More

  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ‘ਤੇ ਛਾਈ

  ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ’ਚ 9.3 ਫੀਸਦੀ ਰੈਂਕ ਹੋਇਆ ਹਾਸਿਲ 
  ਏਸ਼ੀਆਂ ਦੀਆਂ ਯੂਨੀਵਰਸਿਟੀਆਂ ਵਿੱਚੋ 767 ਵੇਂ ਸਥਾਨ ‘ਤੇ 
  ਅੰਮ੍ਰਿਤਸਰ, 22 ਮਈ (ਬੁਲੰਦ ਆਵਾਜ ਬਿਊਰੋ):-ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਦੁਆਰਾ ਜਾਰੀ ਆਊਟਕੋਨ-ਬੇਸਫ ਗਲੋਬਲ 2000 ਸੂਚੀ ਦੇ 2024 ਐਡੀਸ਼ਨ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਭਰ ਵਿੱਚ ਚੋਟੀ ਦੇ 9.3 ਫੀਸਦੀ (20966 ਯੂਨੀਵਰਸਿਟੀਆਂ ਵਿੱਚੋਂ 1975 ਵਾਂ ਸਥਾਨ) ਵਿੱਚ ਹੈ। ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਦਰਜਾਬੰਦੀ ਕਰਨ ਸਮੇਂ ਸਿੱਖਿਆ, ਰੁਜ਼ਗਾਰ, ਫੈਕਲਟੀ ਅਤੇ ਖੋਜ ਨੂੰ ਅਧਾਰ ਬਣਾਇਆ ਗਿਆ ਹੈ। ਜਿਸ ਵਿਚ ਰੈਂਕਿੰਗ ਡੇਟਾ ਪੁਆਇੰਟਾਂ ‘ਤੇ ਅਧਾਰਤ ਹੈ। ਸਰਵੇਖਣ ਦੇ ਅਨੁਸਾਰ ਏਸ਼ੀਆ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 767 ਵੇਂ ਸਥਾਨ ਦਾ ਦਰਜਾ ਮਿਲਿਆ ਹੈ ਜੋ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੋ ਨਿਬੜੀ ਹੈ। ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਨੇ ਇਸਦੀ ਰੁਜ਼ਗਾਰਯੋਗਤਾ ਅਤੇ ਖੋਜ ਰੈਂਕ ਨੂੰ ਕ੍ਰਮਵਾਰ 1541ਵੇਂ ਅਤੇ 1899ਵੇਂ ਰੈਂਕ ‘ਤੇ ਰੱਖਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਤਰੀ ਖੇਤਰ (ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼) ਦੀ ਇਕੋ-ਇਕ ਬਹੁ-ਵਿਸ਼ੇਸ਼ ਰਾਜ ਯੂਨੀਵਰਸਿਟੀ ਹੈ। ਯੂਨੀਵਰਸਿਟੀ ਨੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਸਿਲਸਲੇ ਜਾਰੀ ਰੱਖਦਿਆਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਵਿਚ ਆਪਣਾ ਨਾਂ ਸ਼ੁਮਾਰ ਨਵਾਂ ਕਿਰਤੀਮਾਨ ਹਾਸਿਲ ਕੀਤਾ ਹੈ ਜਿਸ ਦੇ ਨਾਲ ਯੂਨੀਵਰਸਿਟੀ ਦੇ ਭਾਈਚਾਰੇ ਵਿਚ ਖੁਸ਼ੀ ਦਾ ਮਾਹੌਲ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਨੂੰ ਵਿਸ਼ਵ ਭਰ ਵਿੱਚ ਉੱਚੀਆਂ ਸਿਖਰਾਂ ‘ਤੇ ਲਿਜਾਣ ਲਈ ਫੈਕਲਟੀ, ਸਟਾਫ਼, ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਦੇ ਸਿਰ ਸਿਹਰਾ ਸਜਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਪ੍ਰੋਗਰਾਮਾਂ ਦੀ ਉੱਚ ਪੱਧਰੀ ਅਕਾਦਮਿਕਤਾ, ਉੱਚ ਪੱਧਰੀ ਖੋਜ ਅਤੇ ਉੱਚ ਰੁਜ਼ਗਾਰ ਯੋਗਤਾ ਨੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਨੇ ਜੋ ਤਾਜਾ ਅੰਕੜੇ ਪੇਸ਼ ਕੀਤੇ ਹਨ ਬਹੁਤ ਹੀ ਤਸੱਲੀਬਖ਼ਸ਼ ਹਨ ਅਤੇ ਸਾਨੂੰ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ।ਉਨ੍ਹਾਂ ਯੂਨਿਵਰਸਿਟੀ ਵੱਲੋਂ ਹੋਰ ਵੀ ਸਮੇਂ-ਸਮੇਂ ਜੋ ਪ੍ਰਾਪਤੀਆਂ ਕੀਤੀਆਂ ਦੇ ਬਾਰੇ ਦਸਦਿਆਂ ਕਿਹਾ ਕਿ ਸਕੋਪਸ ਵਿੱਚ ਸਿਖਰਲੇ 10 ਪ੍ਰਤੀਸ਼ਤ ਉੱਚ ਦਰਜੇ ਦੇ ਪੇਪਰਾਂ ਦੇ ਨਾਲ ਐਚ-ਇੰਡੈਕਸ ਨੂੰ 64 ਤੋਂ 145 ਤਕ ਪਹੁੰਚਾਉਣਾ ਯੂਨੀਵਰਸਿਟੀ ਦੀ ਇੱਕ ਸ਼ਾਨਦਾਰ ਪ੍ਰਾਪਤੀ ਹੈ। ਯੂਨੀਵਰਸਿਟੀ ਦੀ ਨਿਰਫ਼ ਰੈਂਕਿੰਗ 48ਵੇਂ ਸਥਾਨ ‘ਤੇ ਹੋਣ ਕਰਕੇ ਹੀ ਇਸ ਨੂੰ ਦੇਸ਼ ਵਿੱਚ ਉੱਚ ਪੱਧਰੀ ਉੱਚ ਵਿਦਿਅਕ ਸੰਸਥਾਨ ਦੇ ਇਲੀਟ ਕਲੱਬ ਦਾ ਇੱਕ ਹਿੱਸਾ ਬਣਾਉਂਦੀ ਹੈ। ਨੈਕ ਨੇ “ਏ ++” ਗ੍ਰੇਡ (ਉੱਚ ਪੱਧਰ) ‘ਤੇ 4 ਪੁਆਇੰਟ ਸਕੇਲ ਵਿੱਚੋ 3.85 ਦੇ ਸੀਜੀਪੀਏ ਨਾਲ ਯੂਨੀਵਰਸਿਟੀ ਨੂੰ ਮਾਨਤਾ ਦਿੱਤੀ ਹੈ ਜਦੋੰਕਿ ਯੂਨੀਵਰਸਿਟੀ ਗਰਾਂਟ ਕਮਿਸ਼ਨ ਨੇ “ਉੱਤਮਤਾ ਲਈ ਸੰਭਾਵੀ ਯੂਨੀਵਰਸਿਟੀ” ਦੇ ਦਰਜੇ ਨਾਲ ਸਨਮਾਨਿਤ ਕੀਤਾ ਹੈ। ਖੇਡਾਂ ਅਤੇ ਸੱਭਿਆਚਾਰਕ ਦੇ ਖੇਤਰ ਵਿੱਚ ਯੂਨੀਵਰਸਿਟੀ ਦੀਆਂ ਬੇਮਿਸਾਲ ਪ੍ਰਾਪਤੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦਿਖਾਈ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਹੁਣ ਤਕ ਸਿਰਫ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੀ ਬਣਾ ਸਕੀ ਹੈ ਕਿ ਇਸ ਨੇ ਰਿਕਾਰਡ 25 ਵਾਰ ਖੇਡਾਂ ਦੀ ਸਰਵੋਤਮ ਟ੍ਰਾਫੀ ਮੌਲਾਨਾ ਅਬੁਲ ਕਲਾਮ ਯੂਨੀਵਰਸਿਟੀ ਦੇ ਨਾਂ ਕੀਤੀ ਹੈ। ਉਨ੍ਹਾਂ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਟੀ ਵਿਚ ਉਚ ਸਿੱਖਿਆ ਪ੍ਰਾਪਤ ਕਰਨ ਲਈ ਦੇਸ਼ ਭਰ ਤੋਂ ਵਿਦਿਆਰਥੀ ਆਪਣੀ ਦਿਲਚਸਪੀ ਵਿਖਾਉਂਦੇ ਹਨ। ਯੂਨੀਵਰਸਿਟੀ ਕੌਮੀ ਅਤੇ ਕੌਮਾਂਤਰੀ ਮਾਪਦੰਡ ਪੂਰੇ ਕਰਦੀ ਹੋਣ ਕਰਕੇ ਹੀ ਵਿਦਿਆਰਥੀ ਪਹਿਲ ਦੇ ਰਹੇ ਹਨ। ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਸ ਕਰਕੇ ਵੀ ਇਹ ਯੂਨੀਵਰਸਿਟੀ ਵਿਦਿਆਰਥੀਆਂ ਦੀ ਹੁਣ ਪਹਿਲੀ ਪਸੰਦ ਬਣ ਗਈ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img