More

  ਗੰਨ ਹਾਊਸ ਮਾਲਕ ਅਸਲਾ ਜਮ੍ਹਾਂ ਕਰਵਾਉਣ ਵਾਲਿਆਂ ਦਾ ਸਟਾਕ ਰਜਿਸਟਰ ਕਰਨ ਮੇਨਟੇਨ – ਜ਼ਿਲਾ ਚੋਣ ਅਫਸਰ

  ਹਰੇਕ ਵਿਭਾਗ ਆਪਣਾ ਨੋਡਲ ਅਫਸਰ ਕਰੇ ਨਿਯੁਕਤ

  ਅੰਮ੍ਰਿਤਸਰ, 22 ਦਸੰਬਰ (ਗਗਨ) – ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਲਾ੍ਹ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਅੱਜ ਪੁਲਸ,ਕਸਟਮ, ਇੰਕਮ ਟੈਕਸ, ਕਸਟਮ ਅਤੇ ਏਅਰ ਪੋਰਟ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ: ਖਹਿਰਾ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ ਆਪਣੇ ਵਿਭਾਗ ਦਾ ਸੀਨੀਅਰ ਅਧਿਕਾਰੀ ਨੂੰ ਨੋਡਲ ਅਫਸਰ ਨਿਯੁਕਤ ਕਰਨ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਤੁਰੰਤ ਜਾਣਕਾਰੀ ਦੇਣ।

  ਜ਼ਿਲਾ੍ਹ ਚੋਣ ਅਫਸਰ ਨੇ ਕਿਹਾ ਕਿ ਪ੍ਰਸ਼ਾਸਨ ਵਲੋ ਵਿਧਾਨ ਸਭਾ ਚੋਣਾਂ ਦੇ ਖ਼ਰਚੇ ਸਬੰਧੀ ਮੋਨੀਟਰਿੰਗ ਸੈਲ ਦਾ ਗਠਨ ਕੀਤਾ ਹੋਇਆ ਹੈ। ਉਨ੍ਹਾਂ ਇੰਕਮ ਟੈਕਸ ਅਧਿਕਾਰੀਆਂ ਨੂੰ ਕਿਹਾ ਕਿ ਚੋਣਾਂ ਦੋਰਾਨ ਖਾਸ ਧਿਆਨ ਰੱਖਿਆ ਜਾਵੇ ਕਿ ਕਿਸੇ ਵਿਅਕਤੀ ਵਲੋ ਬੈਕਾਂ ਰਾਹੀ ਵੱਡੀ ਨਿਕਾਸੀ ਕਿਸ ਕੰਮ ਲਈ ਕੀਤੀ ਜਾ ਰਹੀ ਹੈ ਅਤੇ ਜਿਥੇ ਕਿਤੇ ਵੀ ਕੋਈ ਵੱਡੀ ਨਕਦੀ ਸ਼ੀਜ਼ ਕੀਤੀ ਜਾਂਦੀ ਹੈ ਤਾਂ ਤੁਰੰਤ ਉਸਦੀ ਸੂਚਨਾ ਦਿੱਤੀ ਜਾਵੇ। ਉਨ੍ਹਾਂ ਏਅਰ ਪੋਰਟ ਅਧਿਕਾਰੀਆਂ ਨੂੰ ਕਿਹਾ ਕਿ ਚੋਣਾਂ ਦੋਰਾਨ ਜੇਕਰ ਕੋਈ ਪ੍ਰਾਈਵੇਟ ਜੈਟ ਜਾਂ ਹੈਲੀਕਾਪਟਰ ਰਾਹੀਂ ਆਉਦਾ ਹੈ ਤਾਂ ਉਸਦੀ ਤਲਾਸ਼ੀ ਨੂੰ ਵੀ ਯਕੀਨੀ ਬਣਾਇਆ ਜਾਵੇ। ਇਸੇ ਤਰ੍ਹਾਂ ਸ: ਖਹਿਰਾ ਨੇ ਕਸਟਮ ਅਧਿਕਾਰੀਆਂ ਨੂੰ ਕਿਹਾਕਿ ਜੇਕਰ ਉਨ੍ਹਾਂ ਵਲੋ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਤੁਰੰਤ ਸੂਚਨਾ ਮੁੱਹਈਆ ਕਰਵਾਈ ਜਾਵੇ।

  ਸ: ਖਹਿਰਾ ਨੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਕੋਲੋ ਅਸਲਾ ਜਮ੍ਹਾਂ ਕਰਵਾਉਣ ਸਬੰਧੀ ਕੰਮ ਵਿਚ ਤੇਜੀ ਲਿਆਂਦੀ ਜਾਵੇ। ਉਨ੍ਹਾਂ ਗੰਨ ਹਾਊਸ ਮਾਲਕਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਅਸਲਾ ਜਮ੍ਹਾਂ ਕਰਵਾਉਣ ਵਾਲਿਆਂ ਦਾ ਪੂਰਾ ਰਜਿਸਟਰ ਮੇਨਟੇਨ ਕੀਤਾ ਜਾਵੇ । ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਗੰਨ ਹਾਊਸਾਂ ਦੀ ਚੈਕਿੰਗ ਨੂੰ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਵਲੋ ਰਜਿਸਟਰ ਮੇਨਟੇਨ ਕੀਤਾ ਜਾਂ ਰਿਹਾ ਹੈ ਜਾਂ ਨਹੀ। ਉਨ੍ਹਾਂ ਕਿਹਾ ਕਿ ਜ਼ਿੰਨ੍ਹਾਂ ਗੰਨ ਮਾਲਕਾਂ ਵਲੋ ਰਜਿਸਟਰ ਮੇਨਟੇਨ ਨਹੀ ਕੀਤਾ ਜਾਂਦਾ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।

  ਇਸ ਮੌਕੇ ਵਧੀਕ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਡਾ: ਰੂਹੀ ਦੁੱਗ, ਏ.ਡੀ.ਸੀ. ਪੀ ਸ਼੍ਰੀ ਗੋਰਵ ਤੁਰਾ, ਜਾਇੰਟ ਕਮਿਸ਼ਨਰ ਕਸਟਮ ਸ: ਬਲਬੀਰ ਸਿੰਘ ਮਾਂਗਟ, ਇੰਨਵੈਸਟੀਗੇਸ਼ਨ ਅਫਸਰ ਇੰਕਮ ਟੈਕਸ ਸ਼੍ਰੀ ਪ੍ਰਵੀਨ ਕਟਾਰੀਆ, ਡੀ ਐਸ ਪੀ ਐਸ .ਟੀ .ਐਫ ਸ: ਬਲਦੇਵ ਸਿੰਘ, ਡੀ.ਐਸ.ਪੀ ਸੀ.ਆਈ.ਡੀ ਸ: ਬਲਬੀਰ ਸਿੰਘ,ਏਅਰ ਪੋਰਟ ਅਧਿਕਾਰੀ ਸ਼੍ਰੀ ਸੁਭਾਸ਼ ਚੰਦਰ ਸਿਨਹਾ, ਚੋਣ ਤਹਿਸੀਲਦਾਰ ਸ: ਰਜਿੰਦਰ ਸਿੰਘ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img