ਅੰਮ੍ਰਿਤਸਰ 24 ਮਾਰਚ (ਰਾਜੇਸ਼ ਡੈਨੀ) – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਬਾਜਵਾ, ਜਿਲ੍ਹਾ ਜਨਰਲ ਸਕੱਤਰ ਸੁੱਚਾ ਸਿੰਘ ਟਰਪਈ, ਵਿੱਤ ਸਕੱਤਰ ਹਰਪ੍ਰੀਤ ਸੋਹੀਆਂ , ਸਰਪ੍ਰਸਤ ਮੰਗਲ ਟਾਂਡਾ , ਹਰਮਨਦੀਪ ਭੰਗਾਲੀ, ਨੇ ਫਾਜ਼ਿਲਕਾ ਤੋਂ ਤਰਨਤਾਰਨ ਜਾ ਰਹੇ ਅਧਿਆਪਕਾਂ ਦੀ ਸੜਕ ਹਾਦਸ਼ੇ ਵਿੱਚ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਸਮੇਂ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅਧਿਆਪਕਾਂ ਦੀਆਂ ਦੂਰ ਦੁਰਾਡੇ ਕੀਤੀਆਂ ਨਿਯੁੱਕਤੀਆਂ ਕਾਰਨ ਹੀ ਸਾਡੇ ਅਧਿਆਪਕ ਮੌਤ ਦੇ ਮੂੰਹ ਵਿੱਚ ਚਲੇ ਗਏ, ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਾਰ ਵਾਰ ਬੇਨਤੀਆਂ ਕੀਤੀਆਂ ਗਈਆਂ ਕਿ ਕੁਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਿਕ ਅਧਿਆਪਕਾਂ ਦੀਆਂ ਨਿਯੁੱਕਤੀਆਂ ਉਨ੍ਹਾਂ ਦੇ ਰਿਹਾਇਸ਼ ਦੇ ਨੇੜਲੇ ਸਥਾਨਾਂ ਤੇ ਹੋਣੀਆਂ ਚਾਹੀਦੀਆਂ ਹਨ ਪਰ ਪਹਿਲੀਆਂ ਸਰਕਾਰਾਂ ਵਾਂਗ ਨਵੀਂ ਬਣੀ ਸਰਕਾਰ ਨੇ ਵੀ ਅਧਿਆਪਕਾਂ ਦੀ ਇਸ ਜਾਇਜ਼ ਮੰਗ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਕਈ ਅਧਿਆਪਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ। ਇਸ ਸਮੇਂ ਜਥੇਬੰਦੀ ਦੇ ਜਿਲਾ ਜਨਰਲ ਸਕੱਤਰ ਸੁੱਚਾ ਸਿੰਘ ਟਰਪਈ ਨੇ ਮੰਗ ਕੀਤੀ ਕਿ ਹਾਦਸੇ ਵਿੱਚ ਮਾਰੇ ਗਏ ਅਧਿਆਪਕਾਂ ਦੇ ਵਾਰਿਸਾਂ ਨੂੰ ਪੰਜਾਬ ਸਰਕਾਰ ਯੋਗ ਮੁਆਵਜ਼ਾ ਦੇਵੇ ਅਤੇ ਪਰਿਵਾਰ ਦੇ ਇੱਕ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦਾ ਪਰਬੰਧ ਕੀਤਾ ਜਾਵੇ ਤੇ ਜ਼ਖਮੀ ਅਧਿਆਪਕਾਂ ਦੇ ਇਲਾਜ਼ ਦਾ ਸਾਰਾ ਖਰਚਾ ਸਰਕਾਰ ਕਰੇ। ਇਸ ਹਾਦਸ਼ੇ ਵਿੱਚ ਜਿਹਨਾਂ ਅਧਿਆਪਕਾਂ ਦੀ ਮੌਤ ਹੋਈ ਉਹਨਾਂ ਵਿੱਚ ਪ੍ਰਿੰਸ ਕੁਮਾਰ ਮੈਥ ਮਾਸਟਰ ( ਫਾਜ਼ਿਲਕਾ ) ਕੰਚਨ ਅੰਗਰੇਜ਼ੀ ਅਧਿਆਪਕਾ ਫਾਜ਼ਿਲਕਾ, ਮਨਿੰਦਰ ਕੌਰ ਮੈਥ ਮਿਸਟ੍ਰੈਸ ਫਾਜ਼ਿਲਕਾ ਤੇ ਡਰਾਇਵਰ ਅਸ਼ੋਕ ਕੁਮਾਰ ਫਾਜ਼ਿਲਕਾ ਸ਼ਾਮਲ ਹੈ। ਟਰੈਕਸ ਗੱਡੀ ਵਿੱਚ ਸਵਾਰ ਬਾਕੀ 10 ਅਧਿਆਪਕ ਵੀ ਗੰਭੀਰ ਜਖਮੀ ਹੋਏ ਹਨ।
ਇਸ ਮੌਕੇ ਹੋਰਨਾ ਤੋਂ ਇਲਾਵਾ ਜਗਦੀਪ ਸਿੰਘ ਟਰਪਈ, ਅਵਤਾਰਜੀਤ ਸਿੰਘ ਗਿੱਲ, ਸਤਨਾਮ ਜੱਸੜ, ਨਵਜੋਤ ਰਤਨ, ਬਲਵਿੰਦਰ ਭੱਟੀ, ਸੁਰਜੀਤ ਸਿੰਘ ਫੇਰੂਮਾਨ, ਮਨਜੀਤ ਸਿੰਘ ਖਾਲਸਾ, ਪ੍ਰਭਜੋਤ ਸਿੰਘ, ਰਵੀਇੰਦਰਪਾਲ ਰਸੂਲਪੁਰ, ਇੰਦਰਪ੍ਰੀਤ ਸਿੰਘ, ਯਾਦਵਿੰਦਰ ਸਿੰਘ ਸੰਧੂ, ਹਰਵਿੰਦਰ ਸਿੰਘ ਸੁਲਤਾਨ ਵਿੰਡ, ਸਰਬਜੀਤ ਸਿੰਘ ਖਾਸਾ, ਗੁਰਿੰਦਰ ਸਿੰਘ ਤਰਸਿੱਕਾ, ਮਹਿਲਜੀਤ ਸਿੰਘ, ਅਮਿਤ ਕੁਮਾਰ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਜਲਾਲਪੁਰਾ, ਗੁਰਬੀਰ ਸਿੰਘ ਕੋਟਲਾ , ਦਿਲਬਾਗ ਸਿੰਘ ਵੇਰਕਾ, ਰਜਿੰਦਰ ਭੋਮਾ, ਪ੍ਰੀਤ ਮਹਿੰਦਰ ਸਿੰਘ, ਦਿਲਬਰਜੀਤ ਵਛੋਆ, ਗੁਰਮੀਤ ਸਿੰਘ ਮਹਿਮਾ ,ਗੁਰਿੰਦਰ ਸਿੰਘ ਰੰਧਾਵਾ ਅਤੇ ਪ੍ਰਦੀਪ ਝੰਜੋਟੀ ਆਦਿ ਹਾਜ਼ਰ ਸਨ।