More

  ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਫਾਈਨਲ ਅੰਤਰ ਜ਼ੋਨਲ ਯੁਵਕ ਮੇਲੇ ਦਾ ਆਗਾਜ਼

  ਨਾਚ, ਸੰਗੀਤ, ਮੰਚ ਕਲਾ, ਕੋਮਲ ਕਲਾਵਾਂ ਅਤੇ ਸਾਹਿਤਕ ਮੁਕਾਬਲਿਆਂ ਵਿਚ 80 ਕਾਲਜਾਂ ਦੇ ਜੇਤੂ ਵਿਦਿਆਰਥੀ ਲੈ ਰਹੇ ਹਨ ਭਾਗ

  ਅੰਮ੍ਰਿਤਸਰ, 7 ਦਸੰਬਰ (ਗਗਨ) -ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਏ ਛੇ ਜ਼ੋਨਲ ਯੁਵਕ ਮੇਲਿਆਂ ਵਿਚ ਵੱਖ ਵੱਖ ਜ਼ਿਿਲ਼ਆਂ ਅਤੇ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਵੱਖ ਵੱਖ ਕਲਾ ਮੁਕਾਬਲਿਆਂ ਵਿਚ ਆਪਣੇ ਹੁਨਰ ਦਾ ਮੁਜ਼ਾਹਰਾ ਕਰਦੇ ਹੋਏ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਇਨ੍ਹਾਂ ਮੁਕਾਬਲਿਆਂ ਨੂੰ ਅੱਗੇ ਲਿਜਾਂਦੇ ਹੋਏ ਅੱਜ ਸ਼ੁਰੂ ਹੋਏ ਫਾਈਨਲ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਇਨ੍ਹਾਂ ਜੇਤੂ ਵਿਿਦਆਰਥੀਆਂ ਦੀ ਕਲਾ ਦਾ ਹੋਰ ਨਿਖਰਿਆ ਹੋਇਆ ਰੂਪ ਰੂਬਰੂ ਹੋਵੇਗਾ। ਇਸ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਕਲਾਕਾਰ ਅੰਤਰ-ਵਰਸਿਟੀ ਨਾਰਥ ਜ਼ੋਨ ਯੁਵਕ ਮੇਲੇ ਵਿਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨਗੇ।

  ਅੱਜ ਸ਼ੁਰੂ ਹੋਏ ਇਸ ਫਾਈਨਲ ਯੁਵਕ ਮੇਲੇ ਵਿਚ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਸ਼ਮ੍ਹਾਂ ਰੌਸ਼ਨ ਕਰਕੇ ਇਸ ਮੇਲੇ ਦਾ ਵਿਧੀਵਤ ਉਦਘਾਟਨ ਕੀਤਾ। ਗਿੱਧੇ ਦੀ ਤਾਲ ਨਾਲ ਦਸ ਦਸੰਬਰ ਨੂੰ ਸੰਪੰਨ ਹੋਣ ਵਾਲੇ ਇਸ ਮੇਲੇ ਵਿਚ ਨਾਚ, ਸੰਗੀਤ, ਮੰਚ ਕਲਾ, ਕੋਮਲ ਕਲਾਵਾਂ ਅਤੇ ਸਾਹਿਤਕ ਖੇਤਰ ਨਾਲ ਸਬੰਧਤ ਵੱਖ ਵੱਖ ਮੁਕਾਬਲਿਆਂ ਵਿਚ 80 ਕਾਲਜਾਂ ਦੇ ਜੇਤੂ ਵਿਦਿਆਰਥੀ ਹੀ ਭਾਗ ਲੈ ਰਹੇ ਹਨ। ਇਹ ਯੁਵਕ ਮੇਲੇ ਯੂਨੀਵਰਟਿਸੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਵਿਭਾਗ ਦੇ ਇੰਚਾਰਜ ਪ੍ਰੋ. ਅਨੀਸ਼ ਦੂਆ ਅਤੇ ਸਲਾਹਕਾਰ ਬਲਜੀਤ ਸਿੰਘ ਸੇਖੋਂ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਹੇਠ ਹੋ ਰਹੇ ਹਨ।

  ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਸ ਫੈਸਟੀਵਲ ਦੇ ਕਨਵੀਨਰ ਡਾ. ਤੇਜਵੰਤ ਸਿੰਘ ਕੰਗ ਅਤੇ ਵਿਦਿਆਰਥੀ ਦੀ ਅਗਵਾਈ ਕਰਨ ਵਾਲੇ ਸਹਾਇਕ ਅਧਿਆਪਕ ਤੇ ਵਲੰਟੀਅਰਾਂ ਹਰ ਸੰਭਵ ਉਪਰਾਲਾ ਕਰ ਰਹੇ ਹਨ ਕਿ ਇਸ ਮੇਲੇ ਨੂੰ ਸੁਚੱਜੇ ਰੂਪ ਵਿਚ ਕੋਵਿਡ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੁਚਾਰੂ ਰੂਪ ਵਿਚ ਨੇਪਰੇ ਚਾੜ੍ਹਿਆ ਜਾਵੇ। ਅਜਿਹੇ ਮੇਲੇ ਵਿਿਦਆਰਥੀ ਜੀਵਨ ਦਾ ਵਡਮੱੁਲਾ ਹਿੱਸਾ ਹੁੰਦੇ ਹਨ ਜੋ ਕਿ ਭਵਿੱਖ ਵਿਚ ਇਕ ਚੰਗੇ ਲੀਡਰ, ਸਾਥੀ ਅਤੇ ਨਰੋਈ ਮਾਨਸਿਕਤਾ ਪ੍ਰਦਾਨ ਕਰਦੇ ਹਨ।
  ਅੱਜ ਭੰਗੜੇ ਤੋਂ ਇਲਾਵਾ ਦਸਮੇਸ਼ ਆਡੀਟੋਰੀਅਮ ਵਿਚ ਵਾਰ ਗਾਇਨ, ਕਵਿਸ਼ਰੀ, ਲੋਕ ਸਾਜ਼ ਦੇ ਮੁਕਾਬਲੇ, ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ ਭਾਰਤੀ ਅਤੇ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿਚ ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ), ਕਲਾਸੀਕਲ ਇੰਸਟਰੂਮੈਂਟਲ (ਨਾਨ-ਪਰਕਸ਼ਨ) ਅਤੇ ਕਲਾਸੀਕਲ ਵੋਕਲ ਦੇ ਮੁਕਾਬਲੇ ਹੋਏ।

  ਕੱਲ 8 ਦਸੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਪਹਿਰਾਵਾ ਪ੍ਰਦਰਸ਼ਨੀ, ਮਮਿਕਰੀ, ਕਲਾਸੀਕਲ ਡਾਂਸ, ਜਨਰਲ ਡਾਂਸ ਤੋਂ ਇਲਾਵਾ ਗੁਰੂ ਨਾਨਕ ਭਵਨ ਵਿਚ ਗੀਤ ਗਜ਼ਲ, ਲੋਕ ਗਾਇਨ ਅਤੇ ਕਾਨਫਰੰਸ ਹਾਲ ਵਿਚ ਪੋਇਟੀਕਲ ਸਿੰਪੋਜ਼ੀਅਮ, ਇਲੋਕਿਊਸ਼ਨ, ਡੀਬੇਟ ਅਤੇ ਆਰਟੀਟੈਕਚਰ ਵਿਭਾਗ ਦੀ ਸਟੇਜ ‘ਤੇ ਪੇਂਟਿੰਗ ਆਨ ਦ ਸਪਾਟ, ਕਾਰਟੂਨਿੰਗ, ਪੋਸਟਰ ਮੇਕਿੰਗ, ਆਨ ਦ ਸਪਾਟ ਫੋਟੋਗਰਾਫੀ, ਕਲੇਅ ਮਾਡਲੰਿਗ, ਕੋਲਾਜ਼, ਇੰਸਟਾਲੇਸ਼ਨ ਦੇ ਮੁਕਾਬਲੇ ਹੋਣਗੇ। 9 ਦਸੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਖੇ ਸਕਿੱਟ, ਮਾਈਮ, ਇਕਾਂਗੀ; ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਵੈਸਟਰਨ ਵੋਕਲ ਸੋਲੋ, ਵੈਸਟਰਨ ਇੰਸਟਰੂਮੈਂਟਲ, ਵੈਸਟਰਨ ਗਰੁੱਪ ਸਾਂਗ; ਆਰਕੀਟੈਕਚਰ ਵਿਭਾਗ ਵਿਚ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਕਾਨਫਰੰਸ ਹਾਲ ਵਿਚ ਕੁਇਜ਼ ਦੇ ਮੁਕਾਬਲੇ ਹੋਣਗੇ। ਮੇਲੇ ਦੇ ਅਖਰੀਲੇ ਦਿਨ 10 ਦਸੰਬਰ ਨੂੰ ਗਿੱਧੇ ਦੇ ਮੁਕਾਬਲਿਆਂ ਤੋਂ ਬਾਅਦ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।

   

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img