ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2020 ਸੈਸ਼ਨ ਦੀਆਂ ਬੈਚੁਲਰ ਆਫ ਵੋਕੇਸ਼ਨ (ਬਿਊਟੀ ਐਂਡ ਵੈਲਨੈਸ), ਸਮੈਸਟਰ – ਪੰਜਵਾਂ, ਬੈਚੁਲਰ ਆਫ ਵੋਕੇਸ਼ਨ (ਪ੍ਰਿੰਟਿੰਗ ਤਕਨਾਲੋਜੀ), ਸਮੈਸਟਰ- ਪਹਿਲਾ, ਤੀਜਾ ਤੇ ਪੰਜਵਾਂ, ਬੀ.ਕਾਮ. ਐਲ.ਐਲ. ਬੀ. (ਪੰਜ ਸਾਲਾ ਇੰਟੀਗ੍ਰੇਟਿਡ ਕੋਰਸ), ਸਮੈਸਟਰ – ਸਤਵਾਂ, ਬੈਚਲਰ ਆਫ਼ ਵੋਕੇਸ਼ਨ (ਰੇਡੀਓ ਅਤੇ ਟੀਵੀ ਪ੍ਰੋਡਕਸ਼ਨ), ਸਮੈਸਟਰ – ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਵੈੱਬ ਟੈਕਨਾਲੋਜੀ ਅਤੇ ਮਲਟੀਮੀਡੀਆ), ਸਮੈਸਟਰ – ਪਹਿਲਾ ਤੇ ਤੀਜਾ, ਬੀ.ਐਸ.ਸੀ. ਬੀ.ਐਡ. ਫੋਰ ਈਅਰ ਇੰਟੀਗਰੇਟਡ ਕੋਰਸ ਸਮੈਸਟਰ- ਪਹਿਲਾ ਤੇ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਬਿਊਟੀ ਐਂਡ ਵੈਲਨੈਸ), ਸਮੈਸਟਰ – ਪਹਿਲਾ ਤੇ ਪੰਜਵਾਂ, ਐਮਏ ਹਿਸਟਰੀ ਸਮੈਸਟਰ – ਪਹਿਲਾ ਤੇ ਪੰਜਵਾਂ, ਐਮ.ਏ. ਸੰਗੀਤ ਇੰਸਟ੍ਰੂਮੈਂਟਲ ਸਮੈਸਟਰ – ਪਹਿਲਾ, ਸ਼ਾਸਤਰੀ (ਬੈਚਲਰ), ਸਮੈਸਟਰ – ਤੀਜਾ ਤੇ ਪੰਜਵਾਂ ਅਤੇ ਬੀ.ਏ./ਬੀ.ਐਸ.ਸੀ. ਸਮੈਸਟਰ ਤੀਜਾ ਦੀਆਂ ਵੱਖ ਵੱਖ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ ਤੇ ਵੇਖਿਆ ਜਾ ਸਕਦਾ ਹੈ। ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋ. ਮਨੋਜ ਕੁਮਾਰ ਨੇ ਦਿੱਤੀ।