More

  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਲਾਂ ਅਤੇ ਚਮੜੀ ਦੀ ਦੇਖਭਾਲ ਵਿਸ਼ੇ ਤੇ ਹੋਇਆ ਵਿਸ਼ੇਸ਼ ਭਾਸ਼ਣ 

  ਅੰਮ੍ਰਿਤਸਰ, 24 ਸਤੰਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵਲੋਂ ਵਾਲਾਂ ਅਤੇ ਚਮੜੀ ਦੀ ਦੇਖਭਾਲ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਅੱਜ ਇੱਥੇ ਵਿਭਾਗ ਵਿਖੇ ਕਰਵਾਇਆ ਗਿਆ । ਇਸ ਭਾਸ਼ਣ ਵਿਚ ਵੱਡੀ ਗਿਣਤੀ ਵਿਚ ਵਿਿਦਆਰਥੀਆਂ ਨੇ ਭਾਗ ਲਿਆ। ਯੂਨੀਵਰਸਿਟੀ ਦੇ ਜੀ.ਐਨ.ਡੀ.ਯੂ. ਮਿਆਸ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਦੀ ਮੁਖੀ ਪ੍ਰੋ. ਸ਼ਿਵੇਤਾ ਸ਼ਿਨੋਏ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ।ਜਲੰਧਰ ਦੇ ਹੰਸ ਰਾਜ ਮਹਿਲਾ ਮਹਾਂ ਵਿਿਦਆਲੇ ਦੀ ਕਾਸਮੀਟੋਲੋਜੀ ਵਿਭਾਗ ਦੀ ਮੁੱਖੀ ਮਿਸ ਮੁਕਤੀ ਅਰੋੜਾ ਨੇ ਇਹ ਵਿਸ਼ੇਸ਼ ਭਾਸ਼ਣ ਦਿੱਤਾ । ਉਹਨਾਂ ਕਿਹਾ ਕਿ ਵਾਲਾਂ ਅਤੇ ਚਮੜੀ ਦੀ ਦੇਖਭਾਲ ਕੁਦਰਤੀ ਤਰੀਕਿਆਂ ਨਾਲ ਕੀਤੀ ਜਾਣੀ ਚਾਹੀਦੀ ਹੈ ।ਉਹਨਾਂ ਕਿਹਾ ਕਿ ਅੱਜ ਕਲ ਸੁੰਦਰਤਾ ਦੇ ਪ੍ਰਸਾਦਣ ਜੋ ਕਿ ਬਜਾਰਾਂ ਵਿਚ ਉਪਲਬਧ ਹਨ ਵਿਚ ਰਸਾਇਣਾਂ ਦੀ ਬਹੁਤਾਤ ਹੁੰਦੀ ਹੈ ਜੋ ਕਿ ਵਾਲਾਂ ਅਤੇ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ ।ਉਹਨਾਂ ਵੱਲੋਂ ਇਸ ਮੌਕੇ ਪ੍ਰੈਕਟੀਕਲ ਕਰਕੇ ਡੈਮੋਸਟਰੈਸ਼ਨ ਵੀ ਦਿੱਤੀ ਗਈ ।ਇਸ ਮੌਕੇ ਪ੍ਰੋ. ਸ਼ਿਵੇਤਾ ਸ਼ਿਨੋਏ ਨੇ ਅਜਿਹੇ ਭਾਸ਼ਣ ਵੱਧ ਤੋਂ ਵੱਧ ਕਰਵਾਏ ਜਾਣ ਦੀ ਸਲਾਹ ਦੇਂਦੇ ਹੋਏ ਕਿਹਾ ਕਿ ਵਿਿਦਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੈਕਟੀਕਲ ਟ੍ਰੈਨਿੰਗ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਿਦਆਰਥੀ ਆਪਣੇ ਚੁਣੇ ਹੋਏ ਵਿਸ਼ੇ ਵਿਚ ਮੁਹਾਰਤ ਹਾਸਲ ਕਰ ਸਕਣ।ਵਿਭਾਗ ਦੀ ਮੁੱਖੀ ਸਰੋਜ ਬਾਲਾ ਨੇ ਅੰਤ ਵਿਚ ਧੰਨਵਾਦ ਦਾ ਮਤਾ ਪੇਸ਼ ਕੀਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img