ਘਰ ਓਤੈ ਕਾਲਾ ਝੰਡਾ ਲਾਉਣ ਮਗਰੋਂ ਮਜੀਠੀਆ ਨੂੰ ਚੜ੍ਹਿਆ ਗੁੱਸਾ ਬੀਜੇਪੀ ਨੂੰ ਕਈ ਵੱਡੀ ਗੱਲ

ਘਰ ਓਤੈ ਕਾਲਾ ਝੰਡਾ ਲਾਉਣ ਮਗਰੋਂ ਮਜੀਠੀਆ ਨੂੰ ਚੜ੍ਹਿਆ ਗੁੱਸਾ ਬੀਜੇਪੀ ਨੂੰ ਕਈ ਵੱਡੀ ਗੱਲ

ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ‘ਤੇ ਅੱਜ ਦੇਸ਼ ਭਰ ਵਿੱਚ ਮੋਦੀ ਸਰਕਾਰ ਖਿਲਾਫ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਵਿਰੋਧੀ ਸਿਆਸੀ ਪਾਰਟੀਆਂ ਦੀ ਹਮਾਇਤ ਕਰਕੇ ਕਿਸਾਨਾਂ ਦੇ ਇਸ ਐਕਸ਼ਨ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਅੱਜ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਵੀ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਆਪਣੀ ਰਿਹਾਇਸ਼ ਤੇ ਕਾਲਾ ਝੰਡਾ ਲਾਇਆ। ਮਜੀਠੀਆ ਨੇ ਇਸ ਮਗਰੋਂ ਕੇਂਦਰ ਦੀ ਮੋਦੀ ਸਰਕਾਰ ‘ਤੇ ਵੀ ਹਮਲਾ ਬੋਲਿਆ।

ਮਜੀਠੀਆ ਨੇ ਕਿਹਾ, “ਕਿਸਾਨ ਕੜਾਕੇ ਦੀ ਠੰਢ ਤੋਂ ਲੈ ਕੇ ਹੁਣ ਤਪਦੀ ਗਰਮੀ ਤੱਕ ਹਰ ਮੌਸਮ ਵਿੱਚ ਅੰਦੋਲਨ ਕਰ ਰਹੇ ਹਨ, ਪਰ ਸਰਕਾਰ ਕੋਲ ਇਨ੍ਹਾਂ ਨੂੰ ਮਿਲਣ ਦਾ ਵਿਹਲ ਨਹੀਂ ਹੈ। ਹੁਣ ਤੱਕ 400 ਕਿਸਾਨ ਸ਼ਹੀਦ ਹੋ ਚੁੱਕੇ ਹਨ। ਅਜੇ ਤੱਕ ਇੱਕ ਵੀ ਬੀਜੇਪੀ ਦਾ ਲੀਡਰ ਬਾਰਡਰ ‘ਤੇ ਨਹੀਂ ਪੁਹੰਚਿਆ।”

ਉਨ੍ਹਾਂ ਕਿਹਾ, “ਇਹ ਲੋਕ ਪਹਿਲਾ ਸਵਾਮੀਨਾਥਨ ਕਮਿਸ਼ਨ ਤੇ ਸਿਆਸਤ ਕਰੀ ਗਏ ਤੇ ਹੁਣ ਖੇਤੀ ਕਾਨੂੰਨਾਂ ਵੀ ਸਿਆਸਤ ਕਰ ਰਹੇ ਹਨ। ਇਸ ਵਿੱਚ ਕਿਸਾਨ ਪਿਸ ਰਿਹਾ ਹੈ। ਹਰ ਰੋਜ਼ ਪੈਟਰੋਲ ਡੀਜ਼ਲ ਦੀ ਰੇਟਾਂ ਵਿੱਚ ਵਾਧਾ ਹੋ ਰਿਹਾ ਹੈ।”

ਮਜੀਠੀਆ ਨੇ ਕੇਂਦਰ ਸਰਕਾਰ ਨੂੰ ਕੋਰੋਨਾ ‘ਤੇ ਘੇਰਦੇ ਹੋਏ ਕਿਹਾ, “ਸਰਕਾਰ ਕੋਰੋਨਾ ਦਾ ਰੋਲਾ ਪਾ ਰਹੀ ਹੈ ਜੇ ਕੋਰੋਨਾ ਦਾ ਡਰ ਹੈ ਤਾਂ ਖੇਤੀ ਕਾਨੂੰਨ ਰੱਦ ਕਰ ਦਿਓ। ਅਸੀਂ ਭਾਜਪਾ ਨਾਲ 30 ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ। ਕਾਂਗਰਸ ਤਾਂ ਪਾਰਲੀਮੈਂਟ ਵਿੱਚ ਬਾਈਕਾਟ ਕਰ ਗਈ ਸੀ। ਪੰਜਾਬ ਤੇ ਕੇਂਦਰ ਸਰਕਾਰ ਦਾ ਫਿਕਸਡ ਮੈਚ ਚਲ ਰਿਹਾ ਹੈ।”

ਦੱਸ ਦਈਏ ਕਿ ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦੇ ਮੋਰਚੇ ਦੇ 6 ਮਹੀਨੇ ਪੂਰੇ ਹੋਣ ਕਰਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਮਈ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਤੇ ਹਰ ਵਰਗ ਨੂੰ ਆਪਣੇ ਘਰਾਂ ‘ਤੇ ਵਾਹਨਾਂ ‘ਤੇ ਕਾਲੇ ਝੰਡੇ ਲਗਾਉਣ ਦੀ ਅਪੀਲ ਕੀਤੀ ਗਈ ਸੀ। ਇਸ ਤਹਿਤ ਅੱਜ ਪੰਜਾਬ ਵਿੱਚ ਆਪਣੇ ਘਰਾਂ ਦੇ ਵਾਹਨਾਂ ਤੇ ਕਾਲੇ ਝੰਡੇ ਲਗਾਏ ਗਏ।

 

Bulandh-Awaaz

Website:

Exit mobile version