30 C
Amritsar
Saturday, June 3, 2023

ਗੈਰਤਮੰਦ ਨੌਕਰੀ ਚਾਹੀਦੀ ਹੈ ਨਾ ਕਿ ਫ਼ੋਨਾਂ ਦੀ ਭੀਖ

Must read

ਇਹ ਦੋ ਨੌਜਵਾਨ ਬੱਚੇ ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀ ਹਨ । ਇਸ ਕਾਲਜ ਦੇ ਵਿਦਿਆਰਥੀ ਪਿਛਲੇ ਚਾਰ ਦਿਨਾਂ ਤੋਂ ਆਪਣੀ ਫੀਸ ਮਾਫ਼ ਕਰਾਉਣ ਲਈ ਸੰਘਰਸ਼ ਕਰ ਰਹੇ ਹਨ । ਇਸ ਇਲਾਕੇ ਦੇ ਕਿਸੇ ਕਾਲਜ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਤੇ ਇਹ ਇਹਨਾਂ ਵਿਦਿਆਰਥੀਆਂ ਦਾ ਵੱਡਾ ਹਾਸਲ ਹੈ । ਪਹਿਲੀ ਤਸਵੀਰ ਬੱਚੀ ਕਿਰਨਪ੍ਰੀਤ ਕੌਰ ਦੀ ਹੈ । ਤਿੰਨ ਭੈਣ-ਭਾਈਆਂ ਵਿੱਚੋਂ ਵਿਚਾਲੜੀ । ਬਾਪੂ ਜੀ ਗੁਜ਼ਰ ਚੁੱਕੇ ਨੇ, ਘਰ ਦਾ ਖ਼ਰਚਾ ਵੱਡਾ ਭਰਾ ਪੂਰਾ ਕਰਦਾ ਹੈ ਜਿਹੜਾ ਪੜ੍ਹਨ ਦੇ ਨਾਲ਼-ਨਾਲ਼ ਕੰਮ ਕਰਦਾ ਹੈ । ਲਾਕਡਾਊਨ ਵਿੱਚ ਕੰਮ ਬੰਦ ਹੋ ਗਿਆ । ਜਦ ਉਹ ਕਾਲਜ ਵਾਲ਼ਿਆਂ ਕੋਲ਼ ਫੀਸ ਵਿੱਚ ਰਿਆਇਤ ਲੈਣ ਗਈ ਤਾਂ ਨਿਰਦਈ ਪ੍ਰਸ਼ਾਸਨ ਵੱਲ਼ੋਂ ਦੋ ਟੁੱਕ ਕਿਹਾ ਗਿਆ ਵੀ ਆਪਣੀ ਮਾਂ ਨੂੰ ਕਹਿਦੇ ਕੰਮ ਕਰਕੇ ਫੀਸ ਦੇ ਦੇਵੇ ਨਹੀਂ ਤਾਂ ਨਾਮ ਕਟਵਾ ਲਵੇ । ਕਾਲਜ ਇਸ ਵਿੱਚ ਕੁਝ ਨਹੀਂ ਕਰ ਸਕਦਾ।
ਦੂਜੀ ਤਸਵੀਰ ਵਿਸ਼ਾਲ ਦੀ ਹੈ । ਪਰਿਵਾਰ ਨੇ ਘਰ ਦੀਆਂ ਲੋੜਾਂ ਲਈ 88,000 ਕਰਜ਼ਾ ਚੁੱਕਿਆ ਸੀ । ਦੋ ਮਹੀਨੇ ਪਹਿਲਾਂ ਬਾਪੂ ਪੂਰਾ ਹੋ ਗਿਆ, ਸਾਰੀਆਂ ਬੱਚਤਾਂ ਉਸ ਦੇ ਇਲਾਜ ਵਿੱਚ ਲੱਗ ਗਈਆਂ । ਉੱਪਰੋਂ 44000 ਦਾ ਬਿਜਲੀ ਬਿੱਲ ਘਰ ਆ ਗਿਆ ਤੇ ਕਾਲਜ ਦੀ 17500 ਫੀਸ! ਵਿਸ਼ਾਲ ਸਰਸਵਤੀ ਕੈਮਿਕਲ ਵਿੱਚ 300 ਰੁਪਏ ਦਿਹਾੜੀ ਜਾ ਰਿਹਾ ਹੈ ਪਰ ਲਗਦਾ ਨਹੀਂ ਉਹ ਐਨਾ ਬੋਝ ਤਾਰ ਸਕੇਗਾ ।
ਭਲਾ ਤੁਸੀਂ ਆਪ ਦੱਸੋ, ਅਜਿਹੇ ਬੱਚੇ ਕੈਪਟਨ ਦੇ ਸਮਾਰਟਫੋਨਾਂ ਦਾ ਕੀ ਅਚਾਰ ਪਾਉਣ? ਇਹਨਾਂ ਨੌਜਵਾਨਾਂ ਨੂੰ ਗੈਰਤਮੰਦ ਨੌਕਰੀ ਚਾਹੀਦੀ ਹੈ ਨਾ ਕਿ ਫ਼ੋਨਾਂ ਦੀ ਭੀਖ ।

ਲਲਕਾਰ ਤੋਂ ਧੰਨਵਾਦ ਸਹਿਤ

- Advertisement -spot_img

More articles

- Advertisement -spot_img

Latest article