More

  ਗੋਲਡਨ ਜੁਬਲੀ ਸੈਂਟਰ ਫਾਰ ਇੰਨਟਰਪ੍ਰਨਿਉਰਸ਼ਿਪ ਐਂਡ ਇੰਨੋਵੇਸ਼ਨ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਿਆ ਲੋਗੋ ਤੇ ਬ੍ਰਾਂਡ

  ਅੰਮ੍ਰਿਤਸਰ, 3 ਨਵੰਬਰ (ਗਗਨ) – ਗੂਰੁ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੇ ਉੱਦਮਾਂ ਸਦਕਾ ਸਥਾਪਤ ਕੀਤੇ ਗਏ ਗੋਲਡਨ ਜੁਬਲੀ ਸੈਂਟਰ ਫਾਰ ਇੰਨਟਰਪ੍ਰਨਿਉਰਸ਼ਿਪ ਐਂਡ ਇੰਨੋਵੇਸ਼ਨ (ਜੀਜੇਸੀਈਆਈ) ਨੂੰ ਆਪਣਾ ਲੋਗੋ ਅਤੇ ਬ੍ਰਾਂਡ ਮਿਲ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦੇਂਦਿਆਂ ਜੀਜੇਸੀਈਆਈ ਦੇ ਕੋ-ਆਰਡੀਨੇਟਰ ਨੇ ਕਿਹਾ ਕਿ ਯੂਨੀਵਰਸਿਟੀ ਦੇ ਇਤਿਹਾਸ ਵਿਚ ਆਉਣ ਵਾਲੇ ਸਮੇਂ ਵਿਚ ਇਹ ਸੈਂਟਰ ਵਿਿਦਆਰਥੀਆਂ ਦੇ ਸੁਨਹਿਰੇ ਭੱਵਿਖ ਦੇ ਲਈ ਇੱਕ ਕਾਰਗਰ ਢੰਗ ਨਾਲ ਕੰਮ ਕਰਕੇ ਨਵੇਂ ਦਿੱਸਹੱਦੇ ਸਿਰਜੇਗਾ । ਇਸ ਸੈਂਟਰ ਦਾ ਸਿਹਰਾ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੇ ਸਿਰ ਸਜਾਉਂਦਿਆਂ ਕਿਹਾ ਕਿ ਉਹਨਾਂ ਦੀ ਦੂਰਦ੍ਰਿਸ਼ਟੀ ਦਾ ਕਮਾਲ ਹੈ ਕਿ ਇਹ ਸੈਂਟਰ ਸਥਾਪਤ ਹੀ ਨਹੀਂ ਸਗੋਂ ਇਸ ਨੂੰ ਆਪਣਾ ਲੋਗੋ ਅਤੇ ਬ੍ਰਾਂਡ ਵੀ ਮਿਲ ਗਿਆ ਹੈ। ਇਸ ਸੰਬੰਧੀ ਗੂਰੁ ਨਾਨਕ ਦੇਵ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਇਨੋਵੇਸ਼ਨ ਮਿਸ਼ਨ ਪੰਜਾਬ ਅਤੇ ਸਟਾਰਟਅੱਪ ਪੰਜਾਬ ਦੇ ਸਹਿਯੋਗ ਨਾਲ ਆਈਡੀਆਥਨ (ਰੋਆਰ – ਪੰਜਾਬ ਦਾ ਸਭ ਤੋਂ ਵੱਡਾ ਆਈਡੀਆ ਹੰਟ) ਸਮਾਗਮ ਆਯੋਜਿਤ ਕਰਵਾਇਆ ਗਿਆ ਸੀ ।ਜਿਸ ਦੇ ਮੁੱਖ ਮਹਿਮਾਨ ਵਜੋਂ ਪ੍ਰੋ: ਸਰਬਜੋਤ ਸਿੰਘ ਬਹਿਲ (ਓਐਸਡੀ-ਵੀਸੀ ਅਤੇ ਨੋਡਲ ਅਫਸਰ ਰੂਸਾ 2.0) ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਸੀ ਅਤੇ ਉਹਨਾਂ ਨੇ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਆਈਡੀਆ ਪਿਿਚੰਗ ਮੁਕਾਬਲੇ, ਬ੍ਰਾਂਡ ਨੇਮ ਅਤੇ ਲੋਗੋ ਡਿਜ਼ਾਈਨ ਮੁਕਾਬਲਿਆਂ ਦੇ ਵਿਚ ਜੇਤੂ ਰਹਿਣ ਵਾਲੇ ਵਿਿਦਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਯੂਨੀਵਰਸਿਟੀ ਨੇ ਇਨਕਿਊਬੇਸ਼ਨ ਸਹੂਲਤਾਂ, ਹੁਨਰ ਆਧਾਰਿਤ ਸਿਖਲਾਈ ਪ੍ਰੋਗਰਾਮਾਂ ਅਤੇ ਉਤਸ਼ਾਹਿਤ ਕਰਨ ਲਈ ਗੋਲਡਨ ਜੁਬਲੀ ਸੈਂਟਰ ਫਾਰ ਇੰਨਟਰਪ੍ਰਨਿਉਰਸ਼ਿਪ ਐਂਡ ਇੰਨੋਵੇਸ਼ਨ ਦੀ ਸਥਾਪਨਾ ਰੂਸਾ 2.0 ਗ੍ਰਾਂਟ ਦੇ ਕੰਪੋਨੈਂਟ 4 (ਚੁਣੀਆਂ ਰਾਜ ਯੂਨੀਵਰਸਿਟੀਆਂ ਵਿੱਚ ਗੁਣਵੱਤਾ ਅਤੇ ਉੱਤਮਤਾ) ਦੇ ਤਹਿਤ ਕੀਤੀ ਗਈ ਹੈ ਤਾਂ ਜੋ ਪੰਜਾਬ ਵਿੱਚ ਉੱਦਮੀ ਗਤੀਵਿਧੀਆਂ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇ।

  ਇਸ ਮੌਕੇ ਪ੍ਰੋ: ਡਾ: ਪੀ.ਕੇ. ਪਾਟੀ, ਕੋ-ਆਰਡੀਨੇਟਰ, ਜੀਜੇਸੀਈਆਈ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲਡਨ ਜੁਬਲੀ ਸੈਂਟਰ ਫਾਰ ਇੰਨਟਰਪ੍ਰਨਿਉਰਸ਼ਿਪ ਐਂਡ ਇੰਨੋਵੇਸ਼ਨ ਦਾ ਉਦੇਸ਼ ਉੱਦਮਤਾ ਅਤੇ ਨਵੀਨਤਾ ਲਈ ਇੱਕ ਵਾਤਾਵਰਣ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ ਅਤੇ ਵਿਵਹਾਰਿਕ ਮੌਕਿਆਂ ਦੀ ਪਛਾਣ ਕਰਨ ਉਪਰੰਤ ਪੂੰਜੀਕਰਣ ਕਰਕੇ ਉੱਦਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ । ਇਸ ਕੇਂਦਰ ਵਿਚ ਕਿ ਸਟਾਰਟ-ਅੱਪਸ ਲਈ ਇਨਕਿਊਬੇਸ਼ਨ, ਹੁਨਰ-ਅਧਾਰਿਤ ਕੋਰਸ, ਸਿਖਲਾਈ ਪ੍ਰੋਗਰਾਮ, ਟੈਕਨਾਲੋਜੀ ਦਾ ਤਬਾਦਲਾ, ਉਦਯੋਗ ਪ੍ਰੋਜੈਕਟ, ਇੰਟਰਨਸ਼ਿਪ ਪ੍ਰੋਗਰਾਮ, ਸਲਾਹਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਇਆਂ ਕਰਨਗੀਆਂ।ਕੇਂਦਰ ਨੇ ਬਹੁਤ ਸਾਰੇ ਉਦਯੋਗਾਂ, ਅਕਾਦਮਿਕ ਸੰਸਥਾਵਾਂ ਅਤੇ ਪੇਸ਼ੇਵਰ ਸੰਸਥਾਵਾਂ ਜਿੰਨਾਂ ਵਿਚ ਇੰਡੀਗ੍ਰਾਮ ਲੈਬਜ਼, ਸਬਧ ਫਾਊਂਡੇਸ਼ਨ, ਸਟਾਰਟ-ਅੱਪ ਆਦਿ ਸ਼ਾਮਲ ਹਨ ਦੇ ਸੰਪਰਕ ਵਿਚ ਹਨ ਉਹਨਾਂ ਦੱਸਿਆ ਕਿ ਕੇਂਦਰ ਨੇ ਆਈਡੀਆ ਪਿਿਚੰਗ, ਬ੍ਰਾਂਡ ਨੇਮ ਅਤੇ ਲੋਗੋ ਡਿਜ਼ਾਈਨ ਮੁਕਾਬਲੇ ਕਰਵਾਏ ਜਿਸ ਵਿਚ ਕੇਂਦਰ ਨੂੰ ਆਪਣਾ ਲੋਗੋ ਅਤੇ ਬ੍ਰਾਂਡ ਨਾਮ “ਇੰਨਫਿਨਟੀ” ਤੇ ਮੋਹਰ ਲਗ ਗਈ ਹੈ । ਇਸ ਮੌਕੇ ਸ਼੍ਰੀ ਪ੍ਰਮੋਦ ਭਸੀਨ, ਚੇਅਰਮੈਨ ਆਈ.ਐਮ.ਪੀ., ਸੋਮਵੀਰ ਸਿੰਘ, ਮਿਸ਼ਨ ਡਾਇਰੈਕਟਰ, ਸ਼੍ਰੀਮਤੀ ਆਂਚਲ, ਇੰਨਟਰਪ੍ਰਨਿਉਰਸ਼ਿਪ ਲੀਡਰ , ਐਕਸੀਲਰੇਸ਼ਨ ਦੇ ਨਿਰਦੇਸ਼ਕ ਰਤੀਸ਼ ਨਾਰਾਇਣ ਅਤੇ ਸਟਾਰਟਅੱਪ ਪੰਜਾਬ ਤੋਂ ਸ਼੍ਰੀ ਸੁਨੀਲ ਚਾਵਲਾ ਨੇ ਵੀ ਨਵੇਂ ਯੁੱਗ ਦੇ ਨਾਲ ਬਦਲ ਰਹੀਆਂ ਪਰਸਥਿਤੀਆਂ ਦੇ ਅਨੁਸਾਰ ਚਲਣ ਅਤੇ ਨਵਾਂ ਸਿੱਖਣ ਲਈ ਉਤਸ਼ਾਹਿਤ ਕੀਤਾ। ਇਸ ਵਿੱਚ 300 ਤੋਂ ਵੱਧ ਅਧਿਆਪਕਾਂ, ਉਦਮੀਆਂ ਅਤੇ ਵਿਿਦਆਰਥੀਆਂ ਨੇ ਭਾਗ ਲਿਆ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img