ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਪ੍ਰਤੀ ਜਾਗਰੁਕਤਾ ਲਿਆਉਣ ਲਈ ਪਾਈਆਂ ਕਈ ਪੈੜਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਪ੍ਰਤੀ ਜਾਗਰੁਕਤਾ ਲਿਆਉਣ ਲਈ ਪਾਈਆਂ ਕਈ ਪੈੜਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਲੱਗਦੇ ਫੁੱਲਾਂ ਦੇ ਦੋ ਮੇਲੇ

ਅੰਮ੍ਰਿਤਸਰ, 9 ਦਸੰਬਰ (ਅਮਨਦੀਪ) – ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ `ਤੇ 24 ਨਵੰਬਰ 1969 ਨੂੰ 500 ਏਕੜ ਵਿੱਚ ਸਥਾਪਤ ਕੀਤੀ ਗਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਥੇ ਉਚੇਰੀ ਸਿਖਿਆ ਦੇ ਖੇਤਰ ਵਿੱਚ ਅੱਗੇ ਵੱਧ ਰਹੀ ਹੈ ਉਥੇ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆਉਣ ਲਈ ਵੀ ਕਈ ਉਪਰਾਲੇ ਕਰ ਰਹੀ ਹੈ ।ਹਰ ਸਾਲ ਯੂਨੀਵਰਸਿਟੀ ਦੇ ਵਿਹੜੇ ਵਿੱਚ ਬਸੰਤ ਰੁਤ ਅਤੇ ਪੱਤਝੜ ਰੁਤ ਵਿੱਚ ਲੱਗਣ ਵਾਲੇ ਫੁੱਲਾਂ ਦੇ ਦੋ ਮੇਲੇ ਉਪਕੁਲਪਤੀ ਪ੍ਰੋਫੈਸਰ ਡਾ.ਜਸਪਾਲ ਸਿੰਘ ਸੰਧੂ ਦੀ ਦੇਣ ਹੈ । ਉਨ੍ਹਾਂ ਦੀ ਦੂਰ ਅੰਦੇਸ਼ੀ ਸੋਚਾਂ ਸਦਕਾਂ 2017 ਤੋਂ ਫੁੱਲਾਂ ਦੇ ਮੇਲੇ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਜੋ ਕੋਰੋਨਾ ਸਾਲ ਨੂੰ ਛੱਡ ਕੇ ਨਿਰੰਤਰ ਚਲ ਰਿਹਾ । ਇਸ ਮੇਲੇ ਸਾਰੇ ਪੰਜਾਬ ਤੋਂ ਵਾਤਾਵਰਣ ਪ੍ਰੇਮ ਪੁਜਦੇ ਹਨ ਅਤੇ ਫੁੱਲਾਂ ਦੇ ਮੇਲੇ ਦਾ ਅਨੰਦ ਮਾਣ ਦੇ ਹਨ ਵਾਪਸੀ ਤੇ ਘਰਾਂ ਨੂੰ ਜਾਣ ਵੇਲੇ ਪ੍ਰਕਿਰਤੀ ਨੂੰ ਪਿਆਰ ਕਰਨ ਦਾ ਸੰਦੇਸ਼ ਨਾਲ ਲੈ ਕੇ ਜਾਂਦੇ ਹਨ । ਇਸ ਤੋਂ ਇਲਾਵਾ ਫੁੱਲਾਂ ਦੀ ਖੇਤੀ ਅਤੇ ਕਾਰੋਬਾਰ ਨੂੰ ਕਿਵੇਂ ਅਧੁਨਿਕ ਲੀਹਾਂ ਤੇ ਲਿਆਂਦਾ ਜਾ ਸਕਦਾ ਦੇ ਲਈ ਵੀ ਵਿਚਾਰ ਚਰਚਾ ਕੀਤੀ ਜਾਂਦੀ ਹੈ। ਵਿਸ਼ਾ ਮਾਹਿਰ ਖੋਜ ਭਰਪੂਰ ਖੋਜ ਪੱਤਰ ਪੇਸ਼ ਕਰਦੇ ਹਨ ਜਿਸ ਤੋਂ ਨਵੇਂ ਨਵੇਂ ਵਿਚਾਰ ਵੀ ਲੈ ਕੇ ਕਿਸਾਨ ਅਤੇ ਕਾਰੋਬਾਰੀ ਵਾਪਸ ਪਰਤ ਦ ਹਨ।

ਯੂਨੀਵਰਸਿਟੀ ਦੀ ਬਾਗਵਾਨੀ ਦੇ ਸਲਾਹਕਾਰ ਅਤੇ ਉਨ੍ਹਾਂ ਦੀ ਟੀਮ ਇਨ੍ਹਾਂ ਮੇਲਿਆਂ ਨੂੰ ਸਫਲਤਾ ਪੂਰਵਕ ਸਿਰੇ ਲਾਉਣ ਲਈ ਦਿਨ ਰਾਤ ਇਕ ਕਰ ਦਿੰਦੀ ਹੈ । ਯੂਨੀਵਰਸਿਟੀ ਦਾ ਪ੍ਰਸ਼ਾਸਨ ਅਤੇ ਉਪ-ਕੁਲਪਤੀ ਡਾ . ਜਸਪਾਲ ਸਿੰਘ ਸੰਧੂ ਇਸ ਮੇਲੇ ਲਈ ਸਿਰਜੋੜ ਕੇ ਕੰਮ ਕਰਦੇ ਹਨ। ਮਿਤੀ 15 ਦਸੰਬਰ ਤੋਂ 17 ਦਸੰਬਰ ਤਕ ਚਲਣ ਵਾਲਾ ਇਸ ਸਾਲ ਦਾ ਮੇਲਾ ਵਾਤਾਵਰਣ ਦੇ ਖੇਤਰ ਵਿਚ ਆਉਣ ਵਾਲੇ ਸਮਿਆਂ ਲਈ ਵੀ ਰਾਹ ਦਸੇਰਾ ਸਾਬਤ ਹੁੰਦਾ ਰਹੇਗਾ । ਹਾਲ ਵਿਚ ਹੀ ਆਈ ਕੋਵਿਡ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਕਈ ਮੁਸ਼ਕਿਲ਼ਾਂ ਦੇ ਵਿਚ ਪਾਇਆ ਪਰ ਇੱਕ ਸਬਕ ਵੀ ਦਿੱਤਾ ਕਿ ਜੇ ਤੁਸੀਂ ਕੁਦਰਤ ਨਾਲ ਨੇੜਤਾ ਰੱਖੋਗੇ ਤਾਂ ਹੀ ਬਚੋਗੇ । ਕੋਰੋਨਾ ਕਾਲ ਸਮੇਂ ਕੁਦਰਤ ਨੇ ਉਹ ਕਮਾਲ ਵਿਖਾਇਆ ਜੋ ਮਨੁੱਖ ਸੋਚ ਦੀ ਕਲਪਣਾ ਤੋਂ ਵੀ ਪਰੇ ਸੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਹਾਂਮਾਰੀ ਦੀਆਂ ਚੁਣੌਤੀਆਂ ਨੂੰ ਮੌਕਿਆਂ ਵਿਚ ਤਬਦੀਲ ਕਰਦਿਆਂ ਵਾਤਾਵਰਣ ਪ੍ਰਤੀ ਜਾਗਰੂਕਤਾ ਦੀ ਮੁਹਿੰਮ ਨੂੰ ਜਾਰੀ ਰੱਖਿਆ । ਜਿਸ ਦੀ ਬਦੌਲਤ ਵੱਡੇ ਕੈੰਪਸ ਵਾਲੀਆਂ ਯੂਨੀਵਰਸਿਟੀਆਂ ਵਿੱਚੋਂ ਪਹਿਲਾਂ ਅਤੇ ਛੋਟੇ ਕੈੰਪਸ ਵਾਲੀਆਂ ਯੂਨੀਵਰਸਿਟੀਆਂ ਵਿੱਚ ਹਾਲ ਵਿੱਚ ਹੀ ਭਾਰਤ ਸਰਕਾਰ ਵੱਲੋਂ ਦੂਸਰਾ ਸਥਾਨ ਦੇ ਕ ਨਿਵਾਜਿਆ ਹੈ । ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਅੰਦਰ ਦੇ ਕੂੜੇ ਕਰਕਟ ਤੋਂ ਖਾਦ ਤਿਆਰ ਕਰਕੇ ਪੌਦਿਆਂ ਅਤੇ ਬੂਟਿਆਂ ਲਈ ਵਰਤਿਆ ਜਾਂਦਾ ਹੈ ਉਤਰੀ ਭਾਰਤ ਦੀ ਇਹ ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਪ੍ਰਦੂਸ਼ਣ ਮੁਕਤ ਹੈ ਸਵੇਰ ਤੋਂ ਸ਼ਾਮ ਤੱਕ ਵੇਰਵੇ ਲਈ ਪ੍ਰਦੂਸ਼ਣ ਚੈੱਕ ਲਈ ਮਸ਼ੀਨਾਂ ਕੰਮ ਕਰਦੀਆਂ ਹਨ । ਸਾਇਕ ਕਲਚਰ ਪਰਮੋਟ ਕਰਨ ਲਈ ਬਹੁਤ ਸਾਰੇ ਅਧਿਆਪਕ ਅਤੇ ਖੁਦ ਵਾਈਸ ਚਾਂਸਲਰ ਸਾਇਕਲ ਚਲਾਉਦੇ ਹਨ 10 ਈ ਬੱਸਾਂ ਹਰ ਇੱਕ ਲਈ ਮੁਫਤ ਹੈ । ਹਰ ਖੇਤਰ ਚੰਗੇ ਮਾਪਦੰਡ ਸਥਾਪਤ ਕਰਨ ਵਾਲੀ ਯੂਨੀਵਰਸਿਟੀ ਬਣ ਰਹੀ ਹੈ।

ਖੋਜ ਖੇਤਰ ਦੇ ਐਚ ਇੰਡੈਕਸ 118 ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ 2021 ਵਿਚ ਮਲਟੀ-ਸਪੈਸ਼ੇਲੇਟੀ ਸਟੇਟ ਯੂਨੀਵਰਸਿਟੀਆਂ ਦੇ ਵਰਗ `ਚ 13ਵਾਂ ਸਥਾਨ ਹਾਸਲ ਹੋਇਆ ਹੈ। ਓਵਰਆਲ ਪੁਜੀਸ਼ਨ ਵਿਚ ਭਾਰਤ ਦੀਆਂ ਯੂਨੀਵਰਸਿਟੀਆਂ `ਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਨੂੰ 53ਵਾਂ ਸਥਾਨ ਪ੍ਰਦਾਨ ਕੀਤਾ ਗਿਆ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਈ ਇਹ ਵੀ ਮਾਣਮਤੀ ਪ੍ਰਾਪਤੀ ਹੈ ਕਿ ਭਾਰਤ ਦੇ ਉਚੇਰੀ ਸਿਖਿਆ ਅਦਾਰਿਆਂ ਵਿਚੋਂ ਯੂਨੀਵਰਸਿਟੀ ਨੂੰ ਪਿਛਲੇ ਸਾਲ ਦੀ ਰੈਂਕਿੰਗ 88 ਦੇ ਮੁਕਾਬਲੇ `ਤੇ ਇਸ ਵਾਰ 85ਵਾਂ ਸਥਾਨ ਪ੍ਰਾਪਤ ਹੋਇਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਜੀਨੀਅਰਿੰਗ ਸਿਖਿਆ ਦੇ ਖੇਤਰ ਵਿੱਚ ਪੰਜਾਬ `ਚ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ ਦੀਆਂ ਬਹੁ-ਵਿਸ਼ੇਸ਼ਤਾ ਵਾਲੀਆਂ ਯੂਨੀਵਰਸਿਟੀਆਂ ਵਿਚੋਂ ਵੀ ਉਭਰ ਕੇ ਸਾਹਮਣੇ ਆਈ ਹੈ, ਇਸ ਨੇ ਨੈਸ਼ਨਲ ਇੰਸਟੀਚਿਸ਼ਨਲ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ.) 2021 ਵਿੱਚ ਇੰਜੀਨਿਅਰਿੰਗ ਅਨੁਸ਼ਾਸਨ `ਚ ਭਾਰਤ ਦੀਆਂ ਮਲਟੀ ਸਪੈਸ਼ਲਿਟੀ ਸਟੇਟ ਯੂਨੀਵਰਸਿਟੀਆਂ `ਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ “ਇੰਡੀਆ ਟੂਡੇ ਰੈਂਕਿੰਗ -2021” ਵਿੱਚ ਦੇਸ਼ ਦੀਆਂ ਸਾਰੀਆਂ ਜਨਤਕ, ਕੇਂਦਰੀ ਅਤੇ ਸਟੇਟ ਯੂਨੀਵਰਸਿਟੀਆਂ ਵਿੱਚ 17 ਵਾਂ ਸਥਾਨ; “ਦ ਵੀਕ-ਹੰਸਾ ਰੀਸਰਚ ਸਰਵੇ-2021” ਵਿਚ ਉਤਰ ਭਾਰਤ ਦੀਆਂ ਬਹੁ ਅਨੁਸ਼ਾਸਨੀ ਪਬਲਿਕ ਸਟੇਟ ਯੂਨੀਵਰਸਿਟੀਆਂ ਵਿਚ ਟਾਪ ਪੁਜੀਸ਼ਨ ਅਤੇ ਰਾਸ਼ਟਰੀ ਪੱਧਰ `ਤੇ ਸਟੇਟ ਫੰਡ ਪ੍ਰਾਪਤ ਯੂਨੀਵਰਸਿਟੀਆਂ ਵਿਚ ਇਸ ਯੂਨੀਵਰਸਿਟੀ ਨੂੰ 7ਵਾਂ ਸਥਾਨ; ਵਰਲਡਜ ਯੂਨੀਵਰਸਿਟੀਜ ਵਿਦ ਰੀਅਲ ਇੰਮਪੈਕਟ (ਡਬਲਯੂ ਯੂ ਆਰ ਆਈ ) 2021 ਦੀ ਰੈਕਿੰਗ 41ਵਾਂ ਸਥਾਨ ਅਤੇ ਕਿਉ ਐਸ ਆਈ.ਗੇਜ ਵੱਲੋਂ ਡਾਇਮੰਡ ਰੇਟਿੰਗ ਦੇ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਚੇਰੇ ਮਿਆਰ ਨੂੰ ਰੈਕਿੰਗ ਪ੍ਰਦਾਨ ਕੀਤੀ ਹੈ। ਉਚੇਰੀ ਸਿਖਿਆ ਦਾ ਵਿਸ਼ਵ ਪੱਧਰ `ਤੇ ਮੁਲਾਂਕਣ ਕਰਨ ਵਾਲੀ ਏਜੰਸੀ `ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ` ਨੇ 2020-21 ਦੇ ਜੋ ਨਤੀਜਿਆਂ ਦਾ ਐਲਾਨ ਕੀਤਾ ਹੈ ਉਸ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਸਿਖਰਲੀਆਂ ਨੌਂ ਫੀਸਦੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਕੀਤਾ ਗਿਆ ਹੈ।

ਸਵੱਛ ਕੈਂਪਸ ਤਹਿਤ ਭਾਰਤ ਦੀਆਂ ਸਮੂਹ ਯੂਨੀਵਰਸਿਟੀਆਂ ਵਿਚੋਂ ਦੂਜਾ ਸਥਾਨ ਹਾਸਲ ਹੈ ਜਦੋਂਕਿ ਵੱਡੇ ਕੈਂਪਸ ਵਾਲੀਆਂ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਹਾਸਲ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਜ਼ੀਰੋ-ਡਿਸਚਾਰਜ ਕੈਂਪਸ ਹੈ ਜੋ ਕਿ ਯੂਨੀਵਰਸਿਟੀ ਦੇ ਸੀਵਰਜ ਪਾਣੀ ਨੂੰ ਮੁੜ ਸੋਧ ਕੇ ਸਿੰਚਾਈ ਲਈ ਵਰਤੋਂ ਵਿਚ ਲਿਆਉਂਦਾ ਹੈ ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਕੂੜੇ ਤੋਂ ਖਾਦ ਤਿਆਰ ਕਰਕੇ ਬੂਟਿਆਂ ਲਈ ਵਰਤਣ ਵਾਲੇ ਉਤਰੀ ਭਾਰਤ ਦੀ ਇਕੋ ਇਕ ਯੂਨੀਵਰਸਿਟੀ ਹੈ। ਪ੍ਰਦੂਸ਼ਣ ਮੁਕਤ ਕੈਂਪਸ ਦੇ ਆਸ਼ੇ ਨਾਲ ਯੂਨੀਵਰਸਿਟੀ ਦੇ ਦੇ ਕਦਮ ਨਿਤ ਨਵੀਆਂ ਦਿਸ਼ਾਵਾਂ ਨੂੰ ਆਪਣੇ ਘੇਰੇ ਅੰਦਰ ਲੈ ਰਹੇ ਹਨ ਇਸੇ ਤਹਿਤ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਬੈਟਰੀ `ਤੇ ਚੱਲਣ ਵਾਲੀਆਂ ਫ੍ਰੀ 14 ਸੀਟਾਂ ਵਾਲੀਆਂ ਈ-ਬੱਸਾਂ ਨੂੰ ਲਾਂਚ ਕੀਤਾ ਹੈ।

Bulandh-Awaaz

Website: