ਅੰਮ੍ਰਿਤਸਰ, 1 ਦਸੰਬਰ (ਬੁਲੰਦ ਅਵਾਜ਼ ਬਿਊਰੋ) – ਛੇਹਰਟਾ ਨਰਾਇਣਗੜ੍ਹ ਦਾ ਗੁਰੂ ਨਾਨਕ ਮਿਸ਼ਨ ਸਕੂਲ ਜੋ ਕਿ ਵਿੱਦਿਆ ਦੇ ਨਾਲ-ਨਾਲ ਧਾਰਮਕ ਖੇਤਰ ਵਿੱਚ ਆਪਣੇ ਇਲਾਕੇ ਦਾ ਨਾਮਵਰ ਸਕੂਲ ਹੈ। ਜੋ ਧਰਮ ਪ੍ਰਚਾਰ ਵਿਚ ਵੀ ਵੱਖਰੀ ਪਹਿਚਾਣ ਰੱਖਦਾ ਹੈ ।ਜਿਸ ਦੇ ਵਿਦਿਆਰਥੀ ਇਲਾਕੇ ਦੇ ਹਰ ਧਾਰਮਿਕ ਮੁਕਾਬਲੇ ਵਿੱਚ ਭਾਗ ਲੈਦੇ ਹਨ। ਸਤਨਾਮ ਟਰੱਸਟ ਚੰਡੀਗੜ੍ਹ ਵੱਲੋਂ ੨ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ,ਜਿਸ ਵਿਚ ਗੁਰੂ ਨਾਨਕ ਮਿਸ਼ਨ ਸਕੂਲ ਛੇਵੀਂ ਕਲਾਸ ਦੀ ਵਿਦਿਆਰਥੀ ਅਮਨਪ੍ਰੀਤ ਕੌਰ/ ਹਰਜਿੰਦਰ ਸਿੰਘ ਨੇ ਲੈਕਚਰ ਭਾਗ -ਨਸ਼ੇ -ਦੇ ਵਿਸ਼ੇ ਤੇ ਤੀਸਰਾ ਇਨਾਮ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅਤੇ ਸੰਸਥਾ ਵੱਲੋਂ ਮੁੱਖ ਸਟੇਜ ਤੇ ਵਿਦਿਆਰਥੀ ਨੂੰ ਸੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਦੇ ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਸ:ਮੇਜਰ ਸਿੰਘ ਡੱਲੇਕੇ ਨੇ ਅਮਨਪ੍ਰੀਤ ਤੇ ਉਸ ਦੇ ਪਿਤਾ ਹਰਜਿੰਦਰ ਸਿੰਘ ਦਾ ਸਨਮਾਨ ਕੀਤਾ ।ਇਸ ਸਮੇਂ ਹਾਜ਼ਰ ਸਨ ਮੈਡਮ ਰਛਪਾਲ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਅਮਨਪ੍ਰੀਤ ਕੌਰ, ਹਰਪ੍ਰੀਤ ਸਿੰਘ, ਹਰਲੀਨ ਕੌਰ ਮਜੀਠਾ ਆਦਿ ਹਾਜ਼ਰ ਸਨ।
ਗੁਰੂ ਨਾਨਕ ਮਿਸ਼ਨ ਸਕੂਲ ਦੀ ਅਮਨਪ੍ਰੀਤ ਕੌਰ ਨੇ ਧਾਰਮਕ ਮੁਕਾਬਲੇ ਚੌ ਕੀਤੀ ਪੁਜ਼ੀਸ਼ਨ ਹਾਸਲ
