾਲ ਮੈਚ ਵੇਖ ਰਹੇ ਲੋਕਾਂ ‘ਤੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਨੇ ਏਸ਼ੀਅਨ ਮੂਲ ਦੇ 4 ਨੌਜਵਾਨਾਂ ਦਾ ਕਤਲ ਕਰ ਦਿੱਤਾ। ਇਸ ਤੋਂ ਇਲਾਵਾ 6 ਜ਼ਖਮੀ ਹਨ। ਪੁਲਿਸ ਮੁਤਾਬਕ ਸਥਾਨਕ ਵਿਅਕਤੀ ਨੇ ਮੈਚ ਵੇਖਣ ਲਈ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਇਕੱਠਾ ਕੀਤਾ ਸੀ। ਪੁਲਿਸ ਸੀਸੀਟੀਵੀ ਫੁਟੇ਼ ਦੇ ਅਧਾਰ ‘ਤੇ ਹਮਲਾ ਕਰਨ ਵਾਲੇ ਦੀ ਭਾਲ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਗੋਲ਼ੀਬਾਰੀ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਦੀ ਇਲਾਜ ਦੌਰਾਨ ਮੌਤ ਹੋਈ। ਸਥਾਨਕ ਸਮੇਂ ਅਨੁਸਾਰ ਗੋਲ਼ੀਬਾਰੀ ਦੀ ਘਟਨਾ ਸ਼ਾਮ 6 ਵਜੇ ਵਾਪਰੀ। ਇੱਥੇ 35 ਤੋਂ ਵੱਧ ਲੋਕ ਫੁਟਬਾਲ ਮੈਚ ਦੇਖਣ ਲਈ ਇਕੱਠੇ ਹੋਏ ਸੀ। ਮਾਰੇ ਗਏ ਸਾਰੇ ਨੌਜਵਾਨ ਏਸ਼ੀਅਨ ਮੂਲ ਦੇ ਹਨ ਤੇ ਉਨ੍ਹਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੈ।