More

  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 2500 ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਹੋਵੇਗੀ ਅੱਜ

  ਅੰਮ੍ਰਿਤਸਰ,1 ਸਤੰਬਰ, 2020 – ( ਰਛਪਾਲ ਸਿੰਘ) – ਗੁਰੂ ਨਾਨਕਦੇਵ ਯੂਨੀਵਰਸਿਟੀ ਵਿੱਚ ਭਾਵੇਂ ਪਹਿਲਾ ਵੀ ਹਰਿਆਲੀ ਬਹੁਤ ਹੈ ਪਰ ਵਾਈਸ ਚਾਂਸਲਰ ਪ੍ਰੋ. ਡਾ.ਜਸਪਾਲ ਸਿੰਘ ਸੰਧੂ ਦਾ ਵਿਚਾਰ ਹੈ ਕਿ ਯੂਨੀਵਰਸਿਟੀ ਦਾ ਕੋਈ ਵੀ ਕੋਨਾ ਹਰਿਆਲੀ ਤੋ ਵਾਝਾ ਨਹੀਰਹਿਣਾ ਚਾਹੀਦਾ ਹੈ। ਇਸ ਯੋਜਨਾ ਅਧੀਨ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 2500 ਵੱਖਵੱਖ ਕਿਸਮ ਦੇ ਬੂਟੇ ਕੈਂਪਸ ਵਿੱਚ ਲਗਾੳਣ ਦੇ ਕਾਰਜ ਦਾ ਉਦਘਾਟਨ ਅੱਜ 2 ਸੰਤਬਰ ਨੂੰ ਪ੍ਰੋ. (ਡਾ)ਜਸਪਾਲ ਸਿੰਘ ਸੰਧੂ ਅਤੇ ਵਣ ਮੰਡਲ ਅਫਸਰ ਅੰਮ੍ਰਿਤਸਰ ਸ. ਸੁਰਜੀਤ ਸਿੰਘ ਸਹੋਤਾ ਦੇ ਸਹਿਘੋਗ ਨਾਲਕੀਤਾ ਜਾਵੇਗਾ। ਜੰਗਲਾਤ ਵਿਭਾਗ 2500 ਬੂਟੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੁਫਤਦੇਵੇਗਾ ਅਤੇ ਲਗਵਾੳਣ  ਵਿੱਚ ਵੀ ਮਦਦ ਕਰ ਰਿਹਾ ਹੈ।ਇਨਾਂ ਬੁਟਿਆਂ ਵਿਚ ਪੰਜਾਬ ਦਾ “ਰਾਜ ਰੁੱਖ” ਟਾਹਲੀ ਖਾਸ ਤੋਰ ਤੇ ਲਗਵਾਇਆ ਜਾ ਰਿਹਾ ਹੈ। ਇਸਦੇ ਨਾਲ ਰੁੱਖਾਂ ਵਿਚ ਸਾਗਵਾਨ, ਸਰੀਂਹ, ਅੰਬ, ਜਾਮਣ, ਨਿੰਮ, ਸੁਖਚੈਨ, ਧਰੇਕ, ਪਿਪਲ, ਬੋੜ, ਤੁੱਣ,ਚੱਕਰਾਮੀਆ, ਗੁਲਮੋਹਰ,ਸਤਖਤੀਆਂ, ਅਮਲਤਾਸ, ਜੇਕੇਕੰੜਾ ਅਤੇ ਚਮੇਲੀ, ਚਾਂਦਨੀ, ਹੈਬੀਕਸ, ਕੇਸ਼ੀਆ,ਝੈਟਰੋਫਾ, ਕਨੇਰ ਅਦਿ ਫੁਲਦਾਰ/ਖੁਸ਼ਬੂਦਾਰ ਝਾੜੀਆਂ ਸ਼ਾਮਲ ਹੋਣਗੀਆਂ। ਡਾ. ਸੰਧੂ ਨੇ ਯੂਨੀਵਰਸਿਟੀ ਮੁਲਾਜਮਾਂਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਇਸ ਮੁਹਿੰਮ ਤੋ ਬਾਦ ਯੂਨੀਵਰਸਿਟੀ ਦੀ ਹਰਿਆਲੀ ਵਿਚਹੋ ਵਾਧਾ ਹੋਵੇਗਾ ਅਤੇ ਯੂਨੀਵਰਸਿਟੀ ਦਾ ਮਾਹੌਲ ਵਧੇਰੇ ਖੁਸ਼ਗਵਾਰ ਤੇ ਪੜ੍ਹਾਈ ਲਈ ਚੰਗੇਰਾ ਹੋਵੇਗਾ। ਸ. ਸੁਰਜੀਤ ਸਿੰਘ ਸਹੋਤਾ ਨੇ ਵਾਈਸ ਚਾਂਸਲਰ ਪ੍ਰੋ.ਸੰਧੂ ਨੂੰ ਵਾਤਾਵਰਣ ਪ੍ਰਤੀ ਕਾਰਜ ਕਰਨ `ਤੇ ਸਹਿਘੋਗ ਦੇਣ ਦਾ ਭਰੋਸਾ ਦਿੱਤਾ। ਯੂਨੀਵਰਸਿਟੀ  ਦੇ ਬਾਗਬਾਨੀਸਲਾਹਕਾਰ, ਡਾ ਜਸਵਿੰਦਰ ਸਿੰਘ ਬਿਲਗਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਾਰ ਸੇਵਾ ਖਡੂਰ ਸਾਹਿਬ ਬਾਬਾਸੇਵਾ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਇੰਸਟੀਚਿਊਟ ਆਫ ਟੈਕਾਨਲੋਜੀ ਦੇ ਨਜ਼ਦੀਕਪਵਿਤਰ ਜੰਗਲ ਵਿੱਚ 2500 ਬੂਟੇਲਗਵਾਏ ਜਾ ਚੁਕੇ ਹਨ। ਯੂਨੀਵਰਸਿਟੀਬਾਗਵਾਨੀ ਦੇ ਸਟਾਫ ਅਤੇ ਜੰਗਲਾਤ ਵਿਭਾਗ ਦੇ ਸਟਾਫ ਵਲੋ ਬੂਟੇ ਲਗਵਾਉਣ  ਦਾ ਕੰਮ ਆਪਸੀ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਤੇ ਬੂਟਿਆਂਲਈ ਯੂਨੀਵਰਸਿਟੀ ਵੱਲੋ ਪਾਣੀ ਦੇ ਟੈਂਕਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਐਸ ਡੀ ਓ ਹੀਰਾਸਿੰਘ, ਵੱਣ ਅਫਸਰ ਸ. ਹਰਦੇਵ ਸਿੰਘ , ਵਣ ਬਲਾਕ ਅਫਸਰ ਨਿਰਮਲ ਸਿੰਘ, ਜੰਗਲਾਤ ਗਾਰਡ ਹਰਮਨਜੀਤਸਿੰਘ ਹਾਜਰ ਹੋਣਗੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img