ਗੈਂਗਸਟਰ ਜੈਪਾਲ ਨੂੰ ਪਨਾਹ ਤੇ ਹਥਿਆਰ ਦੇਣ ਵਾਲੇ ਕਾਬੂ

6

ਲੁਧਿਆਣਾ, 22 ਮਈ (ਬੁਲੰਦ ਆਵਾਜ ਬਿਊਰੋ)  -ਜਗਰਾਉਂ ਵਿਚ ਛੇ ਦਿਨ ਪਹਿਲਾਂ ਦੋ ਅਫਸਰਾਂ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਗੈਂਗਸਟਰ ਜੈਪਾਲ ਨੂੰ ਪਨਾਹ ਦੇਣ ਅਤੇ ਮਦਦ ਦੇਣ ਵਲੇ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਕੋਲੋਂ 12 ਬੋਰ, .32 ਬੋਰ ਪਿਸਟਲ, ਰਿਵਾਲਵਰ, .30 ਸਪਰਿੰਗ ਫੀਲਡ ਰਾਈਫਲ ਦੇ ਕਰੀਬ 280 ਕਾਰਤੂਸ, 29 ਫਰਜ਼ੀ ਆਰਸੀ, ਟੈਲੀਸਕੋਪ, ਪੰਪ ਐਕਸ਼ਨ ਗੰਨ, 12 ਬੋਰ ਰਾਈਫਲ , ਮੋਬਾਈਲ, 8 ਬਲੈਂਕ ਆਰਸੀ ਕਾਰਡ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਮੋਗਾ ਦੇ ਕੈਂਟਰ ਮਾਲਕ ਗੁਰਪ੍ਰੀਤ ਸਿੰਘ , ਪਤਨੀ ਰਮਨਦੀਪ ਕੌਰ, ਗੈਂਗਸਟਰ ਦਰਸ਼ਨ ਸਿੰਘ ਦੀ ਪਤਨੀ ਸਤਪਾਲ ਕੌਰ, ਗਗਨਦੀਪ ਸਿੰਘ, ਜਸਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ਦਰਸ਼ਨ ਸਿੰਘ ਦੇ ਘਰ ਤੋਂ ਭਾਰੀ ਮਾਤਰਾ ਵਿਚ ਕਾਰਤੂਸ ਮਿਲੇ ਹਨ।

Italian Trulli