ਗੁਰੂ ਹਰਿਿਕ੍ਰਸ਼ਨ ਸਕੂਲ ਝਬਾਲ ਨੇ ਆਨ-ਲਾਈਨ ਮਨਾਇਆ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ

75

ਝਬਾਲ, 16 ਜੁਲਾਈ (ਬੁਲੰਦ ਆਵਾਜ ਬਿਊਰੋ) – ਚੀਫ਼ ਖਾਲਸਾ ਦੀਵਾਨ ਦੀ ਯੋਗ ਰਹਿਨਮਾਈ ਹੇਠ ਚਲ ਰਹੀ ਇਲਾਕੇ ਦੀ ਨਾਮਵਰ ਵਿਿਦਅਕ ਸੰਸਥਾ ਸ੍ਰੀ ਗੁਰੂ ਹਰਿਿਕ੍ਰਸ਼ਨ ਸੀ:ਸੈਕੰ. ਪਬਲਿਕ ਸਕੂਲ ਝਬਾਲ ਵਿਖੇ ਆਨਲਾਈਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਧਾਰਮਿਕ ਅਧਿਆਪਕ ਸ: ਹਰਪਾਲ ਸਿੰਘ ਨੇ ਭਾਈ ਸਾਹਿਬ ਜੀ ਦੇ ਜੀਵਨ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ।

Italian Trulli

ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਕੇਸਾ ਦੀ ਮਹੱਤਤਾ ਨੂੰ ਬਰਕਰਾਰ ਰੱਖਦਿਆਂ ਅੱਠਵੀਂ ਤੋਂ ਬਾਰਵੀਂ ਦੇ ਵਿਿਦਆਰਥੀਆਂ ਨੇ ਸੁੰਦਰ ਦਸਤਾਰ ਅਤੇ ਦੁਮਾਲੇ ਸਜਾਏ।ਸਕੂਲ ਦੇ ਪ੍ਰਿ: ਮੈਡਮ ਉਰਮਿੰਦਰ ਕੌਰ ਨੇ ਕਿਹਾ ਕਿ ਭਾਈ ਸਾਹਿਬ ਜੀ ਦੀ ਸ਼ਹੀਦੀ ਤੋਂ ਪ੍ਰੇਰਨਾਂ ਲੈ ਕੇ ਸਾਨੂੰ ਵੀ ਕੇਸਾ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਸਕੂਲ ਦੇ ਮੈਂਬਰ ਇੰਚਾਰਜ਼ ਸ: ਮਨਜੀਤ ਸਿੰਘ ਢਿੱਲੋਂ , ਸ: ਤੇਜਿੰਦਰਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਸੇਠੀ ਨੇ ਕਿਹਾ ਕਿ ਕੇਸ ਗੁਰੂ ਦੀ ਮੋਹਰ ਹਨ। ਕੇਸ ਅਤੇ ਸਿੱਖ ਦੀ ਸੁੰਦਰ ਦਸਤਾਰ ਕਰਕੇ ਹੀ ਸੰਸਾਰ ਵਿੱਚ ਸਿੱਖਾਂ ਦੀ ਪਹਿਚਾਣ ਵੱਖਰੀ ਹੈ।