More

  ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਆਰਥੀਆਂ ਵਲੋ ਯੂਪੀ ਚ ਹੋਏ ਕਿਸਾਨਾਂ ਦੇ ਕਤਲੇਆਮ ਦੇ ਵਿਰੋਧ ਚ ਮੁਜ਼ਾਹਰਾ

  ਅੰਮ੍ਰਿਤਸਰ (ਗਗਨ) – ਵਿਦਆਰਥੀ ਜਥੇਬੰਦੀ ਸੱਥ ਤੇ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਯੂਪੀ ਚ ਹੋਏ ਸਿੱਖ ਕਿਸਾਨਾਂ ਦੇ ਕਤਲੇਆਮ ਦੇ ਵਿਰੁੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਚ ਵਿਿਦਆਰਥੀਆਂ ਨੇ ਸ਼ਮੂਲੀਅਤ ਕੀਤੀ। ਇਹ ਮਾਰਚ ਯੂਨਵਰਸਿਟੀ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਕੇ ਤੋਰਿਆ ਗਿਆ ਤੇ ਯੂਨੀਵਰਸਿਟੀ ਦੇ ਮੁੱਖ ਗੇਟ ‘ਤੇ ਸਮਾਪਤ ਕੀਤਾ ਗਿਆ। ਵਿਿਦਆਰਥੀਆਂ ਅੰਦਰ ਲਖੀਮਪੁਰ ਖੀਰੀ ਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਵਲੋਂ ਗੱਡੀ ਥੱਲੇ ਦਰੜ ਕੇ ਕਤਲ ਕੀਤੇ ਸਿੱਖ ਕਿਸਾਨਾਂ ਦੀ ਘਟਨਾ ਬਾਰੇ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।

  ਸੱਥ ਵਲੋਂ ਬੋਲਦਿਆਂ ਜੁਝਾਰ ਸਿੰਘ ਨੇ ਕਿਹਾ ਕਿ ਭਾਜਪਾ ਵਲੋਂ ਕਾਂਗਰਸ ਦੀ ਲੀਹ ਤੇ ਪਹਿਲਾ ਕਦਮ ਚੁਕਦਿਆਂ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ ਹੈ। ਇਹ ਭਾਜਪਾ ਸਰਕਾਰ ਦੀ ਘੱਟ ਗਿਣਤੀ ਵਿਰੋਧੀ ਨੀਤੀ ਦਾ ਹਿੱਸਾ ਹੈ, ਪਰ ਹਿੰਦੂਤਵੀ ਸਰਕਾਰ ਇਹ ਨਾ ਭੁੱਲੇ ਕਿ ਸਿੱਖ ਗਿਣਤੀਆਂ ਦਾ ਭੈਅ ਨਹੀਂ ਮੰਨਦੇ। ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਜੁਗਰਾਜ ਸਿੰਘ ਮਝੈਲ ਨੇ ਬੋਲਦਿਆਂ ਕਿਹਾ ਕਿ ਅਜੇ ਮਿਸ਼ਰਾ ਵਲੋਂ ਕੁਝ ਦਿਨ ਪਹਿਲਾਂ ਸ਼ਰੇਆਮ ਇਹ ਗੱਲ ਕਹੀ ਗਈ ਸੀ ਕਿ ਮੈਂ ਸੰਸਦ ਮੈਂਬਰ ਦੇ ਨਾਲ ਨਾਲ ਗੁੰਡਾ ਵੀ ਹਾਂ ਤੇ ਇਸੇ ਨੀਅਤ ਤਹਿਤ ਇਸ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਹੈ।ਸੱਥ ਵਲੋਂ ਗੁਰਮਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਮਨੋਹਰ ਲਾਲ ਖੱਟਰ ਵਲੋਂ ਵੀ ਆਪਣੇ ਗੁੰਡਿਆਂ ਨੂੰ ਕਿਸਾਨਾਂ ਤੇ ਹਮਲੇ ਤੇਜ ਕਰਨ ਦੀ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਨੌਜਵਾਨੀ ਦੀ ਭਾਵਨਾ ਤਹਿਤ ਫੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਕਿਸਾਨੀ ਸੰਘਰਸ਼ ਮੁੜ ਜ਼ੋਰ ਫੜ ਸਕੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img