More

  ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਵਲੋਂ ਐਨ.ਪੀ.ਏ ਲੈਣ ਦੇ ਨਾਲ ਪ੍ਰਾਈਵੇਟ ਪ੍ਰੈਕਟਿਸ ਜਾਰੀ           

  ਅੰਮ੍ਰਿਤਸਰ, 2 ਦਸੰਬਰ (ਹਰਪਾਲ ਸਿੰਘ) – ਗੌਰਮਿੰਟ ਮੈਡੀਕਲ ਕਾਲਜ ਦੇ ਅਧੀਨ ਆਉਂਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਕੁਝ ਡਾਕਟਰ ਵਲੋਂ ਪੰਜਾਬ ਸਰਕਾਰ ਪਾਸੋ ਐਨ ਪੀ ਏ ਲੈਣ ਦੇ ਨਾਲ਼ ਨਾਲ਼ ਪ੍ਰਾਈਵੇਟ ਪ੍ਰੈਕਟਿਸ ਕਰ ਕੇ ਪ੍ਰਤੀ ਮਰੀਜ ਨੂੰ ਚੈੱਕ ਕਰਨ ਦੀ 200 ਰੁਪਏ ਤੋਂ 500 ਰੁਪਏ ਫੀਸ ਵਸੂਲੀ ਜਾ ਰਹੀ ਹੈ ਜਦਕਿ ਸਰਕਾਰ ਵਲੋਂ ਸਰਕਾਰੀ ਹਸਪਤਾਲ ਵਿੱਚ ਮਰੀਜ਼ ਨੂੰ ਚੈੱਕਅਪ ਕਰਨ ਦੀ ਨਿਰਧਾਰਤ ਫੀਸ 10 ਰੁਪਏ ਰੱਖੀ ਗਈ ਹੈ ਇਸਦੇ ਨਾਲ ਹੀ ਕੁਝ ਕੁ ਸਰਕਾਰੀ ਡਾਕਟਰਾ ਨੇ ਆਪਣੇ ਪ੍ਰਾਈਵੇਟ ਹਸਪਤਾਲ ਅਤੇ ਪ੍ਰਾਈਵੇਟ ਕਲੀਨਿਕ ਵੀ ਖੋਲ੍ਹੇ ਹੋਏ ਹਨ ਜਿਸ ਨਾਲ ਸ਼ਰੇਆਮ ਭ੍ਰਿਸ਼ਟਾਚਾਰ ਨੂੰ ਅੰਜਾਮ ਵੀ ਦਿੱਤਾ ਜਾ ਰਿਹਾ ਹੈ। ਇਹਨਾਂ ਸਰਕਾਰੀ ਡਾਕਟਰਾਂ ਵਲੋਂ ਸ਼ਰੇਆਮ ਗਰੀਬ ਮਰੀਜ਼ਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਕਮਾਈ ਨੂੰ ਸਰਕਾਰ ਪਾਸੋ ਲੁਕਾਇਆ ਜਾ ਰਿਹਾ ਹੈ।

  ਇਸ ਕਮਾਈ ਨੂੰ ਕਾਲਾ ਧਨ ਵੀ ਕਿਹਾ ਜਾਂਦਾ ਹੈ ਵੇਖਿਆ ਜਾਵੇ ਤਾਂ ਸਰਕਾਰ ਦੇ ਐਨ ਪੀ ਏ ਨਾਲੋਂ ਤਾਂ ਜ਼ਿਆਦਾ ਕਮਾਈ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰ ਕੇ ਕਰ ਲੈਂਦੇ ਹਨ ਪੰਜਾਬ ਸਰਕਾਰ ਨੂੰ ਇਹਨਾਂ ਡਾਕਟਰਾਂ ਦਾ ਐਨ ਪੀ ਏ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਅਜਿਹੇ ਸਰਕਾਰੀ ਡਾਕਟਰ ਜੋ ਕਿ ਪ੍ਰਾਈਵੇਟ ਪ੍ਰੈਕਟਿਸ ਕਰਦੇ ਹਨ ਉਹਨਾਂ ਦੀਆਂ ਸ਼ਿਕਾਇਤਾਂ ਕਰਨ ਤੇ ਵੀ ਸੰਬਧਤ ਵਿਭਾਗ ਦੇ ਉੱਚ ਅਧਿਕਾਰੀ ਉਹਨਾਂ ਖ਼ਿਲਾਫ਼ ਕਾਰਵਾਈ ਕਰਨ ਮੁਨਾਸਿਬ ਨਹੀਂ ਸਮਝਦੇ ਜਿਸ ਤੋਂ ਪ੍ਰਤੱਖ ਪ੍ਰਮਾਣ ਮਿਲਦਾ ਹੈ ਕਿ ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਕਲੀਨਿਕ ਨੂੰ ਚਲਾਉਣ ਵਿੱਚ ਇਹਨਾਂ ਉਚ ਅਧਿਕਾਰੀਆਂ ਦੀ ਮਿਲੀਭੁਗਤ ਹੈ ਤਾਂ ਹੀ ਇਹਨਾਂ ਸਰਕਾਰੀ ਡਾਕਟਰਾਂ ਖ਼ਿਲਾਫ਼ ਕੋਈ ਵੀ ਉੱਚ ਅਧਿਕਾਰੀ ਕਾਰਵਾਈ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਵਿਭਾਗਾਂ ਵਿੱਚ ਫ਼ੈਲੇ ਹੋਏ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਜੀ ਨੂੰ ਚਾਹੀਦਾ ਹੈ ਕਿ ਵਿਜੀਲੈਂਸ ਵਿਭਾਗ ਨੂੰ ਹਦਾਇਤਾਂ ਜਾਰੀ ਕਰਨ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ  ਸਰਕਾਰੀ ਅਧਿਕਾਰੀਆ ਦੀ ਸਮੇ ਸਮੇ ਤੇ ਚੈਕਿੰਗ ਕਰਨ ਅਤੇ ਜੋ ਵੀ ਸਰਕਾਰੀ ਅਧਿਕਾਰੀ ਭ੍ਰਿਸ਼ਟਾਚਾਰ ਨੂੰ ਸ਼ਰੇਆਮ ਅੰਜਾਮ ਦਿੰਦਾ ਨਜ਼ਰ ਆਉਂਦਾ ਹੈ ਉਸਨੂੰ ਕਾਬੂ ਕਰਕੇ ਬਣਦੀ ਯੋਗ ਕਾਰਵਾਈ ਅਮਲ ਵਿੱਚ ਲਿਆਉਣ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img