ਬਸਪਾ ਵਲੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਦੀ ਮੋਟਰ ਸਾਇਕਲ ਰੈਲੀ ਦਾ ਐਲਾਨ
ਅੰਮ੍ਰਿਤਸਰ, 4 ਜੁਲਾਈ (ਗਗਨ) – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਕਾਂਗਰਸ ਨੇ ਸਾਂਸਦ ਰਵਨੀਤ ਬਿੱਟੂ ਅਤੇ ਭਾਜਪਾ ਨੇ ਆਪਣੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਪੁਰੀ ਖਿਲਾਫ ਦਲਿਤ ਵਿਰੋਧੀ ਬਿਆਨਬਾਜ਼ੀ ਕਰਨ ਖਿਲਾਫ ਅੱਜ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ, ਜਿਸ ਨਾਲ ਕਾਂਗਰਸ ਅਤੇ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ। ਕਾਂਗਰਸ ਭਾਜਪਾ ਜਿਸਨੇ ਹਮੇਸ਼ਾ ਪੰਜਾਬ ਪੰਜਾਬੀਆਂ ਪੰਥ ਅਤੇ ਗਰੀਬ ਸਿਖਨ ਨਾਲ ਧੱਕਾ ਤੇ ਧੋਖਾ ਕੀਤਾ ਹੈ, ਉਹ ਹੁਣ ਬਰਦਾਸਤ ਨਹੀਂ ਕੀਤਾ ਜਾਵੇਗਾ। ਹਜ਼ਾਰਾਂ ਸਾਲਾਂ ਤੋਂ ਦਬਾਏ ਗਏ ਬਹੁਜਨ ਸਮਾਜ ਦੇ ਸੋਸਿਤ ਪੀੜਿਤ ਲੋਕ ਉੱਠ ਖੜੇ ਹੋਏ ਹਨ, ਜੋਕਿ ਆਪਣੇ ਮਾਣ ਸਨਮਾਨ ਦੀ ਲੜਾਈ ਅਣਖ ਦੇ ਅੰਦੋਲਨ ਦੇ ਰੂਪ ਵਿਚ ਪੰਜਾਬ ਦੀ ਧਰਤੀ ਉਪਰ ਲੜਨਗੇ ਅਤੇ ਕਾਂਗਰਸ ਭਾਜਪਾ ਦੀ ਜਾਤੀਵਾਦੀ ਸੋਚ ਨੂੰ ਪੰਜਾਬ ਦੀ ਜਨਤਾ ਤੱਕ ਪੁੱਜਦਾ ਕਰਨਗੇ। ਸਰਦਾਰ ਗੜ੍ਹੀ ਨੇ ਕਿਹਾ ਕਿ ਜੇਕਰ ਕਾਂਗਰਸ ਭਾਜਪਾ ਸੱਚੀ ਹੈ ਤਾਂ ਰਵਨੀਤ ਬਿੱਟੂ ਅਤੇ ਹਰਦੀਪ ਪੁਰੀ ਨੂੰ ਦਲਿਤ ਵਿਰੋਧੀ ਬਿਆਨਬਾਜ਼ੀ ਕਰਕੇ ਤੁਰੰਤ ਪਾਰਟੀ ਵਿੱਚੋ ਬਰਖਾਸਤ ਕਰੇ, ਅਤੇ ਸੁਖਦੇਵ ਢੀਂਡਸਾ ਨੂੰ ਸ਼੍ਰੀ ਅਕਾਲ ਤਖ਼ਤ ਉੱਪਰ ਪੇਸ਼ ਹੋਵੇ।
ਸਰਦਾਰ ਗੜ੍ਹੀ ਨੇ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਤੇ ਸ਼੍ਰੀ ਅੰਨਦਪੁਰ ਸਾਹਿਬ ਵਿਧਾਨ ਸਭਾਵਾਂ ਦਾ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਉਣਾ ਕਾਂਗਰਸ ਭਾਜਪਾ ਤੇ ਸਾਂਸਦ ਸੁਖਦੇਵ ਢੀਂਡਸਾ ਨੂੰ ਜਾਤੀਵਾਦੀ ਜਗੀਰੂ ਸੋਚ ਤਹਿਤ ਸੀਨੇ ਚ ਕੰਡੇ ਵਾਂਗ ਚੁਬਿਆ ਹੈ। ਬਹੁਜਨ ਸਮਾਜ ਪਾਰਟੀ 9 ਜੁਲਾਈ ਨੂੰ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ 60 ਕਿਲੋਮੀਟਰ ਦੇ ਰੂਟ ਪਲਾਨ ਤਹਿਤ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢਕੇ ਬਹੁਜਨ ਸਮਾਜ ਨੂੰ ਜਗਾਉਣ ਦਾ ਕੰਮ ਕਰੇਗੀ ਤਾਂਕਿ ਮਾਣ ਸਨਮਾਨ ਤੇ ਅਣਖ ਦਾ ਅੰਦੋਲਨ ਵਿਸ਼ਾਲ ਕੀਤਾ ਜਾ ਸਕੇ।