More

  ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸੱਤਵਾਂ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਸ਼ੁਰੂ ਅਤੇ ਅਧਿਆਪਨ ਤਕਨੀਕਾਂ ਸਬੰਧੀ ਸ਼ਾਰਟ ਟਰਮ ਕੋਰਸ ਸੰਪੰਨ

  ਅੰਮ੍ਰਿਤਸਰ, 16 ਦਸੰਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ-ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਸ਼ੁਰੂ ਹੋਏ ਸੱਤਵੇਂ ਆਨਲਾਈਨ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੌਰਾਨ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਨੌਜਵਾਨ ਅਧਿਆਪਕਾਂ ਨੂੰ ਅਕਾਦਮਿਕ ਸ਼ਾਸਨ, ਆਪਣੇ ਗਿਆਨ ਭੰਡਾਰ ਨੂੰ ਹਮੇਸ਼ਾ ਸਮੇਂ ਦੇ ਹਾਣ ਦਾ ਰੱਖਣ ਦੀ ਮਹੱਤਤਾ, ਸਿੱਖਿਆ ਅਤੇ ਸਿੱਖਿਆ ਸ਼ਾਸਤਰੀ ਪਹਿਲੂਆਂ ਨੂੰ ਬਰੀਕ ਢੰਗ ਨਾਲ ਸਮਝਣ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਨੂੰ ਬਿਹਤਰ ਨਾਗਰਿਕ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ ਅਤੇ ਅਜਿਹੇ ਇੰਡਕਸ਼ਨ ਪ੍ਰੋਗਰਾਮਾਂ ਦਾ ਉਦੇਸ਼ ਇਨ੍ਹਾਂ ਸੰਕਲਪਾਂ ਨੂੰ ਪੂਰਾ ਕਰਨ ਵਿਚ ਜ਼ਰੂਰ ਮਦਦ ਕਰਦਾ ਹੈ ਤਾਂ ਜੋ ਇਕ ਨਿਪੰਨ ਅਧਿਆਪਕ ਬਣਿਆ ਜਾ ਸਕੇ।

  ਉਨ੍ਹਾਂ ਇਹ ਵੀ ਕਿਹਾ ਕਿ ਇਸ ਆਨਲਾਈਨ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਅੀਧਆਪਕਾਂ ਨੂੰ ਯੂਨੀਵਰਸਿਟੀ ਕੈਂਪਸ ਜਿਸ ਨੂੰ ਕੇਂਦਰੀ ਮੰਤਰਾਲੇ ਵੱਲੋਂ ਸਵੱਛ ਕੈਂਪਸ ਹੋਣ ਦਾ ਮਾਣ ਪ੍ਰਦਾਨ ਕੀਤਾ ਗਿਆ ਹੈ, ਜਰੂਰ ਦੇਖਣਾ ਚਾਹੀਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਤੋਂ ਅਗਲਾ ਪ੍ਰੋਗਰਾਮ ਆਫਲਾਈਨ ਮੋਡ ਵਿਚ ਹੋਵੇਗਾ। ਇੱਕ ਮਹੀਨਾ ਚੱਲਣ ਵਾਲਾ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਕਈ ਸੰਸਥਾਵਾਂ ਤੋਂ ਕੈਮਿਸਟਰੀ, ਕੰਪਿਊਟਰ ਸਾਇੰਸ, ਕਾਮਰਸ ਅਤੇ ਮੈਨੇਜਮੈਂਟ, ਅਰਥ ਸ਼ਾਸਤਰ, ਅੰਗਰੇਜ਼ੀ, ਹਿੰਦੀ, ਕਾਨੂੰਨ, ਰਾਜਨੀਤੀ ਸ਼ਾਸਤਰ, ਸਰੀਰਕ ਸਿੱਖਿਆ, ਭੌਤਿਕ ਵਿਗਿਆਨ ਆਦਿ ਸਮੇਤ ਵੱਖ-ਵੱਖ ਵਿਸ਼ੇਸ਼ਤਾਵਾਂ ਵਾਲੇ ਪੰਜਾਹ ਤੋਂ ਵੱਧ ਭਾਗ ਲੈ ਰਹੇ ਹਨ ।

  ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਅਧਿਆਪਨ ਤਕਨੀਕਾਂ ਵਿਸ਼ੇ `ਤੇ ਚੱਲ ਰਹੇ ਸ਼ਾਰਟ ਟਰਮ ਕੋਰਸ ਦਾ ਸਮਾਪਤੀ ਸਮਾਰੋਹ ਵੀ ਆਯਜਿਤ ਕਰਵਾਇਆ ਗਿਆ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਖੋਜ ਵਿਭਾਗ ਦੇ ਡਾਇਰੈਕਟਰ ਪ੍ਰੋ. ਬੀ.ਐਸ. ਚੱਢਾ ਨੇ ਕੀਤੀ। ਡਾਇਰੈਕਟਰ ਐੱਚ.ਆਰ.ਡੀ.ਸੀ.ਪ੍ਰੋ.ਸੁਧਾ ਜਿਤੇਂਦਰ ਅਤੇ ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਮੁੱਖ ਮਹਿਮਾਨ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ। ਕੋਰਸ ਕੋਆਰਡੀਨੇਟਰ ਪ੍ਰੋ. ਸ਼ਾਲਿਨੀ ਬਹਿਲ ਨੇ ਕੋਰਸ ਦੀ ਸੰਖੇਪ ਜਾਣਕਾਰੀ ਦਿੱਤੀ। ਪ੍ਰੋ. ਚੱਢਾ ਨੇ ਇਸ ਕੋਰਸ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਪ੍ਰਬੰਧਕੀ ਟੀਮ ਅਤੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਲਈ ਅਧਿਆਪਨ ਤਕਨੀਕਾਂ ਵਿੱਚ ਨਵੀਨਤਮ ਵਿਕਾਸ ਅਤੇ ਨਵੀਨਤਾਵਾਂ ਤੋਂ ਜਾਣੂ ਰਹਿਣ ਦੀ ਮਹੱਤਤਾ `ਤੇ ਜ਼ੋਰ ਦਿੱਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img