ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਗੁਰਬਾਣੀ ਅਤੇ ਵਾਤਾਵਰਣ ਵਿਸ਼ੇ ਤੇ ਕਰਵਾਇਆ ਗਿਆ ਲੈਕਚਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਗੁਰਬਾਣੀ ਅਤੇ ਵਾਤਾਵਰਣ ਵਿਸ਼ੇ ਤੇ ਕਰਵਾਇਆ ਗਿਆ ਲੈਕਚਰ

ਅੰਮ੍ਰਿਤਸਰ, 1 ਜੁਲਾਈ (ਗਗਨ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵੱਖ ਵੱਖ ਸਮਾਗਮਾਂ ਦੀ ਲੜੀ ਤਹਿਤ ਕਾਲਜ ਦੇ ਪਿ੍ਰੰਸੀਪਲ ਡਾ: ਇਕਬਾਲ ਸਿੰਘ ਭੋਮਾ ਵੱਲੋਂ 1 ਜੁਲਾਈ ਤੋਂ 7 ਜੁਲਾਈ ਤੱਕ ਵਿਸ਼ਵ ਭਰ ਵਿੱਚ ਮਨਾਏ ਜਾ ਰਹੇ ਵਣ ਉਤਸਵ ਦੇ ਸਬੰਧ ਵਿੱਚ ਵਾਤਾਵਰਣ ਤੇ ਗੁਰਬਾਣੀ ਵਿਸ਼ੇ ਤੇ ਲੈਕਚਰ ਦਿੱਤਾ ਗਿਆ। ਲੈਕਚਰ ਦੌਰਾਨ ਪਿ੍ਰੰਸੀਪਲ ਡਾ: ਭੋਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਭੋਗਵਾਦੀ ਯੁੱਗ ਵਿੱਚ ਮਨੁੱਖ ਆਪਣੀਆਂ ਇਖਲਾਕੀ ਕਦਰਾਂ ਕੀਮਤਾਂ ਤੋਂ ਇਲਾਵਾ ਆਪਣੇ ਵਾਤਾਵਰਣ ਦੀ ਵਰਤੋਂ ਅਤੇ ਸੰਭਾਲ ਨਾਲੋਂ ਵੀ ਟੁੱਟ ਗਿਆ ਹੈ। ਉਨਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਕੁਦਰਤ ਨਾਲ ਜੋੜਣ ਅਤੇ ਇਸ ਦੀ ਸੰਭਾਲ ਪ੍ਰਤੀ ਚੇਤੰਨ ਕਰਦੀ ਹੈ। ਉਨਾਂ ਕਿਹਾ ਕਿ ਕੁਦਰਤ ਦੀ ਮਹੱਤਤਾ ਸੰਕੇਤ ਇਸ ਗੱਲ ਦਾ ਪ੍ਰਮਾਣ ਹੈ ਕਿ ਮਨੁੱਖ ਦੀ ਹੌਂਦ ਕੁਦਰਤ ਨਾਲ ਹੈ। ਉਨਾਂ ਕਿਹਾ ਕਿ ਜਿੰਨੀ ਤੇਜੀ ਨਾਲ ਮਨੂੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਉਨੀ ਹੀ ਤੇਜੀ ਨਾਲ ਉਹ ਆਪਣੀ ਬਰਬਾਦੀ ਵੱਲ ਵੱਧ ਰਿਹਾ ਹੈ। ਡਾ: ਭੋਮਾ ਨੇ ਕਿਹਾ ਕਿ ਇਸ ਦੀ ਤਾਜਾ ਮਿਸਾਲ ਕਰੋਨਾ ਮਹਾਂਮਾਰੀ ਸਮੇਂ ਆਕਸੀਜਨ ਦੀ ਘਾਟ ਨੂੰ ਵੇਖਿਆ ਜਾ ਸਕਦਾ ਹੈ।

ਡਾ: ਭੋਮਾ ਨੇ ਕਿਹਾ ਕਿ ਜੇਕਰ ਭਾਰਤ ਦੀ 130 ਕਰੋੜ ਦੀ ਅਬਾਦੀ ਵਿੱਚੋ ਂ 100 ਕਰੋੜ ਮਨੁੱਖ ਵੀ ਪੌਦੇ ਲਗਾਏ ਤਾਂ ਅਜਿਹੀ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਗੁਰਬਾਣੀ ਵਿੱਚੋਂ ਕੁਦਰਤ ਦੀ ਸੰਭਾਲ ਤੇ ਸੁਰੱਖਿਆ ਦੇ ਕਈ ਹਵਾਲੇ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਉਨਾਂ ਨੇ ਪੰਜਾਬੀ ਸਾਹਿਤ ਵਿੱਚ ਭਾਈ ਵੀਰ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਲਿਖਤ ਵਿੱਚੋਂ ਵੀ ਵਾਤਾਵਰਣ ਦੀ ਮਹੱਤਤਾ ਨਾਲ ਸਬੰਧਤ ਕਈ ਹਵਾਲੇ ਦਿੱਤੇ। ਉਨਾਂ ਨੇ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦਾ ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ ਵਿੱਚ ਪਾਏ ਯੋਗਦਾਨ ਦੀ ਪ੍ਰੰਸਸਾ ਕਰਦਿਆਂ ਕਾਲਜ ਦੇ ਵਾਤਾਵਰਣ ਨੂੰ ਹੋਰ ਖੂਬਸੂਰਤ ਅਤੇ ਹਰਿਆ ਭਰਿਆ ਬਣਾਉਣ ਦਾ ਭਰੋਸਾ ਦਿਵਾਇਆ। ਅਖੀਰ ਵਿੱਚ ਉਨਾਂ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਾਤਾਵਰਣ ਸੰਭਾਲ ਅਤੇ ਸੁਰੱਖਿਆ ਦੀ ਟੇ੍ਰਨਿੰਗ ਦਿੰਦਿਆਂ ਆਪਣੇ ਆਲੇ ਦੁਆਲੇ ਦੀ ਸਾਂਭ ਸੰਭਾਲ ਪ੍ਰਤੀ ਪ੍ਰੇਰਿਤ ਕੀਤਾ। ਇਸ ਸਮਾਗਮ ਦੇ ਆਯੋਜਨ ਵਜੋਂ ਡਾ: ਮਨਜੀਤ ਕੌਰ ਭੂਮਿਕਾ ਨਿਭਾਈ। ਹੋਰਨਾ ਤੋਂ ਇਲਾਵਾ ਇਸ ਸਮਾਗਮ ਵਿੱਚ ਪ੍ਰੋ: ਜਤਿੰਦਰ ਕੌਰ, ਪ੍ਰੋ ਹਰਪ੍ਰੀਤ ਕੌਰ, ਪ੍ਰੋ: ਅਮਾਨਤ ਮਸੀਹ, ਪੋ: ਰੁਪਿੰਦਰਜੀਤ ਕੌਰ, ਪੋ: ਨਿਸ਼ਾ ਛਾਬੜਾ ਆਦਿ ਹਾਜਰ ਸਨ।

Bulandh-Awaaz

Website: