Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਗੈਰ ਦਸਤਾਵੇਜ਼ੀ ਪਰਵਾਸੀ ਸਿੱਖ ਔਰਤ ਨੂੰ ਇੰਗਲੈਂਡ ਤੋਂ ਭਾਰਤ ਨਹੀਂ ਭੇਜਣ ਦੇ ਸਮਰਥਨ ਵਿਚ ਆਏ ਹਜ਼ਾਰਾਂ ਲੋਕ

ਲੰਡਨ, 16 ਨਵੰਬਰ : ਇੰਗਲੈਂਡ ਵਿਚ ਰਹਿ ਰਹੀ ਇੱਕ ਬਜ਼ੁਰਗ ਸਿੱਖ ਵਿਧਵਾ ਨੂੰ ਜ਼ਬਰਦਸਤੀ ਭਾਰਤ ਡਿਪੋਰਟ ਨਾ ਕਰਨ ਦੇ ਉਸ ਦੇ ਅਧਿਕਾਰ ਦੇ ਸਮਰਥਨ ਵਿਚ ਸ਼ੁਰੂ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ  ‘ਤੇ ਹੁਣ ਤੱਕ 62 ਹਜ਼ਾਰ ਤੋਂ ਜ਼ਿਆਦਾ ਲੋਕ ਹਸਤਾਖਰ ਕਰ ਚੁੱਕੇ ਹਨ। ਇਹ ਔਰਤ ਦਸ ਸਾਲ ਤੋਂ ਜ਼ਿਆਦਾ ਸਮੇਂ ਤੋਂ ਇੰਗਲੈਂਡ ਵਿਚ ਰਹਿ ਰਹੀ ਹੈ।75 ਸਾਲਾ ਗੁਰਮੀਤ ਕੌਰ ਸਹੋਤਾ ਸਾਲ 2009 ਵਿਚ ਇੰਗਲੈਂਡ ਆਈ ਸੀ। ਤਦ ਤੋਂ ਹੀ ਵੈਸਟ ਮਿਡਲੈਂਡਸ ਦੇ ਸਮੈਥਵਿਕ ਵਿਚ ਉਨ੍ਹਾਂ ਦਾ ਘਰ ਹੈ। ਕਾਨੂੰਨੀ ਤੌਰ ‘ਤੇ ਇੱਕ ਗੈਰ ਦਸਤਾਵੇਜ਼ੀ ਪਰਵਾਸੀ ਗੁਰਮੀਤ ਕੌਰ ਨੂੰ ਇੰਗਲੈਂਡ  ਦੇ ਵੀਜ਼ਾ ਤੇ ਇੰਮੀਗਰੇਸ਼ਨ ਨਿਯਮਾਂ ਦੇ ਅਨੁਸਾਰ  ਭਾਰਤ ਵਾਪਸ ਜਾਣਾ ਪੈ ਸਕਦਾ ਹੈ।

ਹਾਲਾਂਕਿ ਗੁਰਮੀਤ ਕੌਰ ਸਹੋਤਾ ਨੂੰ ਸਮੈਥਵਿਕ ਵਿਚ ਸਥਾਨਕ ਲੋਕਾਂ ਵਲੋਂ ਜ਼ਬਰਦਸਤ ਸਮਰਥਨ ਮਿਲਿਆ। ਗੁਰਮੀਤ ਦਾ ਕਹਿਣਾ ਹੈ ਕਿ ਉਨ੍ਹਾਂ ਜ਼ਬਰਦਸਤੀ ਭਾਰਤ ਭੇਜਿਆ ਜਾ ਰਿਹਾ ਹੈ। ਜਦ ਕਿ ਉਹ ਐਨੇ ਸਮੇਂ ਤੋਂ ਇੱਥੇ ਰਹਿ ਰਹੀ ਹੈ ਅਤੇ ਹੁਣ ਭਾਰਤ ਵਿਚ ਉਨ੍ਹਾਂ ਦਾ ਕੋਈ ਪਰਵਾਰ ਵੀ ਨਹੀਂ ਹੈ। ਗੁਰਮੀਤ ਕੌਰ ਦਾ ਨਾ ਤਾਂ ਇੰਗਲੈਂਡ ਵਿਚ ਕੋਈ ਪਰਵਾਰ ਹੈ ਅਤੇ ਨਾ ਹੀ ਪੰਜਾਬ ਵਿਚ ਕੋਈ ਪਰਵਾਰ ਹੈ ਜਿੱਥੇ ਉਹ ਵਾਪਸ ਪਰਤ ਸਕੇ। ਇਸ ਲਈ ਸਮੈਥਵਿਕ ਦੇ ਸਥਾਨਕ ਸਿੱਖ ਭਾਈਚਾਰੇ ਨੇ ਉਨ੍ਹਾਂ ਗੋਦ ਲੈ ਲਿਆ ਸੀ। ਗੁਰਮੀਤ ਨੇ ਇੱਥੇ ਰੁਕਣ ਦੀ ਆਗਿਆ ਦੇ ਲਈ ਆਵੇਦਨ ਕੀਤਾ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ।

Read Previous

ਇਥੋਪੀਆ ਵਿਚ ਅੱਤਵਾਦੀ ਹਮਲਾ, 34 ਮੌਤਾਂ

Read Next

ਚੀਨ ਸਣੇ 15 ਦੇਸ਼ਾਂ ਨੇ ਸਭ ਤੋਂ ਵੱਡੇ ਵਪਾਰ ਸਮਝੌਤੇ ‘ਤੇ ਕੀਤੇ ਦਸਤਖ਼ਤ

Leave a Reply

Your email address will not be published. Required fields are marked *