ਗੁੰਮ ਹੋਏ ਲੱਖਾਂ ਦੇ ਗਹਿਣੇ, ਨਗਦੀ ਤੇ ਮੋਬਾਇਲ ਫੋਨ ਵਾਪਸ ਕਰ ਨੌਜਵਾਨਾਂ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ

ਗੁੰਮ ਹੋਏ ਲੱਖਾਂ ਦੇ ਗਹਿਣੇ, ਨਗਦੀ ਤੇ ਮੋਬਾਇਲ ਫੋਨ ਵਾਪਸ ਕਰ ਨੌਜਵਾਨਾਂ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ

ਮਾਨਸਾ, 31 ਅਕਤੂਬਰ (ਬੁਲੰਦ ਆਵਾਜ ਬਿਊਰੋ) – ਮਾਨਸਾ ਜਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨ ਬਿਕਰਮਜੀਤ ਸਿੰਘ ਤੇ ਸਰਬਜੀਤ ਸਿੰਘ ਨੇ ਲੜਕੀ ਦਾ ਗੁੰਮ ਹੋਇਆ 6 ਤੋਲੇ ਸੋਨਾ, ਚਾਂਦੀ ਦੇ ਗਹਿਣੇ, ਨਗਦੀ ਤੇ ਮੋਬਾਇਲ ਫ਼ੋਨ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਨੂੰ ਕਾਇਮ ਰੱਖਿਆ ਹੈ। ਇਨ੍ਹਾਂ ਗਹਿਣਿਆਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ, ਜਿਸ ਕਰਕੇ ਨੌਜਵਾਨਾਂ ਵਲੋਂ ਕੀਤੇ ਇਸ ਉਪਰਾਲੇ ਦੀ ਪਿੰਡ ਵਾਸੀਆ ਵਲੋਂ ਖੂਬ ਪ੍ਰਸੰਸ਼ਾ ਕੀਤੀ ਜਾ ਰਹੀ ਹੈ। ਪਿੰਡ ਬੁਰਜ ਢਿੱਲਵਾਂ ਦੇ ਨੌਜਵਾਨ ਬਿਕਰਮਜੀਤ ਸਿੰਘ ਤੇ ਸਰਬਜੀਤ ਸਿੰਘ ਪਿੰਡ ਚਾਉਕੇ ਵਿਖੇ ਕਿਸੇ ਕੰਮ ਲਈ ਮੋਟਰਸਾਈਕਲ ਉਤੇ ਜਾ ਰਹੇ ਸਨ, ਤਾਂ ਰਸਤੇ ਵਿੱਚ ਪਿੰਡ ਰੜ੍ਹ ਲਾਗੇ ਉਸ ਨੂੰ ਗੁੰਮ ਹੋਇਆ ਇੱਕ ਬੈਗ ਜਿਸ ਵਿੱਚ 6 ਤੋਲੇ ਸੋਨਾ, ਚਾਂਦੀ ਦੇ ਗਹਿਣੇ, ਨਗਦੀ ਤੇ ਮੋਬਾਇਲ ਫੋ਼ਨ ਮਿਲਿਆ, ਜਿਸ ਬਾਰੇ ਉਸ ਨੇ ਆਪਣੇ ਪਰਿਵਾਰ, ਸਰਪੰਚ ਤੇ ਸਮਾਜ ਸੰਸਥਾਵਾਂ ਨੂੰ ਜਾਣੂ ਕਰਵਾਇਆ।

ਉਨ੍ਹਾਂ ਵਲੋਂ ਗੁੰਮ ਹੋਇਆ ਇਹ ਬੈਗ ਮੋਬਾਇਲ ਫ਼ੋਨ ਰਾਹੀਂ ਮਾਲਕ ਲੜਕੀ ਨੂੰ ਪੂਰੇ ਸਾਮਾਨ ਸਮੇਤ ਸੌਂਪਿਆ ਗਿਆ। ਉਧਰ ਲੜਕੀ ਦੇ ਪਰਿਵਾਰ ਵਲੋਂ ਬਿਕਰਮਜੀਤ ਸਿੰਘ ਤੇ ਸਰਬਜੀਤ ਸਿੰਘ ਦਾ ਜਿੱਥੇ ਧੰਨਵਾਦ ਕੀਤਾ ਗਿਆ, ਉਥੇ ਹੀ ਇਮਾਨਦਾਰੀ ਦਿਖਾਉਣ ਲਈ ਖੂਬ ਪ੍ਰਸੰਸ਼ਾ ਵੀ ਕੀਤੀ ਤੇ ਪੰਚਾਇਤ ਤੇ ਪੁਲਿਸ ਦੀ ਹਾਜ਼ਰੀ ਵਿੱਚ ਇਮਾਨਦਾਰੀ ਦਿਖਾਉਣ ਉਤੇ ਨੌਜਵਾਨਾਂ ਦਾ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਨੌਜਵਾਨਾਂ ਦੱਸਿਆ ਕਿ ਇਹ ਸਾਮਾਨ ਪਿੰਡ ਦੀ ਲੜਕੀ ਤੇ ਵਾਸੀ ਰੂੜੈਕੇ ਕਲਾਂ ਦੇ ਪਰਿਵਾਰ ਦਾ ਸੀ। ਉਧਰ ਪੰਚਾਇਤ ਯੂਨੀਅਨ ਮਾਨਸਾ ਦੇ ਸਰਪ੍ਰਸਤ ਪ੍ਰਧਾਨ ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਪਿੰਡ ਦੇ ਨੌਜਵਾਨਾਂ ਵਲੋਂ ਦਿਖਾਈ ਇਮਾਨਦਾਰੀ ਦੀ ਖੂਬ ਪ੍ਰਸੰਸਾ ਕਰਦਿਆ ਕਿਹਾ ਕਿ ਉਨ੍ਹਾਂ ਪਿੰਡ ਵਾਸੀਆ ਉਤੇ ਪੂਰਾ ਮਾਣ ਹੈ, ਇਸ ਲਈ ਪਿੰਡ ਦੇ ਹਰ ਨੌਜਵਾਨ ਲੜਕੇ-ਲੜਕੀ ਨੂੰ ਅਜਿਹੀ ਮਿਸਾਲ ਪੈਦਾ ਕਰਨ ਉਤੇ ਪ੍ਰੋਗਰਾਮ ਸਮੇਂ ਵਿਸੇਸ਼ ਸਨਮਾਨਿਤ ਕੀਤਾ ਜਾਵੇਗਾ। ਉਧਰ, ਨੌਵਜਾਨਾਂ ਵਲੋਂ ਦਿਖਾਈ ਇਮਾਨਦਾਰੀ ਉਤੇ ਦੀ ਗੇ੍ਰਟ ਥਿੰਕਰਜ਼ ਗਰੁੱਪ ਬੁਰਜ ਢਿੱਲਵਾਂ ਤੇ ਥਾਣਾ ਜੋਗਾ ਦੀ ਪੁਲਿਸ ਨੇ ਨੌਜਵਾਨਾਂ ਤੇ ਪਰਿਵਾਰ ਦਾ ਵਿਸੇਸ਼ ਧੰਨਵਾਦ ਕੀਤਾ।

Bulandh-Awaaz

Website:

Exit mobile version