More

  ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਚੌਥਾ ਡੀ ਜ਼ੋਨ ਜ਼ੋਨਲ ਯੁਵਕ ਮੇਲਾ ਸੰਪੰਨ

   

  ਅੰਮ੍ਰਿਤਸਰ, 10 ਨਵੰਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਚੌਥਾ ਡੀ ਜੋਨ ਯੁਵਕ ਮੇਲਾ ਸਿੱਖ ਨੈਸ਼ਨਲ ਕਾਲਜ ਬੰਗਾ ਏ ਡਵੀਜਨ ਵਿਚ ਅਤੇ ਬੀ ਡਿਵੀਜਨ ਵਿਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਲੁੱਟ ਕੇ ਲੈ ਗਿਆ ।ਦਰਸ਼ਕਾਂ ਦੀਆਂ ਭਰਪੂਰ ਤਾਲੀਆਂ ਦੇ ਵਿਚ ਚੈਂਪੀਅਨਸ਼ਿਪ ਦੀ ਟਰਾਫੀ ਸਾਬਕਾ ਡੀਨ ਵਿਦਿਅਕ ਮਾਮਲੇ ਡਾ. ਸਰਬਜੋਤ ਸਿੰਘ ਬਹਿਲ ਨੇ ਪ੍ਰਦਾਨ ਕੀਤੀਆਂ ।ਉਹ ਅੱਜ ਦੇ ਯੁਵਕ ਮੇਲੇ ਦੀ  ਸਮਾਪਤੀ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ   ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ਼ਮੇਸ਼ ਆਡੋਟੋਰੀਅਮ ਵਿਚ ਪੁੱਜੇ ਸਨ । ਇੱਥੇ ਪੁੱਜਣ ਤੇ ਉਹਨਾਂ ਦਾ ਸੁਵਾਗਤ ਡੀਨ ਵਿਦਿਆਰਥੀ ਭਲਾਈ ਡਾ. ਅਨੀਸ਼ ਦੂਆ ਨੇ ਕੀਤਾ ।ਯੁਵਕ ਮੇਲੇ ਦੀ ਸਮਾਪਤੀ ਤੋਂ ਪਹਿਲਾਂ ਵੱਖ-ਵੱਖ ਕਾਲਜਾਂ ਦੀਆਂ ਗਿੱਧਾ ਟੀਮਾਂ ਨੇ ਆਪਣੀ ਪੇਸ਼ਕਾਰੀ ਦਿੱਤੀ ਜਿਸ ਵਿਚ ਉਹਨਾਂ ਵਲੋਂ ਲੋਕ ਨਾਚ ਗਿੱਧੇ ਰਾਹੀਂ ਪੰਜਾਬੀ ਸਭਿਆਚਾਰ ਦੇ ਉਤਾਰ ਚੜਾਅ ਨੂੰ ਬੋਲੀਆਂ ਰਾਹੀਂ ਸਕਾਰ ਰੂਪ ਵਿਚ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ।ਪੰਜਾਬੀ ਪਹਿਰਾਵੇ ਵਿਚ ਸੱਜੀਆਂ ਫੱਬੀਆਂ ਮੁਟਿਆਰਾਂ ਦਾ ਗਿੱਧਾ ਯੁਵਕ ਮੇਲੇ ਦਾ ਹਾਸਲ ਸਾਬਤ ਹੋਇਆ। ਗਿੱਧੇ ਦੇ ਨਤੀਜਿਆਂ ਵਿਚ ਉਂਝ ਕਮਲਾ ਨਹਿਰੂ ਕਾਲਜ ਫਾਰ ਵੁਮੈਨ ਫਗਵਾੜਾ ਦੀ ਸਰਦਾਰੀ ਰਹੀ ਜਦੋਂ ਕਿ ੳਵਰ ਆਲ ਨਤੀਜਿਆਂ ਵਿਚ ਇਹ ਕਾਲਜ ਬੀ ਡਵੀਜਨ ਵਿਚ ਰਨਅਰਅਪ ਰਿਹਾ । ਬੀ ਡਵੀਜਨ ਦੇ ਵਿਚ ਹੀ ਤੀਸਰਾ ਸਥਾਨ ਜੀ ਐੱਨ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਪ੍ਰਾਪਤ ਕਰਨ ਵਿਚ  ਕਾਮਯਾਬ ਹੋਇਆ।

  ਸਿੱਖ ਨੈਸ਼ਨਲ ਕਾਲਜ ਬੰਗਾ, ਹਿੰਦੂ ਕੰਨਿਆ ਕਾਲਜ ਕਪੂਰਥਲਾ ਰਹੇ ਓਵਰਆਲ ਚੈਂਪੀਅਨ

  07 ਨਵੰਬਰ ਤੋਂ ਸ਼ੁਰੂ ਹੋਏ ਇਸ ਜੋਨਲ ਯੂਥ ਫੈਸਟੀਵਲ ਦੇ ਵਿਚ  ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ 35 ਦੇ ਕਰੀਬ ਮੁਕਾਬਲਿਆਂ ਵਿਚ ਹਿੱਸਾ ਲਿਆ।ਅਗਲੇ ਯੂਥ ਫੈਸਟੀਵਲ ਦੀ ਜਾਣਕਾਰੀ ਦੇਂਦਿਆਂ ਪ੍ਰੋ. ਦੂਆ ਨੇ ਦੱਸਿਆ ਕਿ 12 ਨਵੰਬਰ ਤੋਂ 15 ਨਵੰਬਰ ਤੱਕ ਚੱਲਣ ਵਾਲੇ ਅਗਲੇ ਯੁਵਕ ਮੇਲੇ ਦੇ ਵਿਚ ਵਿਦਿਆਰਥੀਆਂ ਨੂੰ ਇੰਝ ਹੀ ਪੂਰੀ ਸਾਕਾਰਤਮਕ ਊਰਜਾ ਨਾਲ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਨੇ ਵਿਦਿਆਰਥੀਆਂ ਵੱਲੋਂ ਭਰੇ ਗਏ ਭਰਪੂਰ ਹੂੰਗਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਯੂਥ ਫੈਸਟੀਵਲ ਕਰਵਾਉਣ ਵਿਚ ਸਫਲਤਾ ਨਾਲ ਅੱਗੇ ਵੱਧ ਰਹੇ ਹਾਂ।

  ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਯੁਵਕ ਮੇਲੇ ਜਿਥੇ ਸਾਡੀ ਨੌਜੁਆਨ ਪੀੜ੍ਹੀ ਨੂੰ ਸਭਿਆਚਾਰ ਤੇ ਕਦਰਾਂ ਕੀਮਤਾਂ ਨਾਲ ਜੋੜਦੇ ਹਨ ਉਥੇ ਉਨ੍ਹਾਂ ਨੂੰ ਇਕ ਅਜਿਹਾ ਮੰਚ ਪ੍ਰਦਾਨ ਕਰਦੇ ਹਨ ਜਿੰਨ੍ਹਾਂ ਨਾਲ ਉਹਨਾਂ ਦੀ ਅੰਦਰਲੀ ਕਲਾ ਪ੍ਰਤਿਭਾ  ਉਭਰ ਕੇ ਸਾਹਮਣੇ ਆਉਂਦੀ ਹੈ। ਪੰਜਾਬੀ ਭਾਸ਼ਾ ਅਤੇ  ਸਭਿਆਚਾਰ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਂਦਿਆ ਉਹਨਾਂ ਨੇ ਕਿਹਾ ਕਿ ਅਜਿਹੇ ਯੁਵਕ ਮੇਲੇ ਪੰਜਾਬੀਆਂ ਦੇ ਜੋਸ਼ ਅਤੇ ਜੌਸ਼ੀਲੇ ਸੁਭਾਅ ਦੀ ਗਵਾਹੀ ਭਰਦੇ ਹਨ ਜਿਹਨਾਂ ਵਿਚ ਨਿੰਰਤਰਤਾ ਇੰਝ ਹੀ ਬਣੀ ਰਹਿਣੀ ਚਾਹਿਦੀ ਹੈ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਜੋ ਇਥੋਂ ਦੇ ਲੇਖਕਾਂ ਨੇ ਅਮੀਰੀ ਬਖਸ਼ੀ ਹੈ ਅਜਿਹੀ ਅਮੀਰੀ ਕਿਸੇ ਹੋਰ ਭਾਸ਼ਾ ਦੇ  ਹਿੱਸੇ ਨਹੀਂ ਆਈ।

  ਉਹਨਾਂ ਨੇ ਯੁਵਕ ਮੇਲੇ ਨੂੰ ਚੰਗੀ ਵਿਉਂਤ ਬੰਦੀ ਨਾਲ ਸਿਰੇ ਚੜਾਉਣ ਲਈ ਯੁਵਕ ਭਲਾਈ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ ਨੇ ਇਕ ਵਾਰ ਸਾਡੇ ਸਾਰੇ ਤਾਣੇ ਨੂੰ ਵਿਗਾੜ ਕੇ ਰੱਖ ਦਿੱਤਾ ਸੀ ।ਜਿਉਂ ਜਿਉਂ ਸੱਿਥਤੀ ਠੀਕ ਹੋ ਰਹੀ  ਹੈ ਮੁੜ ਮੇਲੇ ਲੱਗਣੇ ਸ਼ੂਰੁ ਹੋ ਗਏ ਹਨ। ਉਹਨਾਂ ਨੇ ਵਿਦਿਆਰਥੀਆਂ ਵੱਲੋਂ ਪੂਰੇ ਸੰਜਮ ਅਤੇ ਜੋਸ਼ ਨਾਲ ਇਹਨਾਂ ਮੇਲਿਆਂ ਵਿਚ ਸ਼ਿਰਕਤ ਕਰਨ ਦਾ ਧੰਨਵਾਦ ਕੀਤਾ।ਇਸ ਮੌਕੇ ਸਲਾਹਕਾਰ ਯੁਵਕ ਭਲਾਈ ਵਿਭਾਗ, ਸ਼੍ਰੀ ਬਲਜੀਤ ਸਿੰਘ ਸੇਖੋਂ ਤੋਂ ਇਲਾਵਾ ਵਿਭਾਗ ਦੇ ਸਟਾਫ ਮੈਂਬਰ ਹੀ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img