28 C
Amritsar
Monday, May 29, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਧਿਆਪਕਾਂ ਲਈ 6 ਰੋਜ਼ਾ ਵਰਕਸ਼ਾਪ ਦਾ ਅਗਾਜ

Must read

ਅੰਮ੍ਰਿਤਸਰ , (ਉਪਿੰਦਰਜੀਤ ਸਿੰਘ )ਕੇਂਦਰ ਦੀ ਐਮ.ਐਚ.ਆਰ.ਡੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਡਿਤ ਮਦਨ ਮੋਹਨ ਮਾਲਵੀਆ ਰਾਸ਼ਟਰੀ ਮਿਸ਼ਨ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਖੋਜ ਅਤੇ ਕੇਸ ਅਧਿਐਨ ਵਿਸ਼ੇ ‘ਤੇ ਇਕ ਹਫਤੇ ਦੀ ਵਰਕਸ਼ਾਪ ਸ਼ੁਰੂ ਕੀਤੀ ਗਈ |ਇਹ ਵਰਕਸ਼ਾਪ 8 ਅਗਸਤ ਤੱਕ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਖੇ ਕਰਵਾਈ ਜਾ ਰਹੀ ਹੈ| ਵਰਕਸ਼ਾਪ ਵਿਚ ਪੂਰੇ ਭਾਰਤ ਤੋਂ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 21 ਅਧਿਆਪਕਾਂ ਨੇ ਹਿੱਸਾ ਲਿਆ|

ਯੂਨੀਵਰਸਿਟੀ ਦੇ ਸਟੂਡੈਂਟਸ ਵੈੱਲਫੇਅਰ ਦੇ ਡੀਨ ਪ੍ਰੋਫੈਸਰ ਹਰਦੀਪ ਸਿੰਘ ਨੇ ਵਰਤਮਾਨ ਦੇ ਗਿਆਨ ਦੇ ਯੁੱਗ ਵਿਚ ਸਿੱਖਿਆ ਨੂੰ ਵਿਦਿਆਰਥੀਆਂ ਵਿੱਚ ਉਤਸ਼ਾਹਿਤ ਕੀਤਾ ਜਾਵੇ ਅਤੇ ਅਧਿਆਪਕਾ ਨੂੰ ਗਿਆਨ ਅਤੇ ਲੋੜੀਂਦੇ ਹੁਨਰਾਂ ਨਾਲ ਲੈਸ ਹੋਣ ਦੀ ਜ਼ਰੂਰਤ ਹੈ| ਉਹਨਾਂ ਨੇ ਖੋਜ ਦੇ ਨਤੀਜਿਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਖੋਜ ਰਚਨਾਤਮਕ ਹੋਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀਆਂ ਦੀ ਰੁਚੀ ਹੋਰ ਵੀ ਜ਼ਿਆਦਾ ਵਧ ਸਕੇ |ਉਹਨਾਂ ਕਿਹਾ ਕਿ ਖੋਜ ਦੀ ਉਪਲੱਬਧੀ ਸੰਸਥਾ ਨੂੰ ਬਹੁਤ ਉਚਾਈਆਂ ਤੇ ਲਾ ਜਾ ਸਕਦੀ ਹੈ | ਉਹ ਵਰਕਸ਼ਾਪ ਦੇ ਉਦਘਾਟਨ ਸਮੇਂ ਸੰਬੋਧਨ ਕਰ ਰਹੇ ਸਨ ।

ਉਨ੍ਹਾਂ ਅਜਿਹੀ ਵਰਕਸ਼ਾਪ ਦੀ ਮਹੱਤਤਾ ਤੋਂ ਜਾਣੂ ਕਰਵਾਉਦਿਆ ਅਧਿਆਪਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦੀ ਤਾਕੀਦ ਕੀਤੀ ।ਪ੍ਫੈਸਰ ਅਮਿਤ ਕੌਟਸ, ਪ੍ਰੋਜੈਕਟ ਕੋਆਰਡੀਨੇਟਰ, ਸਕੂਲ ਆਫ਼ ਐਜੂਕੇਸ਼ਨ, ਨੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਨੂੰ ਕਾਰਜ ਅਧਿਐਨ ਦੀ ਪ੍ਰਕਿਰਿਆ ਨੂੰ ਸਮਝਣਾ ਚਾਹੀਦਾ ਹੈ | ਕੇਸ ਅਧਿਐਨ ਲਿਖਣ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਸਿਧਾਂਤਕ ਮਾਰਗ ਦਰਸਾਉਣ ਚਾਹੀਦਾ ਹੈ ਅਤੇ ਕਲਾਸਰੂਮ ਨੂੰ ਅਨੁਸ਼ਾਸਿਤ ਬਣਾਉਣ ਚਾਹੀਦਾ ਹੈ | ਉਹਨਾਂ ਦੱਸਿਆ ਕਿ ਇਹ ਵਰਕਸ਼ਾਪ ਅਧਿਆਪਕਾਂ ਦੇ ਸੋਚਣ ਦੀਆਂ ਕੁਸ਼ਲਤਾਵਾਂ ਅਤੇ ਕਾਬਲੀਅਤ ਨੂੰ ਪ੍ਰਦਰਸ਼ਿਤ ਕਰੇਗੀ ਜਿਸ ਵਿੱਚ ਵਿਦਿਆਰਥੀਆਂ ਲਈ ਕਈ ਸਮੱਗਰੀ ਵਾਲੇ ਖੇਤਰ ਬਣਾਇਆ ਜਾ ਸਕੇ। ਸਿੱਖਿਆ ਵਿਭਾਗ ਦੇ ਮੁਖੀ ਡਾ ਦੀਪਾ ਸਿਕੰਦ ਨੇ ਕਿਹਾ ਕਿ ਨੇ ਅਧਿਆਪਕ ਨੂੰ ਐਕਸ਼ਨ ਰਿਸਰਚ ਦੇ ਲਾਭਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਇਹ ਅਧਿਆਪਨ ਅਭਿਆਸ ਦੀ ਯੋਜਨਾਬੱਧ ਦੀ ਪੜਤਾਲ ਕਰਦੀ ਹੈ|ਉਹਨਾਂ ਕਿਹਾ ਕਿ ਐਕਸ਼ਨ ਰਿਸਰਚ ਅਧਿਆਪਕਾਂ ਪੂਰਾ ਸਬੂਤਾਂ ਅਤੇ ਲੋੜੀਂਦਾ ਸਾਮਾਨ ਮੋਹਿਆ ਕਰਕੇ ਦਿੰਦਾ ਹੈ | ਇਸ ਮੌਕੇ ਉੱਤੇ ਪ੍ਰੋਫੈਸਰ ਅਮਰਜੀਤ ਸਿੰਘ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਆਦਿ ਸ਼ਾਮਿਲ ਸਨ |

- Advertisement -spot_img

More articles

- Advertisement -spot_img

Latest article