More

  ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਚੌਗਿਰਦਾ ਮਹਿਕਿਆਂ ਭਾਂਤ ਭਾਂਤ ਦੀਆਂ ਗੁਲਦਾਉਂਦੀਆਂ ਨਾਲ ਜ਼ਿੰਦਗੀ ਦੀਆਂ ਤਮਾਮ ਸਮੱਸਿਆਵਾਂ ਦੇ ਹੱਲ ਲਈ ਕੁਦਰਤ ਸਾਡਾ ਰਾਹ ਦਸੇਰਾ : ਵਾਈਸ ਚਾਂਸਲਰ

  ਅੰਮ੍ਰਿਤਸਰ, 16 ਦਸੰਬਰ (ਅਮਨਦੀਪ)  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਮਨੁੱਖ ਆਪਣੇ ਲਾਲਚ ਅਤੇ ਸਵਾਰਥਾਂ ਅਧੀਨ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਿਸ ਦੇ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਤੋਂ ਨਿਜ਼ਾਤ ਪਾਉਣ ਲਈ ਜ਼ਰੂਰੀ ਹੈ ਕਿ ਉਹ ਕੁਦਰਤ ਦੇ ਨੇੜੇ ਰਹਿਣ ਦੀ ਆਦਤ ਪਾਵੇ। `ਬਲਿਹਾਰੀ ਕੁਦਰਤਿ ਵਸਿਆ` ਅਤੇ `ਪਵਣੁ ਗੁਰੂ ਪਾਣੀ ਪਿਤਾ` ਗੁਰਬਾਣੀ ਸ਼ਬਦਾਂ ਦਾ ਹਵਾਲਾ ਦਿੰਦਿਆਂ ਉਨਾਂ੍ਹ ਕਿਹਾ ਕਿ ਸਾਨੂੰ ਗੁਰੂ ਸਾਹਿਬਾਨਾਂ ਨੇ ਵੀ ਕੁਦਰਤ ਨਾਲ ਘੁਲਮਿਲ ਕੇ ਜੀਵਨ ਜੀਣ ਦੀ ਸਿਖਿਆ ਦਿੱਤੀ ਹੈ ਅਤੇ ਉਹ ਸਿਖਿਆ ਅੱਜ ਦੇ ਜੀਵਨ ਵਿਚ ਹੋਰ ਵੀ ਸਾਰਥਕ ਵਿਖਾਈ ਦੇ ਰਹੀ ਹੈ।

  ਫੁੱਲਾਂ ਅਤੇ ਸਬਜ਼ੀਆਂ ਦੀਆਂ ਪਨੀਰੀਆਂ, ਬੀਜ, ਖਾਦਾਂ, ਖੇਤੀ ਸੰਦਾਂ, ਖੂਬਸੂਰਤ ਗਮਲਿਆਂ ਅਤੇ ਆਰਗੈਨਿਕ ਖਾਣ ਵਾਲੀਆਂ ਵਸਤਾਂ ਦੇ ਲੱਗੇ ਸਟਾਲ ਤੋਂ ਫੁੱਲਾਂ ਦੇ ਮੇਲੇ ਵਿਚ ਦੂਜੇ ਦਿਨ ਉਮੜਿਆ ਲੋਕਾਂ ਦਾ ਸੈਲਾਬ

  ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਭਾਈ ਵੀਰ ਸਿੰਘ ਫਲਾਵਰ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਸਮੇਂ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਹ ਮੇਲਾ ਯੂਨੀਵਰਸਿਟੀ ਦੇ ਲੈਂਡਸਕੇਪਿੰਗ ਵਿਭਾਗ ਅਤੇ ਬੋਟਾਨੀਕਲ ਐਂਡ ਇਨਵਾਰਿਨਮੈਂਟਲ ਵਿਗਿਆਨ ਵਿਭਾਗ ਦੀ ਮੇਜ਼ਬਾਨੀ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਡੀਨ ਅਕਾਦਮਿਕ ਮਾਮਲੇ, ਡਾ. ਹਰਦੀਪ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਅਨੀਸ਼ ਦੂਆ, ਡਾ. ਅਵਿਨਾਸ਼ ਕੌਰ, ਡਾ. ਸਤਵਿੰਦਰ ਕੌਰ, ਡਾ. ਰੇਣੂ ਭਾਰਦਵਾਜ, ਡਾ. ਮਨਪ੍ਰੀਤ ਸਿੰਘ ਭੱਟੀ, ਮੇਜਰ ਪਰਮਜੀਤ ਸਿੰਘ, ਦੀਪਕ ਬੱਬਰ ਮੈਂਬਰ ਜ਼ਿਲਾ ਵਾਤਾਵਰਣ ਕਮੇਟੀ ਤੋਂ ਇਲਾਵਾ ਹੋਰ ਵੀ ਸਟਾਫ ਮੈਂਬਰ ਹਾਜਰ ਸਨ। ਫੁੱਲਾਂ ਦੇ ਇਸ ਮੇਲੇ ਦਾ ਅਨੰਦ ਲੈਣ ਲਈ ਦੂਜੇ ਦਿਨ ਜਿਥੇ ਵਿਦਿਆਰਥੀਆਂ ਅਤੇ ਸਟਾਫ ਡੂੰਘੀ ਦਿਲਚਸਪੀ ਵਿਖਾਈ ਗਈ ਉਥੇ ਫੁੱਲ ਪ੍ਰੇਮੀਆਂ ਵੱਲੋਂ ਵੀ ਵੱਡੀ ਸੰਖਿਆਂ ਵਿਚ ਹਿੱਸਾ ਲਿਆ ਗਿਆ। ਉਨਾਂ੍ਹ ਵੱਲੋਂ ਫੁੱਲਾਂ ਅਤੇ ਸਬਜ਼ੀਆਂ ਦੀਆਂ ਪਨੀਰੀਆਂ, ਬੀਜ, ਖਾਦਾਂ, ਖੇਤੀ ਸੰਦਾਂ, ਖੂਬਸੂਰਤ ਗਮਲਿਆਂ, ਆਰਗੈਨਿਕ ਵਸਤਾਂ ਜਿਵੇਂ ਗੁੜ, ਸ਼ੱਕਰ, ਸਹਿਰ, ਹਲਦੀ ਆਦਿ ਦੇ ਲੱਗੇ ਸਟਾਲਾਂ ਤੋਂ ਦਿਲ ਖੋਲ ਕੇ ਖਰੀਦੋ ਫਰੋਖਤ ਵੀ ਕੀਤੀ।

  ਵਾਈਸ ਚਾਂਸਲਰ ਨੇ ਫੁੱਲਾਂ ਦੇ ਇਸ ਮੇਲੇ ਦਾ ਆਨੰਦ ਲੈਣ ਲਈ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਫੁੱਲ ਹੀ ਸਾਨੂੰ ਖੇੜਾ ਦਿੰਦੇ ਹਨ ਅਤੇ ਸਾਨੂੰ ਆਪਣੇ ਘਰਾਂ ਅਤੇ ਚੌਗਿਰਦੇ ਨੂੰ ਹੋਰ ਖੂਬਸੂਰਤ ਬਣਾਉਣ ਲਈ ਫੁੱਲਦਾਰ, ਫਲਦਾਰ ਅਤੇ ਛਾਂਅਦਾਰ ਬੂਟਿਆਂ ਨਾਲ ਭਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਆਲੇ ਦੁਆਲੇ ਨੂੰ ਪੌਦਿਆਂ ਦੇ ਨਾਲ ਭਰਨ ਨਾਲ ਖੂਬਸੂਰਤੀ ਵਧਦੀ ਹੈ ਉਥੇ ਆਕਸੀਜਨ ਦਾ ਪੱਧਰ ਵੀ ਉਚਾ ਹੁੰਦਾ ਹੈ। ਉਨ੍ਹਾਂ ਨੇ ਲੈਂਡਸਕੇਪਿੰਗ ਵਿਭਾਗ ਅਤੇ ਬੋਟਾਨੀਕਲ ਐਂਡ ਇਨਵਾਰਿਨਮੈਂਟਲ ਵਿਗਿਆਨ ਵਿਭਾਗਾਂ ਦੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਉਨ੍ਹਾਂ ਨੂੰ ਅਜਿਹੇ ਮੇਲੇ ਲਗਾਤਾਰ ਅਤੇ ਵੱਡੇ ਪੱਧਰ `ਤੇ ਕਰਵਾਉਂਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਪ੍ਰਤੀ ਜਾਗਰੂਕਤਾ ਵੱਧ ਸਕੇ। ਉਨ੍ਹਾਂ ਨੇ ਇਸ ਵਿਚ ਵੱਡੇ ਛੋਟੇ ਸਾਰੇ ਅਦਾਰਿਆਂ ਨੂੰ ਇਸ ਮੇਲੇ ਦਾ ਹਿੱਸਾ ਬਣਾਉਣ ਦਾ ਵੀ ਮਸ਼ਵਰਾ ਦਿੱਤਾ।

   

  ਸਲਾਹਕਾਰ ਬਾਗਬਾਨੀ ਡਾ. ਜਸਵਿੰਦਰ ਸਿੰਘ ਬਿਲਗਾ ਅਤੇ ਯੂਨੀਵਰਸਿਟੀ ਦੇ ਲੈਂਡਸਕੇਪ ਅਫਸਰ ਗੁਰਵਿੰਦਰ ਸਿੰਘ ਨੇ ਸਾਂਝੇ ਤੌਰ `ਤੇ ਦੱਸਿਆ ਕਿ ਮਾਹਿਰਾਂ ਦੀ ਟੀਮਾਂ ਵੱਲੋਂ ਵੱਖ ਵੱਖ ਵਰਗਾਂ ਅਧੀਨ ਜੋ ਨਤੀਜੇ ਤਿਆਰ ਕੀਤੇ ਗਏ ਹਨ ਉਨ੍ਹਾਂ ਦੇ ਵਿਚ ਏ 1 ਵਰਗ ਵਿਚ ਪਹਿਲਾ ਸਥਾਨ ਖਾਲਸਾ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਅਤੇ ਦੂਜਾ ਖਾਲਸਾ ਕਾਲਜ ਅੰਮ੍ਰਿਤਸਰ; ਏ 2 ਵਿਚ ਪਹਿਲਾ ਸਥਾਨ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਦੂਜਾ ਡਾ. ਕੰਵਲਜੀਤ ਕੌਰ, ਮਾਤਾ ਗੁਜ਼ਰੀ ਕਾਲਜ, ਕਰਤਾਰਪੁਰ; ਏ 3 ਵਿਚ ਐਪਰੀਸੇਸ਼ਨ ਇਨਾਮ ਲਾਇਲਪੁਰ ਖਾਲਸਾ ਕਾਲਜ ਜਲੰਧਰ; ਏ 4 ਵਿਚ ਖਾਲਸਾ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਨੂੰ ਪਹਿਲਾ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਦੂਜਾ ਸਥਾਨ; ਏ 5 ਵਿਚ ਪਹਿਲਾ ਸਥਾਨ ਖਾਲਸਾ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਅਤੇ ਨਰਸਰੀ ਆਫ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਦੂਜਾ ਸਥਾਨ ; ਏ 6 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਪਹਿਲਾ ਅਤੇ ਡਾ. ਰਤਨਜੀਤ ਸਿੰਘ, ਬੀ.ਬੀ.ਕੇ.ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੂੰ ਦੂਜਾ ਸਥਾਨ; ਬੀ 1 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਪਹਿਲਾ ਅਤੇ ਕੇ.ਐਮ.ਵੀ. ਜਲੰਧਰ ਨੂੰ ਦੂਜਾ; ਬੀ 2 ਵਿਚ ਖਾਲਸਾ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਨੂੰ ਪਹਿਲਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਨੂੰ ਦੂੂਜਾ; ਬੀ 3 ਵਿਚ ਕੇ.ਐਮ.ਵੀ. ਦੇ ਬੋਟੌਨੀ ਵਿਭਾਗ ਨੂੰ ਪਹਿਲਾ ਅਤੇ ਐਚ.ਐਮ.ਵੀ. ਕਾਲਜ, ਜਲੰਧਰ ਨੂੰ ਦੂਜਾ; ਬੀ 4 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਪਹਿਲਾ ਅਤੇ ਕੇ.ਐਮ.ਵੀ. ਕਾਲਜ, ਜਲੰਧਰ ਨੂੰ ਦੂਜਾ; ਬੀ 5 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਪਹਿਲਾ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਨੂੰ ਦੂਜਾ; ਬੀ 6 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਪਹਿਲਾ ਅਤੇ ਐਚ.ਐਮ.ਵੀ. ਕਾਲਜ, ਜਲੰਧਰ ਨੂੰ ਦੂਜਾ; ਬੀ 7 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਐਚ.ਐਮ.ਵੀ. ਕਾਲਜ, ਜਲੰਧਰ ਨੂੰ ਦੂਜਾ; ਬੀ 8 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਕੁਲਦੀਪ ਸਿੰਘ ਨੂੰ ਦੂਜਾ; ਬੀ 9 ਵਿਚ ਖਾਲਸਾ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਨੂੰ ਪਹਿਲਾ ਅਤੇ ਅੰਮ੍ਰਿਤਸਰ ਦੇ ਗੰਗਾ ਪ੍ਰਸ਼ਾਦ ਨੰ ਦੂਜਾ ਸਥਾਨ; ਬੀ 10 ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਪਹਿਲਾ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਦੂਜਾ; ਸੀ 1 ਵਿਚ ਬੀ.ਬੀ.ਕੇ.ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੂੰ ਪਹਿਲਾ ਸਥਾਨ ਅਤੇ ਕੇ.ਐਮ.ਵੀ. ਜਲੰਧਰ ਨੂੰ ਦੂਜਾ; ਸੀ 2 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਪਹਿਲਾ ਅਤੇ ਲਾਇਲਪੁਰ ਖਾਲਸ ਕਾਲਜ ਜਲੰਧਰ ਨੂੰ ਦੂਜਾ; ਸੀ 3 ਵਿਚ ਕੇ.ਐਮ.ਵੀ. ਜਲੰਧਰ ਦਾ ਬੌਟਨੀ ਵਿਭਾਗ ਨੂੰ ਪਹਿਲਾ ਅਤੇ ਖਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਨੂੰ ਦੂਜਾ ; ਸੀ 4 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਪਹਿਲਾ ਬੀ.ਬੀ.ਕੇ.ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੂੰ ਦੂਜਾ; ਡੀ 1 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੂੰ ਪਹਿਲਾ; ਡੀ 2 ਵਿਚ ਪੁਨੀਤ ਕੁਮਾਰ ਨੂੰ ਪਹਿਲਾ ਅਤੇ ਲਾਇਲਪੁਰ ਖਾਲਸਾ ਕਾਲਜ ਜਲ਼ੰਧਰ ਨੂੰ ਦੂਜਾ; ਈ 2 ਵਿਚ ਐਪਰੀਸੀਏਸ਼ਨ ਗੁਰੂ ਰਾਮਦਾਸ ਨਰਸਰੀ ਅੰਮ੍ਰਿਤਸਰ; ਐਫ 1 ਵਿਚ ਕੇ.ਐਮ.ਵੀ. ਕਾਲਜ ਜਲੰਧਰ ਦੀ ਹਰਲੀਨ ਕੌਰ ਨੂੰ ਪਹਿਲਾ ਅਤੇ ਬੀ.ਬੀ.ਕੇ.ਡੇ.ਏ.ਵੀ. ਕਾਲਜ ਅੰਮ੍ਰਿਤਸਰ ਦੀ ਕਸ਼ਿਸ਼ ਅਗਰਵਾਲ ਨੂੰ ਦੂਜਾ; ਐਫ 2 ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਹਰਦੀਪ ਕੌਰ ਨੂੰ ਪਹਿਲਾ ਅਤੇ ਖਾਲਸਾ ਕਾਲਜ ਫਾਰ ਵਿਮਨ ਦੀ ਅਨਮੋਲਪ੍ਰੀਤ ਕੌਰ ਸ਼ਾਮਿਲ ਹਨ।

  ਡਾ. ਬਿਲਗਾ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਨੂੰ ਸਮਰਪਿਤ ਇਸ ਫਲਾਵਰ ਫੈਸਟੀਵਲ ਮੌਕੇ ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਆਪਣੀ ਕਵਿਤਾ ਅਤੇ ਜੀਵਨ ਵਿਵਹਾਰ ਰਾਹੀਂ ਮਨੁੱਖ ਨੂੰ ਕੁਦਰਤ ਨਾਲ ਇਕਮਿਕ ਰਹਿਣ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਵਾਤਾਵਰਨ ਪ੍ਰਤੀ ਬਹੁਤ ਚੇਤੰਨ ਸਨ ਅਤੇ ਉਨ੍ਹਾਂ ਦੀ ਕਵਿਤਾ ਵਿਚ ਕੁਦਰਤ ਵਿਚ ਮੌਲਦੇ ਸੰਸਾਰ ਨੂੰ ਬਹੁਤ ਹੀ ਸੰਜੀਦਾ ਢੰਗ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਦੀ ਕਵਿਤਾ ਮਨੁੱਖ ਅਤੇ ਕੁਦਰਤ ਦੇ ਅੰਤਰੀਵ ਰਿਸ਼ਤੇ ਨੂੰ ਦਰਸਾਉਂਦੀ ਹੈ ਅਤੇ ਇਹ ਮੇਲਾ ਉਨ੍ਹਾਂ ਦੇ ਯਤਨਾਂ ਅਤੇ ਪ੍ਰੇਰਣਾ ਲਈ ਇਕ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਇਸ ਮੌਕੇ ਉਨ੍ਹਾਂ ਦੀ ਇਕ ਕਵਿਤਾ ਵੀ ਪੜ੍ਹ ਕੇ ਸੁਣਾਈ ਕਿ
  “ਗੁਲਦਾਊਦੀਆਂ ਆਈਆਂ ਸਾਡੀਆਂ
  ਗੁਲਦਾਊਦੀਆਂ ਆਈਆਂ !
  ਰਲਮਿਲ ਦਿਓ ਵਧਾਈਆਂ ਸਹੀਓ !
  ਰਲਮਿਲ ਦਿਓ ਵਧਾਈਆਂ !
  ਵਰ੍ਹਾ-ਵਿਛੁੰਨੀਆਂ ਸਹੀਆਂ ਸਾਡੀਆਂ,
  ਝੂੰਮ ਝੁਮੰਦੀਆਂ ਆਈਆਂ;
  ਲੰਮੀਆਂ ਲੰਮੀਆਂ, ਸਾਵੀਆਂ ਸਾਵੀਆਂ
  ਗੰਦਲ ਕਵਾਰੀ ਜਿਹੀਆਂ ।
  ਹਸੂੰ ਹਸੂੰ ਓ ਕਰਦੀਆਂ ਆਈਆਂ
  ਆਪ, ਹਸਾਂਦੀਆਂ ਆਈਆਂ,
  ਖਿੜੇ, ਖਿੜੰਦੇ ਮੱਥੇ ਆਈਆਂ,
  ਖੇੜਾ ਨਾਲ ਲਿਆਈਆਂ ।
  ………………………
  ……………………..
  ……………………..
  …………………….
  – ਚਾਨਣ ਜਿਵੇਂ ਅਕਾਸ਼ੋਂ ਆਵੇ
  ਸ਼ੀਸ਼ਿਆਂ ਤੇ ਪੈ ਦਮਕੇ,
  ਤਿਵੇਂ ਸੁੰਦਰਤਾ ਅਰਸ਼ੋਂ ਆਵੇ
  ਸੁਹਣਿਆਂ ਤੇ ਪੈ ਚਮਕੇ ।

  ਸ੍ਰੀ ਗਰਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਦਾ ਵੱਧ ਚੜ੍ਹ ਕੇ ਇਸ ਮੇਲੇ ਵਿਚ ਭਾਗ ਲੈਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਮੇਲਾ ਲੋਕਾਂ ਨੂੰ ਪ੍ਰਕ੍ਰਿਤੀ ਨਾਲ ਜੋੜਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ। ਦੋਵਾਂ ਵਿਭਾਗਾਂ ਵੱਲੋਂ ਵਾਈਸ ਚਾਂਸਲਰ ਪ੍ਰੋ. ਸੰਧੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਡਾ. ਬਿਲਗਾ ਨੇ ਦੱਸਿਆ ਕਿ ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਬਾਅਦ ਦੁਪਹਿਰ 3.30 ਵਜੇ ਹੋ ਰਹੇ ਇਨਾਮ ਵੰਡ ਸਮਾਰੋਹ ਮੌਕੇ ਜੇਤੂਆਂ ਨੂੰ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ ਇਨਾਮ ਤਕਸੀਮ ਕਰਨਗੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img