ਗੁਰੂ ਰਾਮ ਦਾਸ ਹਸਪਤਾਲ ਤੇ ਡਾ: A P ਸਿੰਘ ਦੇ ਖਿਲਾਫ ਆਰ-ਪਾਰ ਦੀ ਲਾੜਾਈ ‘ਤੇ ਉਤਰੇ ਤਲਬੀਰ ਗਿੱਲ

12

ਸ੍ਰੀ ਗੁਰੂ ਰਾਮ ਦਾਸ ਚੇਰੀਟੇਬਲ ਹਸਪਤਾਲ ਦੇ ਕੁਸ਼ਾਸਨ ਅਤੇ ਹਸਪਤਾਲ ਦੇ ਮੁੱਖੀ ਡਾ: ਏ.ਪੀ ਨੂੰ ਪਾਸੇ ਕਰਨ ਦੀ ਮੰਗ ਨੂੰ ਲੈਕੇ ਅੱਗੇ ਆਏ ਹਲਕਾ ਦੱਖਣੀ ਦੇ ਇੰਚਾਰਜ ਤੇ ਸੀਨੀਅਰ ਅਕਾਲੀ ਆਗੂ ਸ: ਤਲਬੀਰ ਸਿੰਘ ਗਿੱਲ਼ ਵਲੋ 10 ਸਤੰਬਰ ਨੂੰ ਹਸਪਤਾਲ ਦੇ ਸਾਹਮਣੇ ਇਕੱਠ ਕਰਕੇ ਹੋ ਰਹੀਆ ਧਾਂਦਲੀਆ ਅਤੇ ਡਾਕਟਰਾਂ ਵਲੋ ਕੀਤੀਆ ਜਾ ਰਹੀਆ ਮਨਮਾਨੀਆ ਨੂੰ ਜੱਗ ਜਾਹਰ ਕਰਨ ਸਬੰਧੀ ਸ਼ੋਸਲ ਮੀਡੀਏ ਤੇ ਉਨਾਂ ਵਲੋ ਪਾਈ ਪੋਸਟ ਅੱਜ ਕੱਲ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਤੋ ਜਾਹਰ ਹੁੰਦਾ ਹੈ ਕਿ ਅਕਾਲੀ ਹਾਈਕਮਾਂਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾ: ਏ.ਪੀ ਸਿੰਘ ਨਾਲ ਚਟਾਨ ਵਾਂਗ ਖੜੀ ਹੈ। ਪੋਸਟ ਵਿੱਚ ਸ: ਗਿੱਲ਼ ਵਲੋ ਇਹ ਕਹਿਣਾ ਉਨਾਂ ਦੇ ਇਕੱਠ ਵਿੱਚ ਸ਼ਾਮਿਲ ਹੋਣ ਵਾਲਿਆ ਨੂੰ ਰੋਕਿਆ ਜਾਏਗਾ ਤੇ ਕੇਵਲ ਉਹ ਲੋਕ ਹੀ ਉਨਾਂ ਨਾਲ ਆਉਣ ਜਿੰਨਾ ਦੀ ਲੱਤਾਂ ਵਿੱਚ ਦਮ ਹੈ, ਜੋ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਅਕਾਲੀ ਹਾਈਕਮਾਂਡ ਇਹ ਇਕੱਠ ਕਰਨ ਦੇ ਹੱਕ ਵਿੱਚ ਨਹੀ। ਜਦੋਕਿ ਇਸ ਪੋਸਟ ਤੇ ਲੋਕਾਂ ਵਲੋ ਦਿੱਤੇ ਜਾ ਰਹੇ ਕੁਮੈਟਾਂ ਤੋ ਇਹ ਗੱਲ਼ ਜਾਹਰ ਹੁੰਦੀ ਹੈ ਕਿ ਲੋਕ ਤਲਬੀਰ ਸਿੰਘ ਗਿੱਲ ਦੀ ਮੰਗ ਨੂੰ ਜਾਇਜ ਸਮਝਦੇ ਹਨ। ਇਥੇ ਇਹ ਕਹਿਣਾ ਸ਼ਾਇਦ ਗਲਤ ਨਹੀ ਹੋਵੇਗਾ ਕਿ ਤਲਬੀਰ ਸਿੰਘ ਗਿੱਲ਼ ਨਾਲ ਜਾਣ ਤੋ ਅਕਾਲੀ ਦਲ ਵਲੋ ਆਪਣੇ ਚੇਹਤਿਆ ਨੂੰ ਤਾਂ ਰੋਕਿਆ ਜਾ ਸਕਦਾ ਹੈ, ਪਰ ਦੂਜੀਆ ਰਾਜਸੀਆ ਪਾਰਟੀਆ ਤਾਂ ਭਾਂਵੇ ਸ਼ਰੇਆਮ ਅੱਗੇ ਨਾ ਆਉਣ ਪਰ ਸ: ਗਿੱਲ਼ ਨੂੰ ਅੰਦਰਖਾਤੇ ਸਮਰਥਨ ਜਰੂਰ ਦੇਣਗੀਆ ਜਦੋਕਿ ਆਮ ਜਨਤਾ ਜੋ ਕਿ ਇਸ ਚੇਰੀਟੇਬਲ ਹਸਪਤਾਲ ਵਿੱਚ ਨਿਸ਼ਕਾਮ ਤੇ ਪਾਰਦਰਸ਼ੀ ਇਲਾਜ ਚਾਹੁੰਦੇ ਹਨ ਉਹ ਵੀ ਸ: ਗਿੱਲ ਦੇ ਰੋਸ ਧਰਨੇ ਵਿੱਚ ਜਰੂਰ ਸਮਰਥਨ ਕਰਨਗੇ, ਜਿੰਨਾ ਤੋ ਜਾਪਦਾ ਹੈ ਕਿ ਇਹ ਹਸਪਤਾਲ ਚੇਰੀਟੇਬਲ ਨਾ ਹੋਕੇ ਕਿਸੇ ਇਕ ਦੀ ਨਿੱਜੀ ਮਾਲਕੀ ਹੈ।ਕਿਉਕਿ ਗਿੱਲ ਵਲੋ ਪਾਈ ਪੋਸਟ ਵਿੱਚ ਤਿੱਖੇ ਲਫਜ ਵਰਤਣਾਂ ਤੇ ਇਕ ਮਿਆਨ ਵਿੱਚ ਦੋ ਤਲਵਾਰਾਂ ਨਾ ਸਮਾਉਣ ਦੀ ਗੱਲ ਕਹਿਣਾ ਇਹ ਸਾਬਤ ਕਰਦਾ ਹੈ ਇਸ ਮਾਮਲੇ ਵਿੱਚ ਕੁੰਢੀਆਂ ਦੇ ਸਿੰਝ ਫਸ ਗਏ ਹਨ ।

Italian Trulli