More

  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਿੰਗ ਸੰਵੇਦਨਸ਼ੀਲਤਾ ਅਤੇ ਮਨੁੱਖੀ ਕਦਰਾਂ-ਕੀਮਤਾਂ `ਵਿਸ਼ੇ ਤੇ ਅੰਤਰ-ਅਨੁਸ਼ਾਸਨੀ ਰਿਫਰੈਸ਼ਰ ਕੋਰਸ ਸ਼ੁਰੂ

  ਅੰਮ੍ਰਿਤਸਰ, 20 ਦਸੰਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ-ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ “ਲਿੰਗ ਸੰਵੇਦਨਸ਼ੀਲਤਾ ਅਤੇ ਮਨੁੱਖੀ ਕਦਰਾਂ-ਕੀਮਤਾਂ” ਵਿਸ਼ੇ `ਤੇ ਸ਼ੁਰੂ ਹੋਏ ਅੰਤਰ-ਅਨੁਸ਼ਾਸਨੀ ਰਿਫਰੈਸ਼ਰ ਕੋਰਸ ਮੌਕੇ ਉਦਘਾਟਨੀ ਭਾਸ਼ਣ ਦਿੰਦਿਆਂ ਜੀ.ਐਨ.ਡੀ.ਯੂ. ਡਿਪਾਰਟਮੈਂਟ ਆਫ਼ ਸਪੋਰਟਸ ਸਾਇੰਸਿਜ਼ ਐਂਡ ਮੈਡੀਸਨ ਦੇ ਮੁਖੀ, ਪ੍ਰੋ. ਸ਼ਵੇਤਾ ਸ਼ਿੇਨੋਏ ਨੇ ਸਮਾਜਿਕ ਨਿਰਮਾਣ ਵਜੋਂ ਲਿੰਗ ਦਾ ਸੰਕਲਪ ਅਤੇ ਲਿੰਗ ਦੇ ਜੈਵਿਕ ਸੰਕਲਪ ਵਿੱਚ ਅੰਤਰ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਲਿੰਗ ਭੇਦਭਾਵ ਬਾਰੇ ਸਮਾਜ ਵਿੱਚ ਪ੍ਰਚਲਿਤ ਸੀਮਾਵਾਂ ਅਤੇ ਧਾਰਨਾਵਾਂ ਜੋ ਕਿਸੇ ਵਿਅਕਤੀ ਦੀ ਤਰੱਕੀ ਵਿੱਚ ਰੁਕਾਵਟ ਬਣਦੀਆਂ ਹਨ, ਨੂੰ ਚੁਣੌਤੀ ਦੇਣ ਅਤੇ ਖਤਮ ਕਰਨ ਦੀ ਸਖਤ ਲੋੜ ਹੈ। ਉਨ੍ਹਾਂ ਕਿਹਾ ਕਿ ਕਿਵੇਂ ਕਿਸੇ ਵੀ ਸਮਾਜ ਵਿੱਚ ਔਰਤਾਂ ਨੂੰ ਵੱਖ ਵੱਖ ਅਭਿਆਸਾਂ ਦੁਆਰਾ ਹਾਸ਼ੀਏ `ਤੇ ਰੱਖਿਆ ਜਾਂਦਾ ਹੈ ਅਤੇ ਵੱਖ-ਵੱਖ ਮੰਚਾਂ `ਤੇ ਲਿੰਗ ਭੇਦਭਾਵ ਨੂੰ ਪਾਸੇ ਰੱਖ ਕੇ ਯੋਗਦਾਨ ਨੂੰ ਪਛਾਨਣ ਦੀ ਲੋੜ ਹੈ।

  ਪ੍ਰੋ: ਸ਼ਿਨੋਏ ਨੇ ਕਿਹਾ ਕਿ ਪੜ੍ਹੇ-ਲਿਖੀ ਪੀੜ੍ਹੀ ਲਿੰਗ ਭੇਦਭਾਵ ਮਸਲਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਕੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੋਰਸ ਭਾਗੀਦਾਰਾਂ ਨੂੰ ਇਹਨਾਂ ਮੁੱਦਿਆਂ ਬਾਰੇ ਇੱਕ ਸਪਸ਼ਟ ਦ੍ਰਿਸ਼ਟੀਕੋਣ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਮਿਤੀ 30 ਦਸੰਬਰ 2021 ਨੂੰ ਸੰਪੰਨ ਹੋਣ ਵਾਲੇ ਇਸ ਕੋਰਸ ਵਿਚ ਪੰਜਾਬ ਤੋਂ ਇਲਾਵਾ ਬਿਹਾਰ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਕੇਰਲ ਸਮੇਤ ਭਾਰਤ ਦੇ ਸੱਤ ਰਾਜਾਂ ਦੇ ਅਧਿਆਪਕ ਭਾਗ ਲੈ ਰਹੇ ਹਨ।

  ਐੱਚ.ਆਰ.ਡੀ.ਸੀ. ਦੇ ਡਾਇਰੈਕਟਰ ਪ੍ਰੋ. ਸੁਧਾ ਜਿਤੇਂਦਰ ਨੇ ਮੁੱਖ ਮਹਿਮਾਨ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਕੋਰਸ ਕੋਆਰਡੀਨੇਟਰ ਪ੍ਰੋ. ਵਸੁਧਾ ਸੰਬਿਆਲ ਨੇ ਕੋਰਸ ਬਾਰੇ ਵਿਸਥਾਰ ਵਿਚ ਦੱਸਿਆ। ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਭਾਗੀਦਾਰਾਂ ਨੂੰ ਕੋਰਸ ਦੀਆਂ ਲੋੜਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਬੇਸਿਕ ਅਤੇ ਅਪਲਾਈਡ ਸਾਇੰਸਜ਼, ਅੰਤਰ-ਅਨੁਸ਼ਾਸਨੀ ਵਿੰਟਰ ਸਕੂਲ (ਗਣਿਤ, ਡੇਟਾ ਵਿਸ਼ਲੇਸ਼ਣ, ਕੰਪਿਊਟਰ ਤਕਨਾਲੋਜੀ, ਇੰਜੀਨੀਅਰਿੰਗ ਵਿਗਿਆਨ, ਆਰਕੀਟੈਕਚਰ ਅਤੇ ਯੋਜਨਾ) ਦੇ ਰਿਫਰੈਸ਼ਰ ਕੋਰਸ ਅਤੇ ਯੂਜੀਸੀ ਦੁਆਰਾ ਪ੍ਰਵਾਨਿਤ ਡੇਟਾ ਵਿਸ਼ਲੇਸ਼ਣ ਅਤੇ ਅੰਕੜਾ ਤਕਨੀਕਾਂ `ਤੇ ਥੋੜ੍ਹੇ ਸਮੇਂ ਦੇ ਕੋਰਸ ਲਈ ਮੰਗੀਆਂ ਗਈਆਂ ਅਰਜ਼ੀਆਂ ਬਾਰੇ ਵਾਈਬਸਾਈਟ ਤੋਂ ਜਾਣਕਾਰੀ ਲੈਣ ਬਾਰੇ ਸੰਖੇਪ ਵਿਚ ਦੱਸਿਆ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img